ਵਿਧਾਇਕ ਟੌਂਗ ਨੇ ਸ਼ਹੀਦ ਏ.ਐਸ.ਆਈ.
ਹਰਜੀਤ ਸਿੰਘ ਦੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ
ਖਡੂਰ ਸਾਹਿਬ, 20 ਸਤੰਬਰ (ਰਸ਼ਪਾਲ ਸਿੰਘ ਕੁਲਾਰ)- ਅੰਮ੍ਰਿਤਸਰ ਵਿਖੇ ਡਿਊਟੀ ਤੇ ਤਾਇਨਾਤ ਏ. ਐੱਸ.
ਖਡੂਰ ਸਾਹਿਬ, 20 ਸਤੰਬਰ (ਰਸ਼ਪਾਲ ਸਿੰਘ ਕੁਲਾਰ)- ਅੰਮ੍ਰਿਤਸਰ ਵਿਖੇ ਡਿਊਟੀ ਤੇ ਤਾਇਨਾਤ ਏ.ਐੱਸ.ਆਈ. ਹਰਜੀਤ ਸਿੰਘ ਨੂੰ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਬੀਤੇ ਦਿਨੀ ਸਹੀਦ ਕਰ ਦਿੱਤਾ ਗਿਆ ਸੀ, ਜਿਸ ਦੇ ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਗ ਪਿੰਡ ਰਾਮਪੁਰ ਭੂਤਵਿੰਡ ਵਿਖੇ ਪੁਜੇ ਅਤੇ ਉਨ੍ਹਾਂ ਸਹੀਦ ਦੀ ਪਤਨੀ ਕੰਵਲਜੀਤ ਕੌਰ, ਭਰਾ ਗੁਰਵੇਲ ਸਿੰਘ ਏ.ਐੱਸ. ਆਈ, ਦਿਲਬਾਗ ਸਿੰਘ ਅਤੇ ਜਵਾਈ ਗੁਰਬੀਰ ਸਿੰਘ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਜੁਗਰਾਜ ਸਿੰਘ ਸਸ਼ਹ ਬਲਾਕ ਪ੍ਰਧਾਨ ਯੂਥ ਵਿੰਗ, ਨਿਰਮਲ ਸਿੰਘ ਖਾਲਸਾ ਬਲਾਕ ਪ੍ਰਧਾਨ, ਸੁਰਜੀਤ ਸਿੰਘ ਦਾਰਾਪੁਰ, ਸੁਰਿੰਦਰ ਸਿੰਘ ਦਾਰਾਪੁਰ, ਰਣਜੀਤ ਸਿੰਘ ਗੋਲਡੀ ਸਾਬਕਾ ਸਰਪੰਚ, ਗੁਰਪਾਲ ਸਿੰਘ ਸਾਬਕਾ ਸਰਪੰਚ, ਹਰੀ ਸਿੰਘ, ਨਿਰਮਲ ਸਿੰਘ ਪੀਏ, ਪੰਜਾਬ ਸਿੰਘ ਆਦਿ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।