25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਹਰੀਕੇ ਪੁਲਿਸ ਵਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਲੁੱਟਾਂ-ਖੋਹਾਂ ਕਰਨ ਵਾਲੇ 2 ਕਾਬੂ

ਹਰੀਕੇ ਪੱਤਣ, 24 ਸਤੰਬਰ (ਸੰਜੀਵ ਕੁੰਦਰਾ)–ਥਾਣਾ ਹਰੀਕੇ ਪੱਤਣ ਪੁਲਿਸ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਨਿਰਭੈ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਪਨਗੋਟਾ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਉਹ ਆਪਣੇ ਦੋਸਤ ਲਵਪ੍ਰੀਤ ਸਿੰਘ ਵਾਸੀ ਫਿਰੋਜ਼ਪੁਰ ਨਾਲ ਮੋਟਰਸਾਈਕਲ ’ਤੇ ਆ ਰਿਹਾ ਸੀ ਕਿ ਜਦ ਅਸੀ ਆਪਣੇ ਪਿੰਡ ਭੱਠੇ ਦੇ ਨਜ਼ਦੀਕ ਪੁੱਜੇ ਤਾਂ ਸਾਡੇ ਪਿੱਛੇ ਸੀ ਡੀ ਮੋਟਰਸਾਈਕਲ ਤੇ ਤਿੰਨ ਨੋਜਵਾਨ ਆਏ ਤੇ ਸਾਡੇ ਮੋਟਰਸਾਈਕਲ ਦੇ ਅੱਗੇ ਮੋਟਰਸਾਈਕਲ ਲਗਾ ਕੇ ਸਾਨੂੰ ਰੋਕ ਲਿਆ ਅਤੇ ਇਕ ਨੌਜਵਾਨ ਨੇ ਦਾਤਰ ਦਿਖਾ ਕੇ ਕਿਹਾ ਕਿ ਜੋ ਕੁਝ ਹੈ ਸਾਨੂੰ ਦੇ ਦਿਓ ਅਤੇ ਇਸ ਦੋਰਾਨ ਦੂਸਰੇ ਨੌਜਵਾਨ ਨੇ ਜ਼ਬਰਦਸਤੀ ਮੇਰਾ ਪਰਸ ਖੋਹ ਲਿਆ ਅਤੇ ਧਮਕੀਆਂ ਦਿੰਦੇ ਹੋਏ ਉਕਤ ਨੌਜਵਾਨ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ।

Ad Position 21
No active advertisement
ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਲੁੱਟਾਂ ਖੋਹਾਂ ਕਰਨ ਵਾਲੇ ਕਾਬੂ ਕੀਤੇ ਨੌਜਵਾਨਾਂ ਨਾਲ ਸਬ ਇੰਸਪੈਕਟਰ ਰਣਜੀਤ ਸਿੰਘ । ਤਸਵੀਰ–ਕੁੰਦਰਾ 25-09-2026
ਹਰੀਕੇ ਪੱਤਣ, 24 ਸਤੰਬਰ (ਸੰਜੀਵ ਕੁੰਦਰਾ)–ਥਾਣਾ ਹਰੀਕੇ ਪੱਤਣ ਪੁਲਿਸ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਨਿਰਭੈ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਪਨਗੋਟਾ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਉਹ ਆਪਣੇ ਦੋਸਤ ਲਵਪ੍ਰੀਤ ਸਿੰਘ ਵਾਸੀ ਫਿਰੋਜ਼ਪੁਰ ਨਾਲ ਮੋਟਰਸਾਈਕਲ ’ਤੇ ਆ ਰਿਹਾ ਸੀ ਕਿ ਜਦ ਅਸੀ ਆਪਣੇ ਪਿੰਡ ਭੱਠੇ ਦੇ ਨਜ਼ਦੀਕ ਪੁੱਜੇ ਤਾਂ ਸਾਡੇ ਪਿੱਛੇ ਸੀ ਡੀ ਮੋਟਰਸਾਈਕਲ ਤੇ ਤਿੰਨ ਨੋਜਵਾਨ ਆਏ ਤੇ ਸਾਡੇ ਮੋਟਰਸਾਈਕਲ ਦੇ ਅੱਗੇ ਮੋਟਰਸਾਈਕਲ ਲਗਾ ਕੇ ਸਾਨੂੰ ਰੋਕ ਲਿਆ ਅਤੇ ਇਕ ਨੌਜਵਾਨ ਨੇ ਦਾਤਰ ਦਿਖਾ ਕੇ ਕਿਹਾ ਕਿ ਜੋ ਕੁਝ ਹੈ ਸਾਨੂੰ ਦੇ ਦਿਓ ਅਤੇ ਇਸ ਦੋਰਾਨ ਦੂਸਰੇ ਨੌਜਵਾਨ ਨੇ ਜ਼ਬਰਦਸਤੀ ਮੇਰਾ ਪਰਸ ਖੋਹ ਲਿਆ ਅਤੇ ਧਮਕੀਆਂ ਦਿੰਦੇ ਹੋਏ ਉਕਤ ਨੌਜਵਾਨ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਨਿਰਭੈ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਕਤ ਨੌਜਵਾਨ ਜਿੰਨਾ ਨੇ ਮੇਰੇ ਨਾਲ ਲੁੱਟ ਖੋਹ ਕੀਤੀ ਹੈ ਉਨ੍ਹਾਂ ਦੇ ਨਾਂਅ ਅੰਗਰੇਜ਼ ਸਿੰਘ ਉਰਫ ਗੁਰਮੇਜ਼ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਘੜਕਾ, ਗੁਰਸੇਵਕ ਸਿੰਘ ਉਰਫ਼ ਨਿੱਕਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਪੱਖੋਪੁਰ ਅਤੇ ਬਿੱਲਾ ਵਾਸੀ ਚੋਹਲਾ ਸਾਹਿਬ ਹੈ। ਪੁਲਿਸ ਨੇ ਉਕਤ ਦਰਖ਼ਾਸਤ ਤੇ ਤਰੁੰਤ ਕਾਰਵਾਈ ਕਰਦਿਆਂ ਅੰਗਰੇਜ਼ ਸਿੰਘ ਵਾਸੀ ਘੜਕਾ ਅਤੇ ਗੁਰਸੇਵਕ ਸਿੰਘ ਵਾਸੀ ਪੱਖੋਪੁਰ ਨੂੰ ਕਾਬੂ ਕਰ ਲਿਆ ਜਦਕਿ ਤੀਜਾ ਵਿਅਕਤੀ ਅਜੇ ਫਰਾਰ ਹੈ ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਪਾਸੋਂ ਹਥਿਆਰਾਂ ਦੀ ਨੋਕ ’ਤੇ ਮੋਟਰਸਾਈਕਲ ਤੇ ਮੋਬਾਇਲ ਲੁੱਟਿਆ ਅਗਲੀ ਖ਼ਬਰ ਸਿਹਤ ਵਿਗੜ ਕਾਰਨ ਨਵਵਿਆਹੁਤਾ ਦੀ ਹੋਈ ਮੌਤ
Ad Position 24