ਹੜੰਬੇ ਵਿਚ ਹੱਥ ਆਉਣ ਨਾਲ ਮਜ਼ਦੂਰ ਦੇ ਹੱਥ ਦੀਆਂ ਚਾਰ ਉਗਲਾਂ ਕੱਟੀਆਂ
ਖਾਲੜਾ, 11 ਅਕਤੂਬਰ (ਜੱਜਪਾਲ ਸਿੰਘ ਜੱਜ)-ਸਥਾਨਕ ਕਸਬੇ ਅੰਦਰ ਝੋਨੇ ਦਾ ਛਾਣ ਬਣਾਉਣ ਲਈ ਹੜੰਬੇ ਵਿਚ ਦਾਣੇ ਪਾਉਂਦਿਆਂ ਇਕ ਮਜ਼ਦੂਰ ਦਾ ਹੱਥ ਆ ਜਾਣ ਨਾਲ ਹੱਥ ਦੀਆਂ ਚਾਰ ਉਗਲਾਂ ਕੱਟੀਆਂ ਜਾਣ ਦੀ ਦੁਖਦਾਈ ਖਬਰ ਹੈ। ਸੁਖਦੇਵ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਖਾਲੜਾ, ਜੋ ਖਾਲੜਾ ਦੇ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਹੈ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਹੜੰਬੇ ਵਿਚ ਝੋਨੇ ਦਾ ਛਾਣ ਪਾਉਣ ਲਈ ਦਿਹਾੜੀ ’ਤੇ ਆਇਆ ਹੋਇਆ ਸੀ ਕਿ ਅਚਾਨਕ ਉਸ ਦਾ ਹੱਥ ਹੜੰਬੇ ਦੀ ਬੈਲਟ ਵਿਚ ਆ ਗਿਆ ਅਤੇ ਜਿਸ ਨਾਲ ਉਸਦੇ ਸੱਜੇ ਹੱਥ ਦੀਆਂ ਚਾਰ ਉਂਗਲਾਂ ਕੱਟੀਆਂ ਗਈਆਂ ਹਨ।
ਪ
ਪੀੜਤ ਵਿਅਕਤੀ ਜਾਣਕਾਰੀ ਦਿੰਦਾ ਹੋਇਆ। ਤਸਵੀਰ: ਜੱਜ
12-10-2026
ਖਾਲੜਾ, 11 ਅਕਤੂਬਰ (ਜੱਜਪਾਲ ਸਿੰਘ ਜੱਜ)-ਸਥਾਨਕ ਕਸਬੇ ਅੰਦਰ ਝੋਨੇ ਦਾ ਛਾਣ ਬਣਾਉਣ ਲਈ ਹੜੰਬੇ ਵਿਚ ਦਾਣੇ ਪਾਉਂਦਿਆਂ ਇਕ ਮਜ਼ਦੂਰ ਦਾ ਹੱਥ ਆ ਜਾਣ ਨਾਲ ਹੱਥ ਦੀਆਂ ਚਾਰ ਉਗਲਾਂ ਕੱਟੀਆਂ ਜਾਣ ਦੀ ਦੁਖਦਾਈ ਖਬਰ ਹੈ। ਸੁਖਦੇਵ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਖਾਲੜਾ, ਜੋ ਖਾਲੜਾ ਦੇ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਹੈ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਹੜੰਬੇ ਵਿਚ ਝੋਨੇ ਦਾ ਛਾਣ ਪਾਉਣ ਲਈ ਦਿਹਾੜੀ ’ਤੇ ਆਇਆ ਹੋਇਆ ਸੀ ਕਿ ਅਚਾਨਕ ਉਸ ਦਾ ਹੱਥ ਹੜੰਬੇ ਦੀ ਬੈਲਟ ਵਿਚ ਆ ਗਿਆ ਅਤੇ ਜਿਸ ਨਾਲ ਉਸਦੇ ਸੱਜੇ ਹੱਥ ਦੀਆਂ ਚਾਰ ਉਂਗਲਾਂ ਕੱਟੀਆਂ ਗਈਆਂ ਹਨ। ਇੱਥੇ ਇਹ ਦੱਸਣਯੋਗ ਹੈ ਕਿ ਉਕਤ ਵਿਅਕਤੀ ਦੇ ਤਿੰਨ ਛੋਟੇ ਲੜਕੇ ਹਨ ਅਤੇ ਘਰ ਦਾ ਗੁਜ਼ਾਰਾ ਮਿਹਨਤ ਮਜ਼ਦੂਰੀ ਕਰਕੇ ਹੀ ਚੱਲਦਾ ਸੀ। ਇਸ ਮੌਕੇ ਹਾਜ਼ਰ ਸਾਬਕਾ ਮੈਂਬਰ ਬਲਵੀਰ ਸਿੰਘ ਅਤੇ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀ ਜਥੀਬੰਦੀਆਂ ਕੋਲੋਂ ਇਮਦਾਦ ਦੀ ਗੁਹਾਰ ਲਗਾਈ ਹੈ, ਤਾਂ ਜੋ ਹੱਥ ਦਾ ਇਲਾਜ ਕਰਵਾਇਆ ਜਾ ਸਕੇ।