ਹਲਕਾ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਵਲੋਂ ਜਨਮ ਅਸ਼ਟਮੀ ਮੌਕੇ ਵੱਖ-ਵੱਖ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਪੱਟੀ, 5 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਮੌਕੇ ਆਮ ਆਦਮੀ ਪਾਰਟੀ ਦੇ ਪੱਟੀ ਹਲਕਾ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਨੇ ਅੱਜ ਸ਼ਹਿਰ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਰਬੱਤ ਦੇ ਭਲੇ, ਸ਼ਾਂਤੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਪਾਵਨ ਮੌਕੇ ਦੌਰਾਨ ਪੱਟੀ ਸ਼ਹਿਰ ਦੇ ਮਾਤਾ ਕਤਲੂਈ ਮੰਦਰ, ਛੋਟਾ ਸ਼ਿਵਾਲਾ, ਵੈਸ਼ਨੋ ਮਾਤਾ ਮੰਦਰ, ਗਣੇਸ਼ ਮੰਦਰ, ਲਕਸ਼ਮੀ ਨਾਰਾਇਣ ਮੰਦਰ, ਸ਼੍ਰੀ ਕ੍ਰਿਸ਼ਨ ਗਊਧਾਮ, ਮਾਂ ਬਗਲਾਮੁਖੀ ਮੰਦਰ, ਅਖੰਡ ਵੀਰਭੰਬਰ ਗੁਰੂ ਕਿਰਪਾ ਮੰਦਰ ਅਤੇ ਰਾਮ ਇਕਬਾਲ ਆਸ਼ਰਮ ਵਿਖੇ ਮੱਥਾ ਟੇਕਿਆ ਅਤੇ ਸਮੂਹ ਸੰਗਤ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਕਾਮਨਾ ਕੀਤੀ।
ਪੱਟੀ, 5 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਮੌਕੇ ਆਮ ਆਦਮੀ ਪਾਰਟੀ ਦੇ ਪੱਟੀ ਹਲਕਾ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਨੇ ਅੱਜ ਸ਼ਹਿਰ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਰਬੱਤ ਦੇ ਭਲੇ, ਸ਼ਾਂਤੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਪਾਵਨ ਮੌਕੇ ਦੌਰਾਨ ਪੱਟੀ ਸ਼ਹਿਰ ਦੇ ਮਾਤਾ ਕਤਲੂਈ ਮੰਦਰ, ਛੋਟਾ ਸ਼ਿਵਾਲਾ, ਵੈਸ਼ਨੋ ਮਾਤਾ ਮੰਦਰ, ਗਣੇਸ਼ ਮੰਦਰ, ਲਕਸ਼ਮੀ ਨਾਰਾਇਣ ਮੰਦਰ, ਸ਼੍ਰੀ ਕ੍ਰਿਸ਼ਨ ਗਊਧਾਮ, ਮਾਂ ਬਗਲਾਮੁਖੀ ਮੰਦਰ, ਅਖੰਡ ਵੀਰਭੰਬਰ ਗੁਰੂ ਕਿਰਪਾ ਮੰਦਰ ਅਤੇ ਰਾਮ ਇਕਬਾਲ ਆਸ਼ਰਮ ਵਿਖੇ ਮੱਥਾ ਟੇਕਿਆ ਅਤੇ ਸਮੂਹ ਸੰਗਤ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਕਾਮਨਾ ਕੀਤੀ। ਇਸ ਮੌਕੇ ਹਲਕਾ ਇੰਚਾਰਜ ਜੱਸਾ ਪੱਟੀ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀਆਂ ਸਿੱਖਿਆਵਾਂ ਸਾਨੂੰ ਸੱਚ, ਧਰਮ, ਨੇਕੀ ਅਤੇ ਮਨੁੱਖਤਾ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦੀਆਂ ਹਨ। ਅੱਜ ਦੇ ਸਮੇਂ ਵਿਚ ਸਾਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈ ਕੇ ਸਮਾਜ ਵਿੱਚ ਆਪਸੀ ਭਾਈਚਾਰਾ, ਸਦਭਾਵਨਾ ਅਤੇ ਸ਼ਾਂਤੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅੱਗੇ ਅਰਦਾਸ ਕੀਤੀ ਕਿ ਉਹ ਸਮੂਹ ਸੰਗਤ ਦੇ ਜੀਵਨ ਵਿਚ ਸੁੱਖ-ਸ਼ਾਂਤੀ, ਤੰਦਰੁਸਤੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਬਣਾਈ ਰੱਖਣ ਅਤੇ ਹਰ ਪਰਿਵਾਰ ’ਤੇ ਆਪਣੀ ਮਿਹਰ ਭਰੀ ਨਜ਼ਰ ਬਣਾਈ ਰੱਖਣ। ਇਸ ਮੌਕੇ ਪੱਟੀ ਸ਼ਹਿਰ ਦੇ ਮੰਦਰ ਪ੍ਰਬੰਧਕਾਂ ਵਲੋਂ ਜੱਸਾ ਪੱਟੀ ਅਤੇ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕੌਂਸਲਰ ਹਰਜਿੰਦਰ ਸਿੰਘ ਪੱਪੂ, ਕੌਂਸਲਰ ਕਵਲਪ੍ਰੀਤ ਸਿੰਘ ਗਿੱਲ, ਕੌਂਸਲਰ ਸੁਖਨਿੰਦਰ ਸਿੰਘ ਸੇਖੋਂ, ਜਤਿਨ ਕੁਮਾਰ ਸ਼ਰਮਾ ਪਟਵਾਰੀ, ਫੂਲਾ ਸਿੰਘ ਸ਼ਹਿਰੀ ਪ੍ਰਧਾਨ, ਦਿਵਿਆਂਸ਼ੂ ਤੇਜੀ, ਐਡਵੋਕੇਟ ਮਨਦੀਪ ਸਿੰਘ, ਬਲਜਿੰਦਰ ਸਿੰਘ ਮਲਹਾਰ, ਜਗਤਾਰ ਸਿੰਘ ਬੱਬੀ, ਮੁਕੇਸ਼ ਚੰਦਰ ਜੋਸ਼ੀ, ਰਾਜੇਸ਼ ਸਭਰਵਾਲ, ਜਗਦੀਪ ਸਿੰਘ ਸੋਨੂ, ਗਾਗੂ ਭਲਵਾਨ, ਰਾਜੂ ਪ੍ਰਧਾਨ, ਰਾਜਨ ਅਰੋੜਾ, ਦਿਨੇਸ਼ ਪਾਠਕ, ਸੁਖਦੇਵ ਰਾਜ ਸ਼ਰਮਾ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।