ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਨੇ ਏ.ਡੀ.ਸੀ. ਨੂੰ ਸੌਂਪਿਆ ਮੰਗ ਪੱਤਰ
ਤਰਨ ਤਾਰਨ, 1 ਅਕਤੂਬਰ (ਪਰਮਜੀਤ ਜੋਸ਼ੀ)— ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਕਰਮ ਸਿੰਘ ਲਾਲਪੁਰਾ, ਜ਼ਿਲ੍ਹਾ ਜਨਰਲ ਸਕੱਤਰ ਡਾ. ਅਜਮੇਰ ਸਿੰਘ ਸਮੇਤ ਵਿਜੇ ਕੁਮਾਰ ਜੋਸ਼ੀ, ਵਿਜੇ ਕੁਮਾਰ ਪੁੰਜ, ਗੁਰਦੀਪ ਸਿੰਘ ਮਾਣੋਚਾਹਲ, ਮੰਗਲ ਸਿੰਘ ਨੌਸ਼ਹਿਰਾ ਪੰਨੂੰਆਂ, ਤਰਸੇਮ ਸਿੰਘ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੁਆਰਾ ਪੈਨਸ਼ਨਰ ਵੈਲਟਿਡੀ ਐਕਟ ਅਧੀਨ ਪ੍ਰੀ 2026 ਦੇ ਪੈਨਸ਼ਨਰਜ਼ ਨੂੰ ਅੱਠਵੇਂ ਤਨਖਾਹ ਕਮਿਸ਼ਨ ਦੀਆਂ ਸ਼ਰਤਾਂ ਤੱਥਾਂ ਲਾਭ ਤੋਂ ਬਾਹਰ ਕਰਨ ਦੇ ਵਿਰੋਧ ਵਿਚ ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਦੀ ਕਾਲ ’ਤੇ ਵਧੀਕ ਡਿਪਟੀ ਕਮਿਸ਼ਨਰਜ਼ (ਜਨਰਲ) ਤਰਨ ਤਾਰਨ ਅਦਿੱਤਿਆ ਸ਼ਰਮਾ ਰਾਹੀਂ ਪ੍ਰਧਾਨ ਮੰਤਰੀ, ਭਾਰਤ ਸਰਕਾਰ ਦੇ ਨਾਂਅ ’ਤੇ ਮੈਮੋਰੰਡਮ ਸੌਂਪਿਆ ਗਿਆ।
ਅਜੀਤ ਡੈਸਕ
02-10-2026