11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਾਬਕਾ ਵਿਧਾਇਕ ਭਲਾਈਪੁਰ ਨੇ ਸੁਖਜਿੰਦਰ ਸਿੰਘ ਰੰਧਾਵਾ ਨਾਲ ਕੀਤੀ ਮੁਲਾਕਾਤ

ਮੀਆਂਵਿੰਡ, 11 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)- ਹਲਕਾ ਬਾਬੂ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਆਪਣੇ ਨੇੜ੍ਹਲੇ ਸਾਥੀ ਸਰਪੰਚ ਹਰਪਾਲ ਸਿੰਘ ਜਲਾਲਾਬਾਦ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਆਪਣੇ ਹਲਕੇ ਵਿੱਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਨਾਲ ਸੰਬੰਧਿਤ ਅਹਿਮ ਵਿਚਾਰਾਂ ਕੀਤੀਆਂ।

Ad Position 21
No active advertisement
ਅਜੀਤ ਡੈਸਕ 12-10-2026
ਮੀਆਂਵਿੰਡ, 11 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)- ਹਲਕਾ ਬਾਬੂ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਆਪਣੇ ਨੇੜ੍ਹਲੇ ਸਾਥੀ ਸਰਪੰਚ ਹਰਪਾਲ ਸਿੰਘ ਜਲਾਲਾਬਾਦ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਆਪਣੇ ਹਲਕੇ ਵਿੱਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਨਾਲ ਸੰਬੰਧਿਤ ਅਹਿਮ ਵਿਚਾਰਾਂ ਕੀਤੀਆਂ। ਇਸ ਮੌਕੇ ਗੱਲਬਾਤ ਕਰਦਿਆਂ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਇਸ ਮੌਕੇ ਭਲਾਈਪੁਰ ਵਲੋਂ ਮੌਜ਼ੂਦਾ ਸਰਕਾਰ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਮਾਨ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ, ਲੋਕ ਆਮ ਆਦਮੀ ਪਾਰਟੀ ਦੇ ਕਾਰਜਕਾਲ ਤੋਂ ਅੱਕ ਚੁੱਕੇ ਹਨ, ਜਿਸ ਕਰਕੇ ਲੋਕ ਹੁਣ ਚਾਹੁੰਦੇ ਹਨ ਕਿ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੇ ਤੇ ਸਾਨੂੰ ਪਹਿਲਾਂ ਦੀ ਤਰ੍ਹਾਂ ਸੁੱਖ ਸਹੂਲਤਾਂ ਮਿਲਣ। ਇਸ ਮੌਕੇ ਹਲਕੇ ਦੇ ਯੂਥ ਆਗੂ ਦਿਲਪ੍ਰੀਤ ਸਿੰਘ ਕਾਲਾ ਗਗੜੇਵਾਲ, ਸਾਬਕਾ ਚੇਅਰਮੈਨ ਸਤਨਾਮ ਸਿੰਘ ਬਿੱਟੂ ਤਖਤੂਚੱਕ, ਸਰਕਲ ਪ੍ਰਧਾਨ ਦਲੇਰ ਸਿੰਘ ਸਰਲੀ, ਹਰਿੰਦਰਪਾਲ ਸਿੰਘ ਮੱਲ੍ਹਾ, ਜਥੇਦਾਰ ਬਲਦੇਵ ਸਿੰਘ ਏਕਲਗੱਡਾ, ਪੀਏ ਜਗਦੀਪ ਸਿੰਘ ਮਾਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੁਕਾਨਦਾਰ ‘ਮੇਰੀ ਦੁਕਾਨ, ਮੇਰੇ ਨਾਮ’ ਸਕੀਮ ਦਾ ਲਾਭ ਲੈਣ-ਚੇਅ. ਹਰਮਨਦੀਪ ਸਿੰਘ ਮੈਣੀ ਅਗਲੀ ਖ਼ਬਰ ਪਿੰਡ ਜੌੜਾ ਤੋਂ ਅਨੇਕਾਂ ਪਰਿਵਾਰ ਜਸਕੰਵਰ ਸਿੰਘ ਗਿੱਲ ਜੱਸਾ ਪੱਟੀ ਦੀ ਅਗਵਾਈ ਹੇਠ ‘ਆਪ’ ’ਚ ਹੋਏ ਸ਼ਾਮਿਲ
Ad Position 24