21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਲੋਟਸ ਵੈਲੀ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਵਿਚ ਮਾਰੀਆਂ ਮੱਲਾਂ

ਫਤਿਆਬਾਦ 20 ਸਤੰਬਰ (ਹਰਵਿੰਦਰ ਸਿੰਘ ਧੂੰਦਾ)- ਅੱਜ ਦੇ ਭੌਤਿਕਵਾਦੀ ਯੁੱਗ ਵਿਚ ਜਿੱਥੇ ਸਫਲਤਾ ਨੂੰ ਅਕਸਰ ਅੰਕਾਂ, ਤਮਗਿਆਂ ਅਤੇ ਭੌਤਿਕ ਉਪਲੱਬਧੀਆਂ ਨਾਲ ਮਾਪਿਆ ਜਾਂਦਾ ਹੈ, ਉੱਥੇ ਲੋਟਸ ਵੈਲੀ ਸੀਨੀਅਰ ਸਕੂਲ ਕੋਟ ਮੁਹੰਮਦ ਖਾਂ ਨੇ ਇਹ ਸਾਬਿਤ ਕੀਤਾ ਹੈ ਕਿ ਸੱਚੀ ਸਿੱਖਿਆ ਦਾ ਮਕਸਦ ਸਿਰਫ਼ ਕਾਮਯਾਬ ਵਿਦਿਆਰਥੀ ਬਣਾਉਣਾ ਨਹੀਂ, ਸਗੋਂ ਚੰਗੇ ਸੰਸਕਾਰਾਂ, ਨੈਤਿਕ ਕਦਰਾਂ-ਕੀਮਤਾਂ ਅਤੇ ਉੱਚੇ ਚਰਿੱਤਰ ਵਾਲੇ ਇਨਸਾਨ ਤਿਆਰ ਕਰਨਾ ਵੀ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਈ ਗਈ ਨੈਤਿਕ ਸਿੱਖਿਆ ਪ੍ਰੀਖਿਆ-2026 ਵਿਚ 93 ਸਕੂਲਾਂ ਦੇ 5000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।

Ad Position 21
No active advertisement
ਲੋਟਸ ਵੈਲੀ ਸਕੂਲ ਦੇ ਦੋ ਟਾਪਰ ਹੋਣਹਾਰ ਵਿਦਿਆਰਥੀ। 21-09-2026
ਫਤਿਆਬਾਦ 20 ਸਤੰਬਰ (ਹਰਵਿੰਦਰ ਸਿੰਘ ਧੂੰਦਾ)- ਅੱਜ ਦੇ ਭੌਤਿਕਵਾਦੀ ਯੁੱਗ ਵਿਚ ਜਿੱਥੇ ਸਫਲਤਾ ਨੂੰ ਅਕਸਰ ਅੰਕਾਂ, ਤਮਗਿਆਂ ਅਤੇ ਭੌਤਿਕ ਉਪਲੱਬਧੀਆਂ ਨਾਲ ਮਾਪਿਆ ਜਾਂਦਾ ਹੈ, ਉੱਥੇ ਲੋਟਸ ਵੈਲੀ ਸੀਨੀਅਰ ਸਕੂਲ ਕੋਟ ਮੁਹੰਮਦ ਖਾਂ ਨੇ ਇਹ ਸਾਬਿਤ ਕੀਤਾ ਹੈ ਕਿ ਸੱਚੀ ਸਿੱਖਿਆ ਦਾ ਮਕਸਦ ਸਿਰਫ਼ ਕਾਮਯਾਬ ਵਿਦਿਆਰਥੀ ਬਣਾਉਣਾ ਨਹੀਂ, ਸਗੋਂ ਚੰਗੇ ਸੰਸਕਾਰਾਂ, ਨੈਤਿਕ ਕਦਰਾਂ-ਕੀਮਤਾਂ ਅਤੇ ਉੱਚੇ ਚਰਿੱਤਰ ਵਾਲੇ ਇਨਸਾਨ ਤਿਆਰ ਕਰਨਾ ਵੀ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਈ ਗਈ ਨੈਤਿਕ ਸਿੱਖਿਆ ਪ੍ਰੀਖਿਆ-2026 ਵਿਚ 93 ਸਕੂਲਾਂ ਦੇ 5000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵੱਡੇ ਪੱਧਰ ਦੇ ਮੁਕਾਬਲੇ ਵਿਚ ਲੋਟਸ ਵੈਲੀ ਸੀਨੀਅਰ ਸਕੂਲ ਸਭ ਤੋਂ ਵੱਧ ਭਾਗੀਦਾਰੀ ਵਾਲੇ ਸਕੂਲਾਂ ਵਿਚੋਂ ਇਕ ਰਿਹਾ ਅਤੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਮਾਣ ਵਧਾਇਆ।ਸਕੂਲ ਦੇ ਟਰੱਸਟੀ ਗੁਰਸੇਵਕ ਸਿੰਘ ਔਲਖ ਨੇ ਦੱਸਿਆ ਕਿ ਵਿਦਿਆਰਥੀ ਗੁਰਨੂਰ ਨੇ ਜ਼ਿਲ੍ਹਾ ਟਾਪਰ ਲੈਵਲ 1, ਹਰਮਨ ਜ਼ਿਲ੍ਹਾ ਟਾਪਰ ਲੈਵਲ 3 ਅਤੇ ਅਰਸ਼ਦੀਪ ਵਿਸ਼ੇਸ਼ ਇਨਾਮ ਵਿਜੇਤਾ ਲੇਵਲ 2 ਹਾਸਲ ਕੀਤਾ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਟਸ ਵੈਲੀ ਦੇ ਵਿਦਿਆਰਥੀਆਂ ਨੇ ਗ੍ਰੇਡ - I ਅਤੇ ਮੈਰਿਟ ਸਥਾਨ ਹਾਸਲ ਕੀਤੇ, ਜੋ ਸਕੂਲ ਦੀ ਸਮੁੱਚੀ ਟੀਮ ਲਈ ਮਾਣ ਵਾਲੀ ਗੱਲ ਹੈ।ਇਸ ਸ਼ਾਨਦਾਰ ਸਫਲਤਾ ਵਿਚ ਅਮਨਦੀਪ ਕੌਰ ਵਲੋਂ ਵਿਦਿਆਰਥੀਆਂ ਨੂੰ ਦਿੱਤੇ ਗਏ ਲਗਾਤਾਰ ਮਾਰਗਦਰਸ਼ਨ, ਤਿਆਰੀ ਅਤੇ ਪ੍ਰੇਰਨਾ ਦੀ ਵਿਸ਼ੇਸ਼ ਭੂਮਿਕਾ ਰਹੀ। ਸਕੂਲ ਪ੍ਰਬੰਧਨ ਨੇ ਉਨ੍ਹਾਂ ਦੇ ਸਮਰਪਿਤ ਯਤਨਾਂ ਦੀ ਸ਼ਲਾਂਘਾ ਕੀਤੀ। ਇਹ ਉਪਲਬੱਧੀ ਮੈਡਮ ਪ੍ਰਿੰਸੀਪਲ ਜਤਿੰਦਰ ਕੌਰ ਗਿੱਲ ਦੀ ਯੋਗ ਅਗਵਾਈ ਅਤੇ ਸਕੂਲ ਡਾਇਰੈਕਟਰ ਸਰਵਜੀਤ ਸਿੰਘ ਗਿੱਲ ਦੇ ਦੂਰਦਰਸ਼ੀ ਸਿੱਖਿਆ-ਵਿਜ਼ਨ ਦਾ ਵੀ ਪ੍ਰਤੀਕ ਹੈ। ਸਕੂਲ ਵਿਚ ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਨੈਤਿਕਤਾ, ਅਨੁਸ਼ਾਸਨ, ਸੇਵਾ-ਭਾਵਨਾ, ਸੰਵੇਦਨਸ਼ੀਲਤਾ ਅਤੇ ਜਿੰਮੇਵਾਰੀ ਨੂੰ ਵੀ ਸਿੱਖਿਆ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ। ਗੁਰਸੇਵਕ ਸਿੰਘ ਔਲਖ ਅਤੇ ਨਿਸ਼ਾਨ ਸਿੰਘ ਸੰਧੂ ਨੇ ਸਾਰੇ ਵਿਦਿਆਰਥੀਆਂ, ਮਾਪਿਆਂ, ਮਿਸ ਅਮਨਦੀਪ ਕੌਰ ਅਤੇ ਸਮੂਹ ਸਟਾਫ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਟੌਂਗ ਨੇ ਸ਼ਹੀਦ ਏ.ਐਸ.ਆਈ. ਹਰਜੀਤ ਸਿੰਘ ਦੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਅਗਲੀ ਖ਼ਬਰ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦੇ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ‘ਬੈਸਟ ਟੀਚਰ ਐਵਾਰਡ’ ਨਾਲ ਸ...
Ad Position 24