ਬਲਾਕ ਖਡੂਰ ਸਾਹਿਬ ਅਧੀਨ ਆਉਂਦੇ ਪਿੰਡਾਂ ਵਿਚਲੀਆਂ ਲਿੰਕ ਸੜਕਾਂ ਦੀ ਹਾਲਤ ਤਰਸਯੋਗ - ਸੁਖਚੈਨ ਸਿੰਘ ਅੱਲੋਵਾਲ
ਮੀਆਂਵਿੰਡ, 11 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਖਡੂਰ ਸਾਹਿਬ ਦੇ ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਬਲਾਕ ਖਡੂਰ ਸਾਹਿਬ ਅਧੀਨ ਆਉਂਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ । ਉਨ੍ਹਾਂ ਕਿਹਾ ਪਿੰਡ ਦੇਲਾਂਵਾਲ ਤੋਂ ਅੱਲੋਵਾਲ, ਮੀਆਂਵਿੰਡ ਤੋਂ ਨਿਕਲਦੀਆਂ ਫਾਜਲਪੁਰ, ਬਦੇਸ਼ਾ, ਚੱਕ ਕਰੇਖਾਂ ਅਤੇ ਭਲਾਈਪੁਰ, ਘੱਗੇ, ਉੱਪਲ, ਗਿੱਲ ਕਲੇਰ ਆਦਿ ਪਿੰਡਾਂ ਦੀਆਂ ਸੜਕਾਂ ਉੱਪਰ ਪੱਥਰ ਪਾ ਕੇ ਛੱਡ ਦਿੱਤਾ ਗਿਆ ਹੈ, ਜਿਸ ਕਾਰਨ ਸਕੂਲ ਪੜ੍ਹਨ ਜਾ ਰਹੇ ਬੱਚੇ ਸਾਈਕਲਾਂ ਤੋ ਡਿੱਗ ਜਾਂਦੇ ਹਨ।
ਮੀਆਂਵਿੰਡ, 11 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਖਡੂਰ ਸਾਹਿਬ ਦੇ ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਬਲਾਕ ਖਡੂਰ ਸਾਹਿਬ ਅਧੀਨ ਆਉਂਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ । ਉਨ੍ਹਾਂ ਕਿਹਾ ਪਿੰਡ ਦੇਲਾਂਵਾਲ ਤੋਂ ਅੱਲੋਵਾਲ, ਮੀਆਂਵਿੰਡ ਤੋਂ ਨਿਕਲਦੀਆਂ ਫਾਜਲਪੁਰ, ਬਦੇਸ਼ਾ, ਚੱਕ ਕਰੇਖਾਂ ਅਤੇ ਭਲਾਈਪੁਰ, ਘੱਗੇ, ਉੱਪਲ, ਗਿੱਲ ਕਲੇਰ ਆਦਿ ਪਿੰਡਾਂ ਦੀਆਂ ਸੜਕਾਂ ਉੱਪਰ ਪੱਥਰ ਪਾ ਕੇ ਛੱਡ ਦਿੱਤਾ ਗਿਆ ਹੈ, ਜਿਸ ਕਾਰਨ ਸਕੂਲ ਪੜ੍ਹਨ ਜਾ ਰਹੇ ਬੱਚੇ ਸਾਈਕਲਾਂ ਤੋ ਡਿੱਗ ਜਾਂਦੇ ਹਨ। ਜਿਸ ਕਾਰਨ ਬੱਚਿਆਂ ਨੂੰ ਗੰਭੀਰ ਸੱਟਾਂ ਵੀ ਲੱਗ ਚੁੱਕੀਆਂ ਹਨ। ਰਾਹਗੀਰਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਦੋ ਵਾਰ ਫੋਨ ’ਤੇ ਗੱਲਬਾਤ ਹੋਈ ਹੈ, ਪਰ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਤੱਕ ਕੋਈ ਅਫਸਰ ਨਹੀਂ ਬਹੁੜਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਚਿਤਾਵਨੀ ਹੈ ਕਿ ਜੇਕਰ ਜਲਦ ਤੋਂ ਜਲਦ ਇਨ੍ਹਾਂ ਸੜਕਾਂ ਵੱਲ ਧਿਆਨ ਨਾ ਦਿੱਤਾ ਤੇ ਜੇਕਰ ਇਨ੍ਹਾਂ ਮਾੜੀਆਂ ਸੜਕਾਂ ਕਰਕੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਵਿਭਾਗ ਦੀ ਹੋਵੇਗੀ। ਇਸ ਮੌਕੇ ਜ਼ੋਨ ਖਡੂਰ ਸਾਹਿਬ ਦੇ ਖਜਾਨਚੀ ਸੂਬੇਦਾਰ ਗੁਰਜਿੰਦਰ ਸਿੰਘ ਅੱਲੋਵਾਲ, ਇਕਾਈ ਪ੍ਰਧਾਨ ਨੰਬਰਦਾਰ ਸੰਤੋਖ ਸਿੰਘ ਅੱਲੋਵਾਲ ਅਤੇ ਪਿੰਡ ਤੇ ਨੌਜ਼ਵਾਨ ਹਾਜ਼ਰ ਸਨ।