ਨੌਜਵਾਨ ਪਾਸੋਂ ਹਥਿਆਰਾਂ ਦੀ ਨੋਕ ’ਤੇ ਮੋਟਰਸਾਈਕਲ ਤੇ ਮੋਬਾਇਲ ਲੁੱਟਿਆ
ਭਿੱਖੀਵਿੰਡ, 24 ਸਤੰਬਰ (ਬੌਬੀ)– ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਇਲਾਕੇ ਵਿਚ ਲੁਟੇਰਿਆਂ ਦੀ ਹੌਸਲੇ ਬੁਲੰਦ ਹਨ ਅਤੇ ਪੁਲਿਸ ਦੇ ਹੱਥ ਖਾਲੀ ਹਨ ਲੁਟੇਰੇ ਨਿਡਰ ਹੋਏ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਲੁਟੇਰਿਆਂ ਦੀ ਲੁੱਟ ਦਾ ਸ਼ਿਕਾਰ ਹੋਏ ਸਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਬੈਂਕਾਂ ਨੇ ਦੱਸਿਆ ਕਿ ਮੈਂ ਰੈਡਟੇਪ ਸ਼ੋਰੂਮ ਵਿਚ ਕੰਮ ਕਰਦਾ ਹਾਂ ਅਤੇ ਬੀਤੀ ਰਾਤ ਕਰੀਬ 8 ਵਜੇ ਸ਼ੋਰੂਮ ਬੰਦ ਕਰਕੇ ਮੈਂ ਆਪਣੇ ਮੋਟਰਸਾਈਕਲ ਨੰਬਰ ਪੀ.
ਭਿੱਖੀਵਿੰਡ, 24 ਸਤੰਬਰ (ਬੌਬੀ)– ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਇਲਾਕੇ ਵਿਚ ਲੁਟੇਰਿਆਂ ਦੀ ਹੌਸਲੇ ਬੁਲੰਦ ਹਨ ਅਤੇ ਪੁਲਿਸ ਦੇ ਹੱਥ ਖਾਲੀ ਹਨ ਲੁਟੇਰੇ ਨਿਡਰ ਹੋਏ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਲੁਟੇਰਿਆਂ ਦੀ ਲੁੱਟ ਦਾ ਸ਼ਿਕਾਰ ਹੋਏ ਸਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਬੈਂਕਾਂ ਨੇ ਦੱਸਿਆ ਕਿ ਮੈਂ ਰੈਡਟੇਪ ਸ਼ੋਰੂਮ ਵਿਚ ਕੰਮ ਕਰਦਾ ਹਾਂ ਅਤੇ ਬੀਤੀ ਰਾਤ ਕਰੀਬ 8 ਵਜੇ ਸ਼ੋਰੂਮ ਬੰਦ ਕਰਕੇ ਮੈਂ ਆਪਣੇ ਮੋਟਰਸਾਈਕਲ ਨੰਬਰ ਪੀ.ਬੀ.46 ਏ.ਐਸ. 2395 ’ਤੇ ਸਵਾਰ ਹੋ ਕੇ ਭਿੱਖੀਵਿੰਡ ਤੋਂ ਆਪਣੇ ਪਿੰਡ ਬੈਂਕੇ ਨੂੰ ਜਾ ਰਿਹਾ ਸੀ ਜਦੋਂ ਮੈਂ ਆਦਰਸ਼ ਸਕੂਲ ਬਲੇਹਰ ਦੇ ਕੋਲ ਪਹੁੰਚਿਆ ਤਾਂ ਮੇਰੇ ਪਿੱਛੋਂ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਜਿਨਾਂ ਪਾਸ ਪਿਸਤੌਲ ਅਤੇ ਦਾਤਰ ਸਨ ਨੇ ਮੈਨੂੰ ਰੋਕ ਲਿਆ ਅਤੇ ਪਿਸਤੌਲ ਦੀ ਨੋਕ ’ਤੇ ਮੇਰੇ ਪਾਸੋਂ ਮੋਟਰਸਾਈਕਲ ਅਤੇ ਮੇਰਾ ਮੋਬਾਇਲ ਲੁੱਟ ਲਿਆ ਅਤੇ ਮੈਨੂੰ ਧਮਕੀ ਦਿੱਤੀ ਗਈ ਜੇਕਰ ਰੌਲਾ ਪਾਇਆ ਤਾਂ ਤੈਨੂੰ ਗੋਲੀ ਮਾਰ ਦਿਆਂਗੇ। ਇਸ ਤੋਂ ਬਾਅਦ ਲੁਟੇਰੇ ਭਿੱਖੀਵਿੰਡ ਨੂੰ ਵਾਪਸ ਮੁੜ ਆਏ। ਗੁਰਪ੍ਰੀਤ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਅਸੀਂ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਦਰਖਾਸਤ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਤੁਹਾਡਾ ਮੋਬਾਈਲ ਟਰੇਸ ’ਤੇ ਲਗਾ ਦਿੰਨੇ ਹਾਂ ਜਲਦੀ ਹੀ ਲੁਟੇਰੇ ਕਾਬੂ ਕਰ ਏ ਜਾਣਗੇ।