06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸੋਨ ਤਗਮਾ ਜੇਤੂ ਬਲਜੀਤ ਕੌਰ ਦਾ ਆੜ੍ਹਤੀ ਐਸੋਈਏਸ਼ਨ ਤਰਨ ਤਾਰਨ ਵਲੋਂ ਸਨਮਾਨ ਬਲਜੀਤ ਕੌਰ ਨੂੰ 51 ਹਜ਼ਾਰ ਰੁਪਏ ਕੀਤੇ ਭੇਟ

ਤਰਨ ਤਾਰਨ, 5 ਅਕਤੂਬਰ (ਪਰਮਜੀਤ ਜੋਸ਼ੀ)—ਹਾਕੀ ਵਿਚ ਸੋਨ ਤਗਮਾ ਜੇਤੂ ਖਿਡਾਰਨ ਬਲਜੀਤ ਕੌਰ ਦਾ ਪਿੰਡ ਕੱਕਾ ਕੰਡਿਆਲਾ ਪਹੁੰਚ ਕੇ ਚੇਅਰਮੈਨ ਟਰੇਡਰਜ ਕਮਿਸ਼ਨ ਅਤੇ ਸੀਨੀਅਰ ਵਾਈਸ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਅਤੇ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਤਰਨ ਤਾਰਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਠ ਅਤੇ ਹੋਰਨਾਂ ਅਹੁਦੇਦਾਰਾਂ ਵਲੋਂ ਸਨਮਾਨ ਕੀਤਾ ਗਿਆ ਅਤੇ ਬਲਜੀਤ ਕੌਰ ਨੂੰ 51 ਹਜ਼ਾਰ ਰੁਪਏ ਭੇਟ ਕੀਤੇ ਗਏ। ਇਸ ਮੌਕੇ ਉਨ੍ਹਾਂ ਨਾਲ ਡੀ.

Ad Position 21
No active advertisement
ਅਜੀਤ ਡੈਸਕ 06-10-2026
ਤਰਨ ਤਾਰਨ, 5 ਅਕਤੂਬਰ (ਪਰਮਜੀਤ ਜੋਸ਼ੀ)—ਹਾਕੀ ਵਿਚ ਸੋਨ ਤਗਮਾ ਜੇਤੂ ਖਿਡਾਰਨ ਬਲਜੀਤ ਕੌਰ ਦਾ ਪਿੰਡ ਕੱਕਾ ਕੰਡਿਆਲਾ ਪਹੁੰਚ ਕੇ ਚੇਅਰਮੈਨ ਟਰੇਡਰਜ ਕਮਿਸ਼ਨ ਅਤੇ ਸੀਨੀਅਰ ਵਾਈਸ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਅਤੇ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਤਰਨ ਤਾਰਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਠ ਅਤੇ ਹੋਰਨਾਂ ਅਹੁਦੇਦਾਰਾਂ ਵਲੋਂ ਸਨਮਾਨ ਕੀਤਾ ਗਿਆ ਅਤੇ ਬਲਜੀਤ ਕੌਰ ਨੂੰ 51 ਹਜ਼ਾਰ ਰੁਪਏ ਭੇਟ ਕੀਤੇ ਗਏ। ਇਸ ਮੌਕੇ ਉਨ੍ਹਾਂ ਨਾਲ ਡੀ.ਐੱਸ.ਪੀ.ਵਿਜੀਲੈਸ ਸ਼ਰਨਜੀਤ ਸਿੰਘ ਵੀ ਮੌਜੂਦ ਸਨ । ਇਸ ਮੌਕੇ ਪ੍ਰਧਾਨ ਦਿਲਬਾਗ ਸਿੰਘ ਬਾਠ ਨੇ ਕਿਹਾ ਕਿ ਬਲਜੀਤ ਕੌਰ ਨੇ ਹਾਕੀ ਵਿਚੋਂ ਸੋਨ ਤਗਮਾ ਜਿੱਤ ਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ, ਉਥੇ ਇਹ ਸਾਬਿਤ ਕਰ ਦਿੱਤਾ ਹੈ ਕਿ ਲੜਕੀਆਂ ਵੀ ਕਿਸੇ ਵੀ ਖੇਤਰ ਵਿਚ ਘੱਟ ਨਹੀਂ ਹਨ ਅਤੇ ਉਹ ਵੀ ਹਰ ਮੁਕਾਬਲੇ ਵਿਚ ਮੋਹਰੀ ਹੋ ਕੇ ਜਿੱਤ ਪ੍ਰਾਪਤ ਕਰ ਰਹੀਆਂ ਹਨ । ਇਸ ਮੌਕੇ ਪਵੇਲ ਸਿੰਘ ਪੰਨੂੰ, ਸਰਬਰਿੰਦਰ ਸਿੰਘ ਭਰੋਵਾਲ ਕੌਂਸਲਰ, ਜਸਕਰਨ ਸਿੰਘ ਕੌਂਸਲਰ, ਤਰਸੇਮ ਸਿੰਘ ਸਰਪੰਚ ਕੱਕਾ ਕੰਡਿਆਲਾ, ਗੁਰਲਾਲ ਸਿੰਘ ਔਲਖ, ਮਨਜੀਤ ਸਿੰਘ ਮੰਨਾ, ਬਲਜੀਤ ਸਿੰਘ, ਹਰਪਾਲ ਸਿੰਘ, ਕੁਲਦੀਪ ਸਿੰਘ ਢਿੱਲੋ, ਗੁਰਬਾਜ ਸਿੰਘ, ਵਰਿੰਦਰ ਸ਼ਰਮਾ, ਪਲਵਿੰਦਰ ਸਿੰਘ ਢਿੱਲੋ, ਹਰਮਨ ਮੈਣੀ, ਜ਼ਿਲ੍ਹਾ ਚੇਅਰਮੈਨ ਸੁਰਜੀਤ ਸਿੰਘ ਚੋਹਲਾ ਸਾਹਿਬ ਆਦਿ ਨੇ ਬਲਜੀਤ ਕੌਰ ਨੂੰ ਵਧਾਈਆ ਦਿੱਤੀਆ।
Ad Position 22
No active advertisement
ਪਿਛਲੀ ਖ਼ਬਰ ਹਰੀਕੇ ਪੁਲਿਸ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮਾੜੇ ਅਨਸਰਾਂ ਖ਼ਿਲਾਫ਼ ਕਾਰਵਾਈ ਅਗਲੀ ਖ਼ਬਰ ਅਮਨਦੀਪ ਸਿੰਘ ਰੌਕੀ ਬੁਰਜ ਦਾ ਕਿਸਾਨ ਮੋਰਚੇ ਦਾ ਸੂਬਾ ਮੀਤ ਪ੍ਰਧਾਨ ਬਣਨ ’ਤੇ ਭਾਜਪਾ ਆਗੂਆਂ ਅਤੇ ਵਰਕਰਾਂ ਕੀਤਾ ਸਨਮਾਨ
Ad Position 24