ਖੇਮਕਰਨ ਸ਼ਹਿਰ ’ਚ ਸ੍ਰੀ ਰਾਮ ਲੀਲ੍ਹਾ ਖੇਡਣ ਦੀਆਂ ਤਿਆਰੀਆਂ ਜ਼ੋਰਾਂ ’ਤੇ, 11 ਅਕਤੂਬਰ ਤੋਂ ਹੋਵੇਗੀ ਚਾਲੂ
ਖੇਮਕਰਨ, 1 ਅਕਤੂਬਰ (ਰਾਕੇਸ਼ ਬਿੱਲਾ)– ਸ਼੍ਰੀ ਰਾਮ ਲੀਲਾ ਕਲੱਬ ਖੇਮਕਰਨ ਵਲੋ ਰਾਮਲੀਲਾ ਅਤੇ ਦੁਸ਼ਹਿਰਾ ਮੇਲੇ ਦੀਆਂ ਤਿਆਰੀਆਂ ਕਲੱਬ ਦੇ ਪ੍ਰਧਾਨ ਸੰਦੀਪ ਮਹਿਤਾ ਦੀ ਅਗਵਾਈ ਹੇਠ ਜ਼ੋਰਾ ਸ਼ੋਰਾਂ ਨਾਲ ਚੱਲ ਰਹੀਆਂ ਹਨ । ਸ਼੍ਰੀ ਰਾਮ ਲੀਲਾ ਕਲੱਬ ਵਲੋਂ ਭਗਵਾਨ ਸ੍ਰੀ ਰਾਮ ਜੀ ਦੇ ਦਰਬਾਰ ਵਿਖੇ ਇਸ ਸਾਲ ਦੀ ਰਾਮਲੀਲਾ ਮਨਾਉਣ ਲਈ ਆਗਿਆ ਲੈਣ ਲਈ ਪਹਿਲਾ ਸੱਦਾ ਪੱਤਰ ਭਗਵਾਨ ਸ੍ਰੀ ਰਾਮ ਜੀ ਦੇ ਚਰਨਾਂ ਵਿਚ ਦਿੱਤਾ।
ਸ
ਸ੍ਰੀ ਰਾਮਲੀਲਾ ਅਤੇ ਦੁਸਹਿਰਾ ਮੇਲਾ ਮਨਾਉਣ ਦੇ ਸੰਬੰਧ ਵਿਚ ਭਗਵਾਨ ਸ੍ਰੀ ਰਾਮ ਜੀ ਨੂੰ ਸੱਦਾ ਪੱਤਰ ਦਿੰਦੇ ਹੋਏ ਸ੍ਰੀ ਰਾਮਲੀਲਾ ਕਲੱਬ ਖੇਮਕਰਨ ਦੇ ਮੈਂਬਰ ਅਹੁਦੇਦਾਰ। ਤਸਵੀਰ–ਬਿੱਲਾ
02-10-2026
ਖੇਮਕਰਨ, 1 ਅਕਤੂਬਰ (ਰਾਕੇਸ਼ ਬਿੱਲਾ)– ਸ਼੍ਰੀ ਰਾਮ ਲੀਲਾ ਕਲੱਬ ਖੇਮਕਰਨ ਵਲੋ ਰਾਮਲੀਲਾ ਅਤੇ ਦੁਸ਼ਹਿਰਾ ਮੇਲੇ ਦੀਆਂ ਤਿਆਰੀਆਂ ਕਲੱਬ ਦੇ ਪ੍ਰਧਾਨ ਸੰਦੀਪ ਮਹਿਤਾ ਦੀ ਅਗਵਾਈ ਹੇਠ ਜ਼ੋਰਾ ਸ਼ੋਰਾਂ ਨਾਲ ਚੱਲ ਰਹੀਆਂ ਹਨ । ਸ਼੍ਰੀ ਰਾਮ ਲੀਲਾ ਕਲੱਬ ਵਲੋਂ ਭਗਵਾਨ ਸ੍ਰੀ ਰਾਮ ਜੀ ਦੇ ਦਰਬਾਰ ਵਿਖੇ ਇਸ ਸਾਲ ਦੀ ਰਾਮਲੀਲਾ ਮਨਾਉਣ ਲਈ ਆਗਿਆ ਲੈਣ ਲਈ ਪਹਿਲਾ ਸੱਦਾ ਪੱਤਰ ਭਗਵਾਨ ਸ੍ਰੀ ਰਾਮ ਜੀ ਦੇ ਚਰਨਾਂ ਵਿਚ ਦਿੱਤਾ। ਇਸ ਮੌਕੇ ਕਲੱਬ ਦੇ ਮੈਂਬਰਾਂ ਵਲੋਂ ਭਜਨ ਕੀਰਤਨ ਕੀਤਾ ਗਿਆ। ਕਲੱਬ ਦੇ ਪ੍ਰਧਾਨ ਸੰਦੀਪ ਮਹਿਤਾ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਮੰਦਰ ਸ਼੍ਰੀ ਦੇਵੀ ਦਵਾਰਾ ਵਿਖੇ ਸ਼੍ਰੀ ਰਾਮਲੀਲਾ ਦੇ ਮੰਚਨ ਦੀਆਂ ਤਿਆਰੀਆਂ ਦੇ ਸੰਬੰਧ ਵਿਚ ਕਲਾਕਾਰਾਂ ਵਲੋਂ ਰਿਹਰਸਲਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 11 ਅਕਤੂਬਰ ਤੋਂ ਲੈ ਕੇ 18 ਅਕਤੂਬਰ ਤੱਕ ਮੰਦਰ ਸ਼੍ਰੀ ਦੇਵੀ ਦੁਆਰਾ ਵਿਖੇ ਸ੍ਰੀ ਰਾਮ ਲੀਲਾ ਕਲੱਬ ਵਲੋਂ ਰਾਮਲੀਲਾ ਦਾ ਮੰਚਨ ਕੀਤਾ ਜਾਵੇਗਾ ਅਤੇ ਮਿਤੀ 20 ਅਕਤੂਬਰ ਨੂੰ ਕਲੱਬ ਵਲੋਂ ਬੇਦੀ ’ਤੇ ਨੇਕੀ ਦੇ ਜਿੱਤ ਦੇ ਪ੍ਰਤੀਕ ਦੁਸਹਿਰਾ ਮੇਲਾ ਬਾਹਰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਲੜਕੇ) ਦੀ ਗਰਾਊਂਡ ਵਿਖੇ ਰਾਵਣ ਮੇਘਨਾਥ ਕੁੰਭਕਰਨ ਦੇ ਪੁਤਲਿਆਂ ਦਾ ਅਗਨੀ ਦਾਹ ਕਰਕੇ ਮਨਾਇਆ ਜਾਵੇਗਾ। ਇਸ ਮੌਕੇ ਵਿਜੇ ਕੁਮਾਰ ਗੁਲਾਟੀ, ਜਨਕਰਾਜ ਮਹਿਤਾ, ਰਾਮ ਕੁਮਾਰ ਭੰਡਾਰੀ,ਸੁਖਦੀਪ ਸਿੰਘ ਲਾਡਾ, ਅਸ਼ਵਨੀ ਸ਼ਰਮਾ,ਰਾਮ ਚੋਪੜਾ, ਸੁਖਰਾਜ ਸ਼ਰਮਾ,ਵਿਕਾਸ ਮਹਿਤਾ, ਸੁਨੀਲ ਮਹਿਤਾ,ਅਮਨਪੁਰੀ,ਗਗਨ ਸੋਡੀ,ਰਵੀ ਕੱਕੜ,ਨੀਤੀਸ਼ ਕੱਕੜ,ਜਗਦੀਪ ਕੰਡਾ, ਸਾਹਿਲ ਮਲੋਤਰਾ, ਸ਼ਰਨਜੀਤ ਅਰੋੜਾ, ਸੁਮਿਤ ਅਰੋੜਾ, ਕ੍ਰਿਸ਼ਨਾ ਧੀਰ,ਮੰਥਨ ਮਲਹੋਤਰਾ, ਸੰਦਲ ਪ੍ਰਭਾਕਰ, ਕ੍ਰਿਸ਼ਨਾ ਗੌਤਮ, ਭੁਪਿੰਦਰ ਮਹਿਤਾ, ਸੂਰਜ ਕੁਮਾਰ, ਪੰਡਿਤ ਸੁਨੀਲ ਕੁਮਾਰ ਸ਼ਾਸਤਰੀ ਆਦਿ ਹਾਜ਼ਰ ਸਨ।