ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ’ਤੇ ਹਰੇਕ ਕਾਂਗਰਸੀ ਵਰਕਰ ਖੁਸ਼ - ਯੁੱਧਵੀਰ ਸਰਲੀ
ਮੀਆਂਵਿੰਡ, 3 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)- ਪ੍ਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ’ਤੇ ਖੁਸ਼ੀ ਜ਼ਾਹਰ ਕਰਦਿਆਂ ਜ਼ਿਲ੍ਹਾ ਤਰਨ ਤਾਰਨ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਯੁੱਧਵੀਰ ਸਿੰਘ ਸਰਲੀ ਨੇ ਕਿਹਾ ਕਿ ਪ੍ਰਗਟ ਸਿੰਘ ਦੇ ਪਾਰਟੀ ਪ੍ਰਧਾਨ ਬਣਨ ’ਤੇ ਹਰੇਕ ਕਾਂਗਰਸੀ ਲੀਡਰ, ਵਰਕਰ ਅਤੇ ਪੰਜਾਬ ਦੇ ਲੋਕ ਖੁਸ਼ ਹਨ, ਉਨ੍ਹਾਂ ਕਿਹਾ ਕਿ ਸੂਬੇ ਦੀ ਸਮੂਹ ਲੀਡਰਸ਼ਿਪ ਵਲੋਂ ਪਾਰਟੀ ਹਾਈਕਮਾਂਡ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪ੍ਰਗਟ ਸਿੰਘ ਪਾਰਟੀ ਦੇ ਇਮਾਨਦਾਰ ਅਤੇ ਵਫਾਦਾਰ ਲੀਡਰ ਹਨ ਉੱਥੇ ਹੀ ਉਹ ਹਾਕੀ ਵਿੱਚ ਪੰਜਾਬ ਦੇ ਨਾਮ ਨੂੰ ਬੁਲੰਦੀਆਂ ਵਿਚ ਲੈ ਕੇ ਜਾਣ ਵਾਲੇ ਮਹਾਨ ਹਾਕੀ ਖਿਡਾਰੀ ਹਨ।
ਮੀਆਂਵਿੰਡ, 3 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)- ਪ੍ਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ’ਤੇ ਖੁਸ਼ੀ ਜ਼ਾਹਰ ਕਰਦਿਆਂ ਜ਼ਿਲ੍ਹਾ ਤਰਨ ਤਾਰਨ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਯੁੱਧਵੀਰ ਸਿੰਘ ਸਰਲੀ ਨੇ ਕਿਹਾ ਕਿ ਪ੍ਰਗਟ ਸਿੰਘ ਦੇ ਪਾਰਟੀ ਪ੍ਰਧਾਨ ਬਣਨ ’ਤੇ ਹਰੇਕ ਕਾਂਗਰਸੀ ਲੀਡਰ, ਵਰਕਰ ਅਤੇ ਪੰਜਾਬ ਦੇ ਲੋਕ ਖੁਸ਼ ਹਨ, ਉਨ੍ਹਾਂ ਕਿਹਾ ਕਿ ਸੂਬੇ ਦੀ ਸਮੂਹ ਲੀਡਰਸ਼ਿਪ ਵਲੋਂ ਪਾਰਟੀ ਹਾਈਕਮਾਂਡ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪ੍ਰਗਟ ਸਿੰਘ ਪਾਰਟੀ ਦੇ ਇਮਾਨਦਾਰ ਅਤੇ ਵਫਾਦਾਰ ਲੀਡਰ ਹਨ ਉੱਥੇ ਹੀ ਉਹ ਹਾਕੀ ਵਿੱਚ ਪੰਜਾਬ ਦੇ ਨਾਮ ਨੂੰ ਬੁਲੰਦੀਆਂ ਵਿਚ ਲੈ ਕੇ ਜਾਣ ਵਾਲੇ ਮਹਾਨ ਹਾਕੀ ਖਿਡਾਰੀ ਹਨ। ਜਿਸ ਕਰਕੇ ਪੰਜਾਬ ਦੇ ਲੋਕ ਪ੍ਰਗਟ ਸਿੰਘ ਨੂੰ ਕਾਂਗਰਸ ਪਾਰਟੀ ਦੇ ਪ੍ਰਧਾਨ ਬਣਨ ਤੇ ਸਮੂਹ ਪੰਜਾਬੀ ਭਾਈਚਾਰੇ ਵਲੋਂ, ਖਾਸ ਕਰਕੇ ਖੇਡਾਂ ਵਿਚ ਦਿਲਚਸਪੀ ਰੱਖਣ ਵਾਲੇ ਸਮੂਹ ਪੰਜਾਬੀ ਭਾਈਚਾਰੇ ਸਮੇਤ ਹਰੇਕ ਵਰਗ ਵਲੋਂ ਖੁਸ਼ੀ ਜ਼ਾਹਰ ਕੀਤੀ ਗਈ ਹੈ। ਪਿਛਲੇ ਮਹੀਨੇ ਤੋਂ ਕੇਨੈਡਾ ਵਿਖੇ ਆਪਣੇ ਕੰਮ ਕਾਰ ਲਈ ਗਏ ਯੁੱਧਵੀਰ ਸਰਲੀ ਨੇ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪ੍ਰਗਟ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਅਤੇ ਭਾਵਨਾਵਾਂ ਅਨੁਸਾਰ ਪੰਜਾਬ ਦੀ ਸੱਤਾ ਸੰਭਾਲੇਗੀ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ਫੋਨ ਤੇ ਜੁੜੇ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਸਰਪੰਚ ਰਵੀ ਚੀਮਾ, ਸਾਬਕਾ ਸਰਪੰਚ ਅਰਜਨਬੀਰ ਸਿੰਘ ਕੰਗ, ਹਰਜਿੰਦਰ ਸਿੰਘ ਰਾਮਪੁਰ ਸਾਬਕਾ ਸਰਪੰਚ ਨਾਗੋਕੇ ਮੋੜ, ਸਾਬਕਾ ਸਰਪੰਚ ਗੁਰਜੀਤ ਸਿੰਘ ਸਾਹਿਬਚੱਕੀਆ ਆਦਿ ਵਲੋਂ ਵੀ ਪ੍ਰਗਟ ਸਿੰਘ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਪ੍ਰਧਾਨ ਬਣਨ ’ਤੇ ਖੁਸ਼ੀ ਜ਼ਾਹਰ ਕੀਤੀ।