ਧੁੰਦਾ ਵਿਖੇ ਹਲਕਾ ਇੰਚਾਰਜ ਬੀਬੀ ਰਮਨਦੀਪ ਕੌਰ ਦੀ ਅਗਵਾਈ ਵਿਚ ਅਕਾਲੀ ਵਰਕਰਾਂ ਦਾ ਹੋਇਆ ਭਾਰੀ ਇਕੱਠ
ਫਤਿਆਬਾਦ, 5 ਸਤੰਬਰ (ਹਰਵਿੰਦਰ ਸਿੰਘ ਧੂੰਦਾ)– ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਦੇ ਪਿੰਡ ਧੁੰਦਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੀ ਇਕ ਪ੍ਰਭਾਵਸ਼ਾਲੀ ਇਕੱਠ ਜ਼ਿਲ੍ਹਾ ਪ੍ਰਧਾਨ ਐਸ. ਸੀ.
ਫਤਿਆਬਾਦ, 5 ਸਤੰਬਰ (ਹਰਵਿੰਦਰ ਸਿੰਘ ਧੂੰਦਾ)– ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਦੇ ਪਿੰਡ ਧੁੰਦਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੀ ਇਕ ਪ੍ਰਭਾਵਸ਼ਾਲੀ ਇਕੱਠ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ ਜਗਤਾਰ ਸਿੰਘ ਧੁੰਦਾ ਦੀ ਅਗਵਾਈ ਹੇਠ ਹੋਇਆ। ਇਸ ਮੌਕੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸੇਰੋ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸੋਰੋ ਵਿਸ਼ੇਸ਼ ਤੌਰ ’ਤੇ ਪਹੁੰਚੇ। ਵਰਕਰ ਮਿਲਣੀ ਦੌਰਾਨ ਜਗਤਾਰ ਸਿੰਘ ਧੁੰਦਾ ਨੇ ਪਿੰਡ ਨਾਲ ਸਬੰਧਤ ਵੱਖ-ਵੱਖ ਸਮੱਸਿਆਵਾਂ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਹਲਕਾ ਇੰਚਾਰਜ ਦੇ ਧਿਆਨ ਵਿਚ ਲਿਆਂਦੀਆਂ। ਇਸ ਮੌਕੇ ਇਨ੍ਹਾਂ ਮੰਗਾਂ ਦੇ ਹੱਲ ਲਈ ਬੀਬਾ ਰਮਨਦੀਪ ਕੌਰ ਸੇਰੋ ਨੂੰ ਮੈਮੋਰੈਂਡਮ ਵੀ ਸੌਂਪਿਆ ਗਿਆ। ਬੀਬਾ ਰਮਨਦੀਪ ਸੇਰੋ ਅਤੇ ਬਿੱਲਾ ਸੋਰੋ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਥੇਬੰਦਕ ਤੌਰ ’ਤੇ ਮਜ਼ਬੂਤ ਕਰਨ ਲਈ ਹਰ ਵਰਕਰ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਪਿੰਡਾਂ ਦੇ ਲੋਕਾਂ ਨਾਲ ਲਗਾਤਾਰ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸਬੰਧਤ ਪੱਧਰ ’ਤੇ ਉਠਾਇਆ ਜਾਵੇਗਾ ਅਤੇ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ਅਤੇ 13 ਸਤੰਬਰ ਨੂੰ ਹੋਣ ਵਾਲੀ ‘ਪੰਜਾਬ ਬਚਾਓ ਰੈਲੀ’ ਵਿਚ ਸਮੂਹ ਅਕਾਲੀ ਵਰਕਰਾਂ ਅਤੇ ਸੰਗਤ ਨੂੰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਰੈਲੀ ਨੂੰ ਕਾਮਯਾਬ ਕਰਨ ਲਈ ਹਰੇਕ ਵਰਕਰ ਆਪਣੀ ਜ਼ਿੰਮੇਵਾਰੀ ਨਿਭਾਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਰੁਪਿੰਦਰ ਕੌਰ ਬ੍ਰਹਮਪੁਰਾ, ਪੀ.ਏ.ਸੀ. ਮੈਂਬਰ ਸਿਕੰਦਰ ਸਿੰਘ ਵਰਾਣਾ, ਤੇਜਿੰਦਰ ਸਿੰਘ ਪ੍ਰਿੰਸ, ਸਰਕਲ ਪ੍ਰਧਾਨ ਕੁਲਦੀਪ ਸਿੰਘ ਲਹੌਰੀਆ, ਐਸ.ਸੀ . ਪ੍ਰਧਾਨ ਕਸ਼ਮੀਰ ਸਿੰਘ ਸਹੋਤਾ, ਬੀ.ਸੀ. ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਜਗਦੀਪ ਸਿੰਘ ਮਿੰਟੂ, ਵੀਰਪਾਲ ਸਿੰਘ, ਬਾਬਾ ਇੰਦਰਜੀਤ ਸਿੰਘ ਖੱਖ ਸਰਪ੍ਰਸਤ, ਮੈਂਬਰ ਪੰਚਾਇਤ ਬਲਕਾਰ ਸਿੰਘ (ਐਲ.ਆਈ.ਸੀ. ਵਾਲੇ), ਮੈਂਬਰ ਪੰਚਾਇਤ ਜਸਵਿੰਦਰ ਸਿੰਘ ਕਾਲਾ, ਪ੍ਰਦੀਪ ਸਿੰਘ ਨੰਬਰਦਾਰ, ਰਾਜਾ ਰੰਧਾਵਾ, ਉਦੇ ਸਿੰਘ, ਇਸਤਰੀ ਵਿੰਗ ਸਰਕਲ ਪ੍ਰਧਾਨ ਹਰਜੀਤ ਕੌਰ ਖੇਲਾ, ਸਰਬਜੀਤ ਕੌਰ, ਸਵਰਨ ਸਿੰਘ ਪਹਿਲਵਾਨ, ਬਾਬਾ ਲੱਖਾ ਸਿੰਘ, ਗਿਆਨੀ ਸਤਬੀਰ ਸਿੰਘ, ਮੈਂਬਰ ਪੰਚਾਇਤ ਮੇਜਰ ਸਿੰਘ, ਜਸਵਿੰਦਰ ਸਿੰਘ ਬਿੱਟੂ,ਅਮਨਜੀਤ ਸਿੰਘ ਧੂੰਦਾ, ਅਮਰੀਕ ਸਿੰਘ ਥਾਣੇਦਾਰ,ਸਰਦੂਲ ਸਿੰਘ ਸ਼ਾਹ,ਅਮਰ ਸਿੰਘ ਯੂਥ ਆਗੂ, ਰਸ਼ਪਾਲ ਸਿੰਘ ਪਟਵਾਰੀ,ਮਲਕੀਤ ਸਿੰਘ ਬਿੱਟੂ, ਬਲਵਿੰਦਰ ਸਿੰਘ ਜੇ.ਸੀ.ਬੀ., ਬਾਬਾ ਸੁੱਖਾ ਸਿੰਘ, ਗੁਰਮੀਤ ਸਿੰਘ ਮਿੰਟੂ, ਕੁੰਦਨ ਸਿੰਘ ਫੌਜੀ ,ਨਿਰਮਲ ਸਿੰਘ ਮੈਂਬਰ, ਦਿਲਬਾਗ ਸਿੰਘ ਬਿਜਲੀਵਾਲਾ, ਗੁਰਦੇਵ ਸਿੰਘ ਬੀ.ਐਲ.ਏ., ਡੋਗਰ ਸਿੰਘ, ਗੁਰਭੇਜ ਸਿੰਘ ਭੇਜੂ, ਨਿਸ਼ਾਨ ਸਿੰਘ ਬੂਥ ਮੈਂਬਰ, ਕੁਲਵਿੰਦਰ ਸਿੰਘ ਯੂਥ ਮੈਂਬਰ, ਸੁਖਦੇਵ ਸਿੰਘ ਸੁੱਖਾ, ਮਨਪ੍ਰੀਤ ਸਿੰਘ ਨਾਹਰ, ਗੁਰਗੋਪਾਲ ਸਿੰਘ ਨਾਹਰ, ਕਰਨਜੀਤ ਸਿੰਘ ਨਾਹਰ, ਗੁਰਮੇਜ ਸਿੰਘ ਮੇਜਾ, ਗੁਰਮੇਜ ਸਿੰਘ ਗੇਜੀ, ਚਰਨ ਸਿੰਘ, ਸ਼ਿੰਦਰ ਸਿੰਘ ਰੰਗੀਲਾ, ਵਿਜੇ ਸਿੰਘ, ਅਮਰਜੀਤ ਸਿੰਘ ਝੰਡੇਰ ਅਤੇ ਹਰਭਜਨ ਸਿੰਘ ਰਥੋੜ, ਸਰਬਜੀਤ ਸਿੰਘ ਫਤਿਹਾਬਾਦ, ਹਰਦੀਪ ਸਿੰਘ ਖੱਖ,ਸਰਪੰਚ ਗੁਰਮੇਜ ਸਿੰਘ ਖੱਖ, ਬਲਜੀਤ ਸਿੰਘ ਮੰਡ ਖੱਖ, ਸੰਦੀਪ ਸਿੰਘ ਝੰਡੇਰ, ਗੁਰਮੇਜ ਸਿੰਘ ਮੇਜਾ, ਗੁਰਮੇਜ ਸਿੰਘ ਗੇਜੀ, ਚਰਨ ਸਿੰਘ, ਸ਼ਿੰਦਰ ਸਿੰਘ ਰੰਗੀਲਾ, ਵਿਜੇ ਸਿੰਘ ਸਮਤੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅਤੇ ਸਮਰਥਕ ਮੌਜੂਦ ਸਨ।