06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸੀ. ਪੀ. ਆਈ. (ਐਮ.) ਦੀ ਮੀਟਿੰਗ ਹੋਈ

ਪੱਟੀ, 5 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਸੀ. ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਪੱਟੀ, 5 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਸੀ.ਪੀ.ਆਈ. (ਐਮ.) ਦੀ ਜ਼ਰੂਰੀ ਮੀਟਿੰਗ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾ. ਪ੍ਰੀਤਮ ਸਿੰਘ ਪੱਟੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਿਸਾਨਾਂ ਤੇ ਮਜ਼ਦੂਰਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਇਸ ਮੀਟਿੰਗ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਕਾ. ਮੇਜਰ ਸਿੰਘ ਭਿੱਖੀਵਿੰਡ ਅਤੇ ਸੀ.ਪੀ.ਆਈ (ਐਮ.) ਦੇ ਜ਼ਿਲ੍ਹਾ ਸਕੱਤਰ ਡਾ. ਇੰਦਰਜੀਤ ਸਿੰਘ ਮਰਹਾਣਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸੀ.ਪੀ.ਆਈ. (ਐਮ.) ਦੇ ਸਾਬਕਾ ਕੌਮੀ ਜਨਰਲ ਸਕੱਤਰ ਮਰਹੂਮ ਕਾ. ਸੀਤਾ ਰਾਮ ਯੇਚੁਰੀ ਦੀ ਦੂਸਰੀ ਬਰਸੀ ’ਤੇ 7 ਸਤੰਬਰ ਦਿਨ ਸੋਮਵਾਰ ਨੂੰ ਬੀ.ਆਰ. ਰਿਜੋਰਟਜ ਅੰਮ੍ਰਿਤਸਰ ਵਿਖੇ ਵਿਸ਼ੇਸ਼ ਸੈਮੀਨਾਰ ਕੀਤਾ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਮਾੜੀ ਕੰਬੌਕੇ, ਵਾਂ ਤਾਰਾ ਸਿੰਘ, ਪਹਿਲਵਾਨ ਕੇ, ਦਰਾਜਕੇ, ਚੂਸਲੇਵੜ, ਪੱਟੀ, ਜੋਣੇਕੇ ਆਦਿ ਪਿੰਡਾਂ ਅਤੇ ਕਸਬਿਆਂ ਅੰਦਰ ਮੀਟਿੰਗਾਂ ਹੋ ਚੁੱਕੀਆਂ ਹਨ। ਕਿਸਾਨਾਂ-ਮਜ਼ਦੂਰਾਂ ਵਿਚ ਸੈਮੀਨਾਰ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਤੋਂ ਵੱਡਾ ਕਾਫਲਾ ਰਵਾਨਾ ਹੋਵੇਗਾ। ਇਸ ਮੌਕੇ ਕਾ. ਬਚਿੱਤਰ ਸਿੰਘ ਜੌੜੇਕੇ, ਕਾ. ਚਾਨਣ ਸਿੰਘ ਪਹਿਲਵਾਨਕੇ, ਕਾ. ਪ੍ਰੀਤਮ ਸਿੰਘ ਪੱਟੀ, ਕਾ. ਕੁਲਦੀਪ ਸਿੰਘ ਚੂਸਲੇਵੜ, ਕਾ. ਹੀਰਾ ਸਿੰਘ ਕੰਬੋਕੇ, ਕਾ. ਪ੍ਰਗਟ ਸਿੰਘ ਪੱਟੀ, ਕਾ. ਮਹਿੰਦਰ ਸਿੰਘ ਪੱਟੀ, ਕਾ. ਹਰਜੀਤ ਸਿੰਘ ਜੌਣੇਕੇ, ਕਾ. ਮਿਲਖਾ ਸਿੰਘ ਵਾਂ, ਕਾ. ਸੁਖਬੀਰ ਸਿੰਘ ਵਾਹ, ਕਾ. ਗੁਰਦੇਵ ਸਿੰਘ ਚੂੰਘ, ਕਾ. ਹਰਭਜਨ ਸਿੰਘ ਚੂੰਗ, ਬਾਬਾ ਗੁਰਜੰਟ ਸਿੰਘ ਚੂਸਲੇਵੜ, ਕਾ. ਪੂਰਨ ਸਿੰਘ ਚੂਸਲੇਵੜ, ਕਾ. ਸੁਰਜੀਤ ਸਿੰਘ ਗੰਡੀਵਿੰਡ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਵੀਗਨ ਖੀਰ ਦਾ ਲੰਗਰ ਲਗਾਇਆ ਅਗਲੀ ਖ਼ਬਰ ਬਿਕਰਮਜੀਤ ਸਿੰਘ ਦੇ 40ਵੇਂ ਜਨਮ ਦਿਨ ਮੌਕੇ ਪਿਤਾ ਹਰਦੀਪ ਸਿੰਘ ਵਲੋਂ ਚੌਂਕਾਂ ਨੂੰ 5100 ਦੀ ਰਾਸ਼ੀ ਭੇਟ
Ad Position 24