ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਸ਼ਾਹੀ ਫਾਰਮ ਪੰਜਵੜ੍ਹ ਨੇੜੇ ਹਰ ਸਾਲ ਦੀ ਤਰ੍ਹਾਂ ਚੱਲਣਗੇ ਲੰਗਰ - ਭੁੱਚਰ
ਝਬਾਲ, 1 ਅਕਤੂਬਰ (ਸਰਬਜੀਤ ਸਿੰਘ)-ਮਾਝੇ ਦੇ ਧਾਰਮਿਕ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ 6, 7, 8 ਅਕਤੂਬਰ ਨੂੰ ਮਨਾਏ ਜਾ ਰਹੇ ਸਲਾਨਾ ਜੋੜ ਮੇਲੇ ਮੌਕੇ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੀ ਸਹੂਲਤ ਲਈ ਸ਼ਾਹੀ ਫਾਰਮ ਪੰਜਵੜ ਮੋੜ ਨਜ਼ਦੀਕ ਪਿੰਡ ਭੁੱਚਰ ਕਲਾਂ ਅਤੇ ਹੋਰ ਆਸ-ਪਾਸ ਦੇ ਨਗਰ ਵਾਸੀ ਨੌਜਵਾਨਾਂ ਅਤੇ ਹੋਰ ਐਨ. ਆਰ.
ਝਬਾਲ, 1 ਅਕਤੂਬਰ (ਸਰਬਜੀਤ ਸਿੰਘ)-ਮਾਝੇ ਦੇ ਧਾਰਮਿਕ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ 6, 7, 8 ਅਕਤੂਬਰ ਨੂੰ ਮਨਾਏ ਜਾ ਰਹੇ ਸਲਾਨਾ ਜੋੜ ਮੇਲੇ ਮੌਕੇ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੀ ਸਹੂਲਤ ਲਈ ਸ਼ਾਹੀ ਫਾਰਮ ਪੰਜਵੜ ਮੋੜ ਨਜ਼ਦੀਕ ਪਿੰਡ ਭੁੱਚਰ ਕਲਾਂ ਅਤੇ ਹੋਰ ਆਸ-ਪਾਸ ਦੇ ਨਗਰ ਵਾਸੀ ਨੌਜਵਾਨਾਂ ਅਤੇ ਹੋਰ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਲਗਾਏ ਜਾਣ ਵਾਲੇ ਲੰਗਰ ਵਿਚ ਤਿੰਨੇ ਦਿਨ ਪੂਰੇ ਉਤਸ਼ਾਹ ਨਾਲ ਨੌਜਵਾਨ ਸੇਵਾ ਕਰਨਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਬਲਵਿੰਦਰ ਸਿੰਘ ਭੁੱਚਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਇੱਥੇ ਹਰ ਸਾਲ ਸੰਗਤਾਂ ਦੇ ਸਹਿਯੋਗ ਨਾਲ ਚਾਹ-ਪਕੌੜੇ ਅਤੇ ਮਠਿਆਈਆਂ ਦੇ ਲੰਗਰ ਲਗਾਏ ਜਾਂਦੇ ਹਨ, ਜੋ ਇਸ ਵਾਰ ਵੀ ਲਗਾਏ ਜਾਣਗੇ, ਜਿਸ ਲਈ ਸਾਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਆਖਿਆ ਕਿ ਇਹ ਸੇਵਾ ਕਾਰਜ ਲਈ ਸੰਗਤਾਂ ਵਿਚ ਪੂਰਾ ਉਤਸ਼ਾਹ ਹੈ ਅਤੇ ਸਮੂਹ ਸੰਗਤਾਂ ਵਲੋਂ ਪੂਰੀ ਲਗਨ ਨਾਲ ਸੇਵਾ ਦੇ ਇਹਨਾਂ ਕਾਰਜਾਂ ਵਿਚ ਸਹਿਯੋਗ ਦਿੱਤਾ ਜਾ ਰਿਹਾ ਹੈ । ਇਸ ਮੌਕੇ ਗੁਰਲਾਲ ਸਿੰਘ ਔਲਖ ਭੁੱਚਰ, ਚਰਨਜੀਤ ਸਿੰਘ ਔਲਖ ਭੁੱਚਰ, ਗੁਰਸਿਮਰਨ ਸਿੰਘ ਔਲਖ ਭੁੱਚਰ, ਹਰਰੂਪ ਸਿੰਘ ਭੁੱਚਰ ਖੁਰਦ, ਸੁਖਮਨ ਸਿੰਘ ਰਾਜਾਤਾਲ, ਗੁਰਲਾਲ ਸਿੰਘ ਅੱਡਾ ਗੱਗੋਬੂਹਾ, ਸੈਕਟਰੀ ਗੋਪੀ ਸਿੰਘ ਅਤੇ ਹੋਰ ਨੌਜਵਾਨ ਹਾਜ਼ਰ ਸਨ।