11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸ਼ਹੀਦ ਸੇਵਾ ਸਿੰਘ ਕ੍ਰਿਪਾਨ ਬਹਾਦਰ ਫਾਊਂਡੇਸ਼ਨ ਦੀ ਹੋਈ ਚੋਣ, ਨੇਵਲਜੀਤ ਹਨੀ ਬਣੇ ਪ੍ਰਧਾਨ

ਟੱਲੇਵਾਲ, 11 ਅਕਤੂਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਭਾਗ ਪੈਲੇਸ ਵਿਖੇ ‘ਸ਼ਹੀਦ ਸੇਵਾ ਸਿੰਘ ਕ੍ਰਿਪਾਨ ਬਹਾਦਰ ਫਾਊਂਡੇਸ਼ਨ’ ਦੀ ਇਕ ਅਹਿਮ ਇਕੱਤਰਤਾ ਫਾਉਡੇਸ਼ਨ ਦੇ ਸਰਪ੍ਰਸਤ ਤਰਨਜੀਤ ਸਿੰਘ ਦੁੱਗਲ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਸੰਸਥਾ ਦੇ ਭਵਿੱਖੀ ਪ੍ਰੋਗਰਾਮਾਂ ਦੀ ਰੂਪ ਰੇਖਾ ਉਲੀਕੀ।

Ad Position 21
No active advertisement
ਪਿੰਡ ਚੀਮਾ ਦੇ ਭਾਗ ਪੈਲੇਸ ਵਿਖੇ ਮੀਟਿੰਗ ਉਪਰੰਤ ਨਵ ਨਿਯੁਕਤ ਪ੍ਰਧਾਨ ਨੇਵਲਜੀਤ ਸਿੰਘ ਹਨੀ ਦਾ ਸਿਰੋਪਾਉ ਪਾ ਕੇ ਸਨਮਾਨ ਕਰਦੇ ਹੋਏ ਸੰਸਥਾ ਦੇ ਹੋਰ ਆਗੂ। ਤਸਵੀਰ : ਸੋਨੀ ਚੀਮਾ 12-10-2026
ਟੱਲੇਵਾਲ, 11 ਅਕਤੂਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਭਾਗ ਪੈਲੇਸ ਵਿਖੇ ‘ਸ਼ਹੀਦ ਸੇਵਾ ਸਿੰਘ ਕ੍ਰਿਪਾਨ ਬਹਾਦਰ ਫਾਊਂਡੇਸ਼ਨ’ ਦੀ ਇਕ ਅਹਿਮ ਇਕੱਤਰਤਾ ਫਾਉਡੇਸ਼ਨ ਦੇ ਸਰਪ੍ਰਸਤ ਤਰਨਜੀਤ ਸਿੰਘ ਦੁੱਗਲ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਸੰਸਥਾ ਦੇ ਭਵਿੱਖੀ ਪ੍ਰੋਗਰਾਮਾਂ ਦੀ ਰੂਪ ਰੇਖਾ ਉਲੀਕੀ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਤਰਨਜੀਤ ਸਿੰਘ ਦੁੱਗਲ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਜਿੱਥੇ ਸਰਬਸੰਮਤੀ ਨਾਲ ਫਾਉਡੇਸ਼ਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ, ਜਿਸ ਵਿਚ ਹਾਜ਼ਰ ਆਗੂਆਂ ਨੇ ਸੰਸਥਾ ਲਈ ਨੇਵਲਜੀਤ ਸਿੰਘ ਹਨੀ ਪ੍ਰਧਾਨ, ਆਨੰਦ ਸ਼ਰਮਾ ਭੋਤਨਾ ਚੇਅਰਮੈਨ, ਦਲਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਗੁਰਾ ਭੋਤਨਾ ਖ਼ਜ਼ਾਨਚੀ, ਪਿੰਦਰ ਚੀਮਾ, ਜਸਕਰਨ ਦਰਾਜ, ਪਰਮਿੰਦਰ ਭਦੌੜ, ਜਥੇਦਾਰ ਮਹਿੰਦਰ ਸਿੰਘ ਚੁਹਾਣਕੇ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਜੋਧਪੁਰ, ਹਰਵਿੰਦਰ ਸਿੰਘ ਦੁੱਗਲ, ਗੁਰਪ੍ਰੀਤ ਸਿੰਘ ਗਿੱਲ, ਹਰਪ੍ਰੀਤ ਸਿੰਘ ਰਾਜੀਆ, ਪਾਲਇੰਦਰ ਸਿੰਘ ਲਾਡੀ, ਯੋਧਾ ਹਮੀਦੀ, ਮਨਦੀਪ ਸਿੰਘ ਦੀਪਾ ਮੀਤ ਪ੍ਰਧਾਨ, ਵਿਵੇਕ ਸੈਣੀ, ਸੁਖਦੇਵ ਸਿੰਘ ਸੇਬੂ ਭੋਤਨਾ ਕੁਆਰਡੀਨੇਟਰ, ਕੁਲਦੀਪ ਸਿੰਘ ਧਾਲੀਵਾਲ, ਰਾਜਵਿੰਦਰ ਸਿੰਘ, ਜਗਸੀਰ ਸਿੰਘ, ਹਰਜਿੰਦਰ ਸਿੰਘ ਜੈਜੀ ਭਦੌੜ, ਜੁਗਰਾਜ ਸਿੰਘ ਕਹਿਲ ਭਦੌੜ, ਚਰਨਜੀਤ ਸਿੰਘ ਧਾਲੀਵਾਲ ਜਨਰਲ ਸਕੱਤਰ, ਜਗਦੀਪ ਸਿੰਘ ਰਾਜੂ, ਹਰਜਿੰਦਰ ਸਿੰਘ, ਚਰਨਪ੍ਰੀਤ ਸਿੰਘ ਸਹਾਇਕ ਜਨਰਲ ਸਕੱਤਰ, ਰਵਿੰਦਰ ਸਿੰਘ ਰਵੀ ਮੀਡੀਆ ਇੰਚਾਰਜ, ਯਾਦਵਿੰਦਰ ਸਿੰਘ ਧਾਲੀਵਾਲ, ਮੋਹਨਦੀਪ ਸਿੰਘ ਭਦੌੜ ਸਕੱਤਰ ਜਨਰਲ, ਪ੍ਰਗਟ ਸਿੰਘ, ਹਰਪ੍ਰੀਤ ਸਿੰਘ ਨਿੱਕਾ, ਮਨੀ ਦੁੱਗਲ, ਸਿਮਰਨਜੀਤ ਸਿੰਘ, ਚਰਨਜੀਤ ਸਿੰਘ ਸਕੱਤਰ, ਅਮਰਿੰਦਰ ਸਿੰਘ, ਚੀਨਾ ਬਰਨਾਲਾ, ਸਹਿਜਪ੍ਰੀਤ ਸਿੰਘ , ਲਵਜੀਤ ਸਿੰਘ, ਰਿਸੀ ਗੋਇਲ, ਮਨਜਿੰਦਰ ਸਿੰਘ, ਰਣਜੀਤ ਸਿੰਘ, ਜਗਪ੍ਰੀਤ ਸਿੰਘ ਮੁੱਖ ਸਲਾਹਕਾਰ ਸਰਬ ਸੰਮਤੀ ਨਾਲ ਚੁਣੇ ਗਏ ਹਨ। ਫਾਉਂਡੇਸ਼ਨ ਦੇ ਸਰਪ੍ਰਸਤ ਤਰਨਜੀਤ ਸਿੰਘ ਦੁੱਗਲ ਨੇ ਦੱਸਿਆ ਕਿ ਫਾਊਂਡੇਸ਼ਨ ਦੇ ਨਵ-ਨਿਯੁਕਤ ਅਹੁਦੇਦਾਰਾਂ ਅਤੇ ਪ੍ਰਬੰਧਕਾਂ ਨੇ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਹੈ ਕਿ ਮਾਂ-ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਆਉਂਦੀ 13 ਦਸੰਬਰ ਨੂੰ ਪਿੰਡ ਬਖਤਗੜ੍ਹ ਵਿਖੇ ਇਕ ਵਿਸ਼ਾਲ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੌਰਾਨ ਚੋਟੀ ਦੀਆਂ ਕਬੱਡੀ ਟੀਮਾਂ ਦਰਮਿਆਨ ਫਸਵੇਂ ਮੁਕਾਬਲੇ ਦੇਖਣ ਨੂੰ ਮਿਲਣਗੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਖੇਡ ਸਮਾਗਮ ਦੌਰਾਨ ਜਿੱਥੇ ਖਿਡਾਰੀਆਂ ਨੂੰ ਵੱਡੇ ਇਨਾਮਾਂ ਨਾਲ ਨਿਵਾਜਿਆ ਜਾਵੇਗਾ, ਉੱਥੇ ਹੀ ਸਮਾਜ, ਖੇਡ ਜਗਤ ਅਤੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਜਾਵੇਗਾ। ਇਸ ਮੌਕੇ ਬਿੰਦਰ ਸਿੰਘ ਉਗੋਕੇ, ਮੱਘਰ ਸਿੰਘ ਮੌੜ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਮੀਟਿੰਗ ਦੌਰਾਨ ਹਾਜ਼ਰੀ ਲਗਵਾਈ।
Ad Position 22
No active advertisement
ਪਿਛਲੀ ਖ਼ਬਰ ਬਲਾਕ ਖਡੂਰ ਸਾਹਿਬ ਅਧੀਨ ਆਉਂਦੇ ਪਿੰਡਾਂ ਵਿਚਲੀਆਂ ਲਿੰਕ ਸੜਕਾਂ ਦੀ ਹਾਲਤ ਤਰਸਯੋਗ - ਸੁਖਚੈਨ ਸਿੰਘ ਅੱਲੋਵਾਲ ਅਗਲੀ ਖ਼ਬਰ ਵਾਰਡ ਨੰ: 27 ਵਿਚ ਚਲਦੇ ਕੰਮ ਵਿਚਕਾਰ ਰੁਕਵਾਉਣ ’ਤੇ ਵਾਰਡ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ
Ad Position 24