04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਕਸਬਾ ਹਰੀਕੇ ਪੱਤਣ ਵਿਖੇ ਕਾਂਗਰਸ ਪਾਰਟੀ ਨੂੰ ਭਰਵਾਂ ਹੁੰਗਾਰਾ

ਹਰੀਕੇ ਪੱਤਣ, 3 ਅਕਤੂਬਰ (ਸੰਜੀਵ ਕੁੰਦਰਾ)– ਵਿਧਾਨ ਸਭਾ ਹਲਕਾ ਪੱਟੀ ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਕਸਬਾ ਹਰੀਕੇ ਪੱਤਣ ਨਿਵਾਸੀ ਗੁਰਮੀਤ ਸਿੰਘ ਚੱਠੂ ( ਪਿੰਟੂ) ਅਤੇ ਪ੍ਰਸਿੱਧ ਆੜ੍ਹਤੀ ਫੀਰੀ ਸ਼ਾਹ ਦੇ ਪੋਤਰੇ ਨਿਖਿਲ ਸ਼ਰਮਾ ਆਪਣੇ ਸਾਥੀਆਂ ਸਮੇਤ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਲੋਕ ਦੁਖੀ ਹੋਏ ਪਏ ਹਨ ਹਰ ਪਾਸੇ ਲੁੱਟਾਂ ਖੋਹਾਂ, ਫਿਰੋਤੀਆਂ ਅਤੇ ਚੋਰੀਆਂ ਦਾ ਦੌਰ ਹੈ।

Ad Position 21
No active advertisement
ਕਸਬਾ ਹਰੀਕੇ ਪੱਤਣ ਵਿਖੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨਾਲ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ। ਤਸਵੀਰ–ਕੁੰਦਰਾ 04-10-2026
ਹਰੀਕੇ ਪੱਤਣ, 3 ਅਕਤੂਬਰ (ਸੰਜੀਵ ਕੁੰਦਰਾ)– ਵਿਧਾਨ ਸਭਾ ਹਲਕਾ ਪੱਟੀ ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਕਸਬਾ ਹਰੀਕੇ ਪੱਤਣ ਨਿਵਾਸੀ ਗੁਰਮੀਤ ਸਿੰਘ ਚੱਠੂ ( ਪਿੰਟੂ) ਅਤੇ ਪ੍ਰਸਿੱਧ ਆੜ੍ਹਤੀ ਫੀਰੀ ਸ਼ਾਹ ਦੇ ਪੋਤਰੇ ਨਿਖਿਲ ਸ਼ਰਮਾ ਆਪਣੇ ਸਾਥੀਆਂ ਸਮੇਤ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਲੋਕ ਦੁਖੀ ਹੋਏ ਪਏ ਹਨ ਹਰ ਪਾਸੇ ਲੁੱਟਾਂ ਖੋਹਾਂ, ਫਿਰੋਤੀਆਂ ਅਤੇ ਚੋਰੀਆਂ ਦਾ ਦੌਰ ਹੈ। ਪੰਜਾਬ ਵਿਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ। ਲੋਕ ਆਪਣੇ ਆਪ ਨੂੰ ਅਸੁਰੱਖਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਪੱਟੀ ਹਲਕੇ ਵਿਚ ਵਿਕਾਸ ਦੀ ਕੋਈ ਕਸਰ ਨਹੀਂ ਛੱਡੀ ਗਈ ਅਤੇ ਹੁਣ ਦੁਬਾਰਾ ਕਾਂਗਰਸ ਸਰਕਾਰ ਬਣਨ ’ਤੇ ਦੁੱਗਣਾ ਕੰਮ ਕਰਕੇ ਪੱਟੀ ਹਲਕੇ ਨੂੰ ਲਿਸ਼ਕਾ ਦੇਵਾਂਗੇ। ਇਸ ਮੌਕੇ ਸਾਬਕਾ ਸਰਪੰਚ ਰੋਸ਼ਨ ਲਾਲ ਚੌਧਰੀ, ਜੋਗਿੰਦਰ ਪਾਲ ਵੇਦੀ, ਸੋਨੂੰ ਸਿੱਧੂ, ਠੇਕੇਦਾਰ ਕਾਬਲ ਸਿੰਘ, ਜੁਗਰਾਜ ਸਿੰਘ ਮਨਾਵਾਂ, ਮਨਦੀਪ ਸਿੰਘ ਮੱਤਾ, ਡਾ.ਮਨਜੀਤ ਸਿੰਘ ਮਰਹਾਣਾ, ਹਰਜਿੰਦਰ ਸਿੰਘ ਚੰਬਲ, ਸੁਰਿੰਦਰ ਚੌਧਰੀ, ਕੁਲਦੀਪ ਸਿੰਘ ਬੂਹ,ਗੁਰਸ਼ਰਨ ਸਿੰਘ ਮਨਾਵਾਂ, ਸੁਖਵਿੰਦਰ ਸਿੰਘ ਸਫ਼ਲ ਕਿਸਾਨ, ਤਰਸੇਮ ਕੁਮਾਰ, ਤੀਰਥ ਸਿੰਘ, ਮੱਖਣ ਸਿੰਘ ਹਰੀਕੇ, ਸਾਹਬ ਸਿੰਘ ਕੁਲਦੀਪ ਸਿੰਘ ਜੀ.ਓ.ਜੀ, ਜਸਕਰਨ ਸਿੰਘ, ਪਰਮਜੀਤ ਸਿੰਘ ਮਰਹਾਣਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ’ਤੇ ਹਰੇਕ ਕਾਂਗਰਸੀ ਵਰਕਰ ਖੁਸ਼ - ਯੁੱਧਵੀਰ ਸਰਲੀ ਅਗਲੀ ਖ਼ਬਰ ਡਾਕਟਰ ਤਰਸੇਮ ਸਿੰਘ ਢਿੱਲੋਂ ਝਬਾਲ ਨੂੰ ਸੇਵਾਮੁਕਤ ਹੋਣ ’ਤੇ ਇਲਾਕਾ ਵਾਸੀਆਂ ਨੇ ਕੀਤਾ ਸਨਮਾਨਿਤ
Ad Position 24