24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸ਼ਹੀਦ ਭਗਤ ਸਿੰਘ ਕਾਲਜ ਆਫ਼ ਐਜੂਕੇਸ਼ਨ ਕੈਰੋਂ ਪੱਟੀ ਵਿਖੇ ਆਰਟ ਐਂਡ ਕਰਾਫਟ ਪ੍ਰਦਰਸ਼ਨੀ ਕਰਵਾਈ

ਪੱਟੀ, 24 ਸਤੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ) –ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਗਰੁੱਪ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਮੈਨੇਜਿੰਗ ਡਾਇਰੈਕਟਰ ਡਾ.

Ad Position 21
No active advertisement
ਗੱਲਬਾਤ ਕਰਦੇ ਹੋਏ ਮਾਰਕੀਟ ਕਮੇਟੀ ਝਬਾਲ ਦੇ ਅਧਿਕਾਰੀ। ਤਸਵੀਰ: ਗੱਗੋਬੂਹਾ 25-09-2026
ਪੱਟੀ, 24 ਸਤੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ) –ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਗਰੁੱਪ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਮੈਨੇਜਿੰਗ ਡਾਇਰੈਕਟਰ ਡਾ. ਮਰਿਦੁਲਾ ਭਾਰਦਵਾਜ, ਡਾਇਰੈਕਟਰ ਸੱਤਿਅਮ ਭਾਰਦਵਾਜ, ਡਾਇਰੈਕਟਰ ਸ਼ੂਭੀ ਭਾਰਦਵਾਜ ਅਤੇ ਪ੍ਰਿੰਸੀਪਲ ਡਾ. ਸਰਿਤਾ ਨਾਰਦ ਦੀ ਯੋਗ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਕਾਲਜ ਆਫ਼ ਐਜੂਕੇਸ਼ਨ, ਕੈਰੋਂ ਪੱਟੀ ਵਿਖੇ ਕਮੇਟੀ ਦੇ ਸਹਿਯੋਗ ਇਕੁਇਲ ਆਪਰਚਿਉਨਟੀ ਕਲੱਬ ਅਤੇ ਹੋਬੀਜ ਕਲੱਬ ਵਲੋਂ ਸਾਂਝੇ ਤੌਰ ’ਤੇ ਆਰਟ ਐਂਡ ਕਰਾਫਟ ਪ੍ਰਦਰਸ਼ਨੀ ਕਰਵਾਈ ਗਈ। ਇਸ ਗਤੀਵਿਧੀ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲੈਂਦਿਆਂ ਆਪਣੀ ਸਿਰਜਣਾਤਮਕਤਾ, ਕਲਾਤਮਕ ਪ੍ਰਤਿਭਾ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਡਾ. ਮ੍ਰਿਦੁਲਾ ਭਾਰਦਵਾਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸਵਿਤਾ ਸ਼ਰਮਾ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ਼ ਪੱਟੀ ਅਤੇ ਪ੍ਰਭਦੀਪ ਕੌਰ ਸੈਂਟਰਲ ਕਾਨਵੈਟ ਸੀਨਿਅਰ ਸੈਕੰਡਰੀ ਸਕੂਲ਼ ਪੱਟੀ ਨੇ ਜੱਜਾਂ ਦੀ ਭੂਮਿਕਾ ਨਿਭਾਈ। ਉਨ੍ਹਾਂ ਵਲੋਂ ਵਿਦਿਆਰਥੀਆਂ ਦੁਆਰਾ ਤਿਆਰ ਕੀਤੀਆਂ ਵੱਖ-ਵੱਖ ਕਲਾਕ੍ਰਿਤੀਆਂ ਅਤੇ ਕਰਾਫਟ ਵਰਕ ਦਾ ਮੁਲਾਂਕਣ ਕੀਤਾ ਗਿਆ। ਪ੍ਰਦਰਸ਼ਨੀ ਦੌਰਾਨ ਵੱਖ-ਵੱਖ ਸਟਾਲਾਂ ’ਤੇ ਵਿਦਿਆਰਥੀਆਂ ਵਲੋਂ ਤਿਆਰ ਕੀਤੀਆਂ ਰਚਨਾਤਮਕ ਅਤੇ ਕਲਾਤਮਕ ਵਸਤੂਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਸਟਾਲ ਨੰਬਰ 8 ’ਤੇ ਗੁਰਪ੍ਰੀਤ ਕੌਰ ਅਤੇ ਰਾਜਬੀਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਟਾਲ ਨੰਬਰ 9 ’ਤੇ ਸਿਮਰਨ ਕੌਰ ਅਤੇ ਕਰਨਜੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਸਟਾਲ ਨੰਬਰ 10 ’ਤੇ ਅਮਨਪ੍ਰੀਤ ਕੌਰ ਅਤੇ ਹਰਪਜਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਡਾ. ਮ੍ਰਿਦੁਲਾ ਭਾਰਦਵਾਜ ਨੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ । ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਸਰਿਤਾ ਨਾਰਦ ਨੇ ਮੁੱਖ ਮਹਿਮਾਨ ਡਾ. ਮ੍ਰਿਦੁਲਾ ਭਾਰਦਵਾਜ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਸੁੱਕਾ ਝੋਨਾ ਹੀ ਮੰਡੀਆਂ ਵਿਚ ਵੇਚਣ ਲਈ ਲਿਆਂਦਾ ਜਾਵੇ - ਡਿਪਟੀ ਕਮਿਸ਼ਨਰ ਅਗਲੀ ਖ਼ਬਰ ਆਸ਼ਾ ਵਰਕਰ ਯੂਨੀਅਨ ਦੇ ਜਥੇ ਪਿੰਡ ਸਤੌਜ ਰੈਲੀ ਲਈ ਤਰਨ ਤਾਰਨ ਤੋਂ ਰਵਾਨਾ
Ad Position 24