ਟੋਕੇ ਦਾ ਸਾਮਾਨ ਅਤੇ ਹੋਰ ਵਸਤੂਆਂ ਚੋਰੀ ਕਰਨ ਵਾਲਾ ਇਕ ਵਿਅਕਤੀ ਗ੍ਰਿਫ਼ਤਾਰ
ਤਰਨ ਤਾਰਨ, 11 ਅਕਤੂਬਰ (ਪਰਮਜੀਤ ਜੋਸ਼ੀ)–ਘਰ ਵਿਚ ਦਾਖ਼ਲ ਹੋ ਕੇ ਟੋਕੇ ਦਾ ਸਾਮਾਨ ਅਤੇ ਹੋਰ ਵਸਤੂਆਂ ਚੋਰੀ ਕਰਨ ਵਾਲਾ ਥਾਣਾ ਖਾਲੜਾ ਦੀ ਪੁਲਿਸ ਵਲੋਂ ਇਕ ਵਿਅਕਤੀ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਧਰਮਿੰਦਰ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਦੋਦੇ ਨੇ ਦੱਸਿਆ ਕਿ ਉਸ ਨੇ ਭਿੱਖੀਵਿੰਡ ਵਿਖੇ ਰਿਹਾਇਸ਼ ਬਣਾਈ ਹੋਈ ਹੈ।
ਤਰਨ ਤਾਰਨ, 11 ਅਕਤੂਬਰ (ਪਰਮਜੀਤ ਜੋਸ਼ੀ)–ਘਰ ਵਿਚ ਦਾਖ਼ਲ ਹੋ ਕੇ ਟੋਕੇ ਦਾ ਸਾਮਾਨ ਅਤੇ ਹੋਰ ਵਸਤੂਆਂ ਚੋਰੀ ਕਰਨ ਵਾਲਾ ਥਾਣਾ ਖਾਲੜਾ ਦੀ ਪੁਲਿਸ ਵਲੋਂ ਇਕ ਵਿਅਕਤੀ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਧਰਮਿੰਦਰ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਦੋਦੇ ਨੇ ਦੱਸਿਆ ਕਿ ਉਸ ਨੇ ਭਿੱਖੀਵਿੰਡ ਵਿਖੇ ਰਿਹਾਇਸ਼ ਬਣਾਈ ਹੋਈ ਹੈ। ਮਿਤੀ 24 ਸਤੰਬਰ ਨੂੰ ਕਿਸੇੇ ਅਣਪਛਾਤੇ ਵਿਅਅਤੀ ਨੇ ਸਾਡੇ ਘਰ ਦੀ ਕੰਧ ਟੱਪ ਕੇ ਘਰ ਵਿਚ ਦਾਖਲ ਹੋ ਕੇ ਪੱਠੇ ਕੁਤਰਣ ਵਾਲੇ ਟੋਕੇ ਦੀ ਮੋਟਰ, 4 ਕੁਇੰਟਲ ਕਣਕ ਤੇ ਹੋਰ ਲੋਹੇ ਦਾਸਮਾਨ ਚੋਰੀ ਕਰਕੇ ਲੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਹੈ ਕਿ ਇਹ ਚੋਰੀ ਧਰਮਿੰਦਰ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਦੋਦੇ ਨੇ ਕੀਤੀ ਹੈ। ਇਸ ਸੰਬੰਧੀ ਏ.ਐਸ.ਆਈ. ਐਸ.ਐਚ.ਓ. ਸੁਖਵਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਕਰਦਿਆਂ ਧਰਮਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਕਤ ਵਿਅਕਤੀ ਕੋਲੋਂ ਪੁਲਿਸ ਨੇ ਟੋਕੇ ਦੀ ਮੋਟਰ ਦਾ ਫਰੇਮ ਵੀ ਬਰਾਮਦ ਕੀਤਾ ਹੈ।