11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਦੁਕਾਨਦਾਰ ‘ਮੇਰੀ ਦੁਕਾਨ, ਮੇਰੇ ਨਾਮ’ ਸਕੀਮ ਦਾ ਲਾਭ ਲੈਣ-ਚੇਅ. ਹਰਮਨਦੀਪ ਸਿੰਘ ਮੈਣੀ

ਨੌਸ਼ਹਿਰਾ ਪੰਨੂੰਆਂ, 11 ਅਕਤੂਬਰ(ਦੀਪਕ ਮੈਣੀ)-ਪੰਜਾਬ ਸਰਕਾਰ ਵਲੋਂ ‘ਮੇਰੀ ਦੁਕਾਨ, ਮੇਰੇ ਨਾਮ’ ਸਕੀਮ ਸ਼ੁਰੂ ਕੀਤੀ ਗਈ ਹੈ। ਕਈ ਮਹੀਨਿਆਂ ਦੀ ਸਖ਼ਤ ਮਿਹਨਤ ਅਤੇ ਨੀਤੀ-ਘਾੜਤ ਤੋਂ ਬਾਅਦ, ਪੰਜਾਬ ਰਾਜ ਵਪਾਰੀ ਕਮਿਸ਼ਨ ਨੇ ਆਖਰਕਾਰ ਪੰਜਾਬ ਸਰਕਾਰ ਤੋਂ ਇਸ ਨੀਤੀ ਨੂੰ ਮਨਜ਼ੂਰੀ ਦਿਵਾ ਲਈ ਹੈ।

Ad Position 21
No active advertisement
ਚੇਅ. ਹਰਮਨਦੀਪ ਸਿੰਘ ਮੈਣੀ 12-10-2026
ਨੌਸ਼ਹਿਰਾ ਪੰਨੂੰਆਂ, 11 ਅਕਤੂਬਰ(ਦੀਪਕ ਮੈਣੀ)-ਪੰਜਾਬ ਸਰਕਾਰ ਵਲੋਂ ‘ਮੇਰੀ ਦੁਕਾਨ, ਮੇਰੇ ਨਾਮ’ ਸਕੀਮ ਸ਼ੁਰੂ ਕੀਤੀ ਗਈ ਹੈ। ਕਈ ਮਹੀਨਿਆਂ ਦੀ ਸਖ਼ਤ ਮਿਹਨਤ ਅਤੇ ਨੀਤੀ-ਘਾੜਤ ਤੋਂ ਬਾਅਦ, ਪੰਜਾਬ ਰਾਜ ਵਪਾਰੀ ਕਮਿਸ਼ਨ ਨੇ ਆਖਰਕਾਰ ਪੰਜਾਬ ਸਰਕਾਰ ਤੋਂ ਇਸ ਨੀਤੀ ਨੂੰ ਮਨਜ਼ੂਰੀ ਦਿਵਾ ਲਈ ਹੈ। ਇਹ ਨੀਤੀ ਪੂਰੇ ਪੰਜਾਬ ਦੇ ਲਗਪਗ 8500 ਦੁਕਾਨਦਾਰਾਂ ਲਈ ਲਾਹੇਵੰਦ ਸਾਬਤ ਹੋਵੇਗੀ। ਪੰਜਾਬ ਰਾਜ ਵਪਾਰੀ ਕਮਿਸ਼ਨ ਦੀ ਇਸ ਸਕੀਮ ਤਹਿਤ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਹੋਰ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਕਿਰਾਏ ’ਤੇ ਚੱਲ ਰਹੀਆਂ ਦੁਕਾਨਾਂ ਦੇ ਯੋਗ ਦੁਕਾਨਦਾਰਾਂ ਨੂੰ ਮਾਲਕੀ ਹੱਕ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਸ ਫੈਸਲੇ ਨਾਲ ਲੰਬੇ ਸਮੇਂ ਤੋਂ ਆਪਣਾ ਕਾਰੋਬਾਰ ਚਲਾ ਰਹੇ ਯੋਗ ਦੁਕਾਨਦਾਰਾਂ ਨੂੰ ਆਪਣੀ ਦੁਕਾਨ ਦਾ ਕਾਨੂੰਨੀ ਮਾਲਕੀ ਹੱਕ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਜ਼ਿਲ੍ਹਾ ਤਰਨ ਤਾਰਨ ਦੇ ਵਪਾਰ ਕਮਿਸ਼ਨ ਦੇ ਚੇਅਰਮੈਨ ਹਰਮਨਦੀਪ ਸਿੰਘ ਮੈਣੀ ਨੇ ਗੱਲਬਾਤ ਕਰਦੇ ਦੌਰਾਨ ਦੱਸਿਆ ਕੇ ਇਸ ਪਾਲਿਸੀ ਨੂੰ ਹੋਂਦ ਵਿਚ ਲਿਆਉਣ ਲਈ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕੁਰ, ਸੈਕ੍ਰੇਟਰੀ ਰਨਜੀਤਪਾਲ ਸਿੰਘ, ਸਟੇਟ ਮੈਂਬਰ ਸ਼ੀਤਲ ਜੁਨੇਜਾ ਅਤੇ ਹੋਰ ਸੀਨੀਅਰ ਲੀਡਰਾਂ ਦਾ ਅਹਿਮ ਰੋਲ ਹੈ।
Ad Position 22
No active advertisement
ਪਿਛਲੀ ਖ਼ਬਰ ਪ੍ਰਿੰਸੀਪਲ ਰਾਜਬੀਰ ਸਿੰਘ ਸਮੇਤ ਵੱਖ-ਵੱਖ ਪਿੰਡਾਂ ਦੇ ਪਤਵੰਤਿਆਂ ਵਲੋਂ ਜਥੇ. ਭਲਾਈਪੁਰ ਦੇ ਪੁੱਤਰ ਨਾਲ ਅਫ਼ਸੋਸ ਪ੍ਰਗਟ ਅਗਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਨੇ ਸੁਖਜਿੰਦਰ ਸਿੰਘ ਰੰਧਾਵਾ ਨਾਲ ਕੀਤੀ ਮੁਲਾਕਾਤ
Ad Position 24