ਤਰਨ ਤਾਰਨ ਦੀ ਔਰਤ ਨੇ ਗੰਭੀਰ ਬਿਮਾਰੀਆਂ ਨੂੰ ਮਾਤ ਦੇ ਕੇ ਸਿਹਤਮੰਦ ਬੱਚੀ ਨੂੰ ਦਿੱਤਾ ਜਨਮ
ਤਰਨ ਤਾਰਨ, 10 ਸਤੰਬਰ (ਹਰਿੰਦਰ ਸਿੰਘ)-ਤਰਨ ਤਾਰਨ ਦੀ 32 ਸਾਲਾ ਔਰਤ ਨੇ ਗੰਭੀਰ ਕਿਡਨੀ ਦੀ ਬਿਮਾਰੀ, ਡਾਇਲਿਸਿਸ ਅਤੇ ਕਿਡਨੀ ਟਰਾਂਸਪਲਾਟ ਤੋਂ ਉੱਭਰ ਕੇ ਮੈਕਸ ਹਸਪਤਾਲ ਮੋਹਾਲੀ ਵਿਖੇ ਇਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ। ਰੁਪਿੰਦਰ ਕੌਰ ਨੂੰ 2022 ਵਿਚ ਹਾਈ ਬਲੱਡ ਪ੍ਰੈਸ਼ਰ ਦੇ ਕਾਰਨ ਕਿਡਨੀ ਫੇਲ੍ਹ ਹੋਣ ਦਾ ਪਤਾ ਲੱਗਿਆ ਸੀ, ਜਿਸ ਨੇ ਬਾਅਦ ਵਿਚ ਉਸ ਦੇ ਦੋਵਾਂ ਗੁਰਦਿਆਂ ਨੂੰ ਪ੍ਰਭਾਵਿਤ ਕੀਤਾ ਅਤੇ ਉਸ ਨੂੰ ਡਾਇਲਿਸਿਸ ’ਤੇ ਨਿਰਭਰ ਕਰ ਦਿੱਤਾ।
ਡ
ਡਾ. ਸੀਮਾ ਵਧਵਾ ਅਤੇ ਡਾ. ਮੁਨੀਸ਼ ਚੌਹਾਨ।
11-09-2026
ਤਰਨ ਤਾਰਨ, 10 ਸਤੰਬਰ (ਹਰਿੰਦਰ ਸਿੰਘ)-ਤਰਨ ਤਾਰਨ ਦੀ 32 ਸਾਲਾ ਔਰਤ ਨੇ ਗੰਭੀਰ ਕਿਡਨੀ ਦੀ ਬਿਮਾਰੀ, ਡਾਇਲਿਸਿਸ ਅਤੇ ਕਿਡਨੀ ਟਰਾਂਸਪਲਾਟ ਤੋਂ ਉੱਭਰ ਕੇ ਮੈਕਸ ਹਸਪਤਾਲ ਮੋਹਾਲੀ ਵਿਖੇ ਇਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ। ਰੁਪਿੰਦਰ ਕੌਰ ਨੂੰ 2022 ਵਿਚ ਹਾਈ ਬਲੱਡ ਪ੍ਰੈਸ਼ਰ ਦੇ ਕਾਰਨ ਕਿਡਨੀ ਫੇਲ੍ਹ ਹੋਣ ਦਾ ਪਤਾ ਲੱਗਿਆ ਸੀ, ਜਿਸ ਨੇ ਬਾਅਦ ਵਿਚ ਉਸ ਦੇ ਦੋਵਾਂ ਗੁਰਦਿਆਂ ਨੂੰ ਪ੍ਰਭਾਵਿਤ ਕੀਤਾ ਅਤੇ ਉਸ ਨੂੰ ਡਾਇਲਿਸਿਸ ’ਤੇ ਨਿਰਭਰ ਕਰ ਦਿੱਤਾ। ਇਸ ਬਿਮਾਰੀ ਨੇ ਨਾ ਸਿਰਫ਼ ਉਸ ਦੀ ਸਿਹਤ ਨੂੰ ਪ੍ਰਭਾਵਿਤ ਕੀਤਾ, ਸਗੋਂ ਉਸ ਨੂੰ ਇਹ ਵੀ ਲੱਗਣ ਲੱਗ ਪਿਆ ਸੀ ਕਿ ਆਪਣਾ ਪਰਿਵਾਰ ਸ਼ੁਰੂ ਕਰਨ ਦਾ ਉਸ ਦਾ ਸੁਪਨਾ ਕਦੇ ਪੂਰਾ ਨਹੀਂ ਹੋ ਸਕੇਗਾ। ਬਿਹਤਰ ਇਲਾਜ ਦੀ ਭਾਲ ਅਤੇ ਆਮ ਜ਼ਿੰਦਗੀ ਦੀ ਉਮੀਦ ਵਿਚ ਉਹ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਮੋਹਾਲੀ ਪਹੁੰਚੀ, ਉੱਥੇ ਉਸ ਨੂੰ ਸਲਾਹ ਦਿੱਤੀ ਗਈ ਕਿ ਸਹੀ ਇਲਾਜ, ਧਿਆਨਪੂਰਵਕ ਨਿਗਰਾਨੀ ਅਤੇ ਯੋਜਨਾਬੰਦੀ ਨਾਲ ਕਿਡਨੀ ਟਰਾਂਸਪਲਾਟ ਤੋਂ ਬਾਅਦ ਵੀ ਗਰਭ ਅਵਸਥਾ ਸੰਭਵ ਹੋ ਸਕਦੀ ਹੈ। ਉਸ ਨੇ 28 ਸਾਲ ਦੀ ਉਮਰ ਵਿਚ ਨੇਫਰੋਲੋਜੀ ਦੇ ਡਾਇਰੈਕਟਰ ਡਾ. ਮੁਨੀਸ਼ ਚੌਹਾਨ ਦੀ ਦੇਖਭਾਲ ਹੇਠ ਇਕ ਸਫਲ ਕਿਡਨੀ ਟਰਾਂਸਪਲਾਟ ਕਰਵਾਇਆ। ਉਨ੍ਹਾਂ ਦੱਸਿਆ ਕਿ ਟਰਾਂਸਪਲਾਟ ਤੋਂ ਬਾਅਦ ਉਸ ਨੂੰ ਗਰਭ ਅਵਸਥਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਤਿੰਨ ਸਾਲ ਉਡੀਕ ਕਰਨ ਦੀ ਸਲਾਹ ਦਿੱਤੀ ਗਈ ਸੀ, ਤਾਂ ਜੋ ਗੁਰਦੇ ਦੀ ਕਾਰਜਪ੍ਰਣਾਲੀ ਸਥਿਰ ਹੋ ਸਕੇ ਅਤੇ ਮਾਂ ਤੇ ਬੱਚੇ ਦੋਵਾਂ ਲਈ ਸਭ ਤੋਂ ਸੁਰੱਖਿਅਤ ਨਤੀਜਾ ਯਕੀਨੀ ਬਣਾਇਆ ਜਾ ਸਕੇ। ਮੈਕਸ ਹਸਪਤਾਲ ਵਿਖੇ ਗਾਇਨੀਕੋਲੋਜੀ ਦੀ ਡਾਇਰੈਕਟਰ ਡਾ. ਸੀਮਾ ਵਧਵਾ ਦੀ ਦੇਖ ਰੇਖ ਹੇਠ ਵੱਡੇ ਆਪ੍ਰੇਸ਼ਨ ਰਾਹੀਂ ਜਣੇਪਾ ਕਰਵਾਇਆ ਅਤੇ ਉਸ ਨੇ ਇਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ।