ਸ਼ੂਟਿੰਗ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਅੰਗਦ ਸਿੰਘ ਨੇ ਦਿ ਵਿਜ਼ਡਮ ਸਕੂਲ ਦਾ ਨਾਂਅ ਰੌਸ਼ਨਾਇਆ
ਤਰਨ ਤਾਰਨ, 3 ਸਤੰਬਰ (ਹਰਿੰਦਰ ਸਿੰਘ)– ‘ਦਿ ਵਿਜ਼ਡਮ’ ਸਕੂਲ ਆਫ਼ ਅਕੈਡਮਿਕਸ ਐਂਡ ਸਪੋਰਟਸ ਤਰਨ ਤਾਰਨ ਦਾ ਹੋਣਹਾਰ ਵਿਦਿਆਰਥੀ ਹੈ। ਉਸਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਗਈਆਂ 70 ਵੀਆਂ ਜ਼ਿਲ੍ਹਾ ਸਕੂਲ ਖੇਡਾਂ ਸੈਸ਼ਨ 2026-27 ਵਿਚ ਸ਼ੂਟਿੰਗ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਜਿੱਤ ਕੇ ਸਕੂਲ ਲਈ ਬੇਹੱਦ ਮਾਣ ਅਤੇ ਸਨਮਾਨ ਹਾਸਲ ਕੀਤਾ ਹੈ।
ਤਰਨ ਤਾਰਨ, 3 ਸਤੰਬਰ (ਹਰਿੰਦਰ ਸਿੰਘ)– ‘ਦਿ ਵਿਜ਼ਡਮ’ ਸਕੂਲ ਆਫ਼ ਅਕੈਡਮਿਕਸ ਐਂਡ ਸਪੋਰਟਸ ਤਰਨ ਤਾਰਨ ਦਾ ਹੋਣਹਾਰ ਵਿਦਿਆਰਥੀ ਹੈ। ਉਸਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਗਈਆਂ 70 ਵੀਆਂ ਜ਼ਿਲ੍ਹਾ ਸਕੂਲ ਖੇਡਾਂ ਸੈਸ਼ਨ 2026-27 ਵਿਚ ਸ਼ੂਟਿੰਗ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਜਿੱਤ ਕੇ ਸਕੂਲ ਲਈ ਬੇਹੱਦ ਮਾਣ ਅਤੇ ਸਨਮਾਨ ਹਾਸਲ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਦੇ ਨਾਲ ਅੰਗਦ ਨੇ ਰਾਜ ਪੱਧਰੀ ਮੁਕਾਬਲੇ ਲਈ ਵੀ ਕੁਆਲੀਫਾਈ ਕਰ ਲਿਆ ਹੈ, ਜੋ ਉਸਦੇ ਖੇਡ ਸਫ਼ਰ ਵਿੱਚ ਇਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ। ਉਸਦੀ ਇਹ ਸਫ਼ਲਤਾ ਉਸਦੀ ਲਗਨ, ਅਨੁਸ਼ਾਸਨ, ਦ੍ਰਿੜ੍ਹਤਾ ਅਤੇ ਨਿਰੰਤਰ ਮਿਹਨਤ ਦਾ ਪ੍ਰਮਾਣ ਹੈ। ‘ਦਿ ਵਿਜ਼ਡਮ’ ਸਕੂਲ ਆਫ਼ ਅਕੈਡਮਿਕਸ ਐਂਡ ਸਪੋਰਟਸ ਦੇ ਚੇਅਰਮੈਨ ਰਮਨਿਕ ਖੇੜਾ ਅਤੇ ਸਕੂਲ ਦੇ ਡਾਇਰੈਕਟਰ ਅੰਮ੍ਰਿਤ ਖੇੜਾ ਦਾ ਪੁੱਤਰ ਹੈ। ਉਸਦੀ ਇਸ ਪ੍ਰਾਪਤੀ ਨਾਲ ਪੂਰੇ ਸਕੂਲ ਪਰਿਵਾਰ ਵਿਚ ਮਾਣ ਅਤੇ ਖੁਸ਼ੀ ਦੀ ਲਹਿਰ ਹੈ। ਇਸ ਮਾਣਮੱਤੇ ਮੌਕੇ ’ਤੇ ਪ੍ਰਿੰਸੀਪਲ ਹਰਲੀਨ ਕੌਰ ਅਤੇ ਪ੍ਰਸ਼ਾਸਕ ਸ਼੍ਰੀਮਤੀ ਸ਼ਵੇਤਾ ਸਹਿਗਲ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਅੰਗਦ ਨੂੰ ਦਿਲੋਂ ਵਧਾਈ ਦਿੱਤੀ ਅਤੇ ਆਉਣ ਵਾਲੇ ਰਾਜ ਪੱਧਰੀ ਮੁਕਾਬਲੇ ਲਈ ਸਫ਼ਲਤਾ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਪ੍ਰਬੰਧਨ ਨੇ ਅੰਗਦ ਦੀ ਦ੍ਰਿੜ੍ਹਤਾ ਅਤੇ ਸਮਰਪਣ ਦੀ ਸ਼ਲਾਘਾ ਕੀਤੀ।