11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪ੍ਰਿੰਸੀਪਲ ਰਾਜਬੀਰ ਸਿੰਘ ਸਮੇਤ ਵੱਖ-ਵੱਖ ਪਿੰਡਾਂ ਦੇ ਪਤਵੰਤਿਆਂ ਵਲੋਂ ਜਥੇ. ਭਲਾਈਪੁਰ ਦੇ ਪੁੱਤਰ ਨਾਲ ਅਫ਼ਸੋਸ ਪ੍ਰਗਟ

ਮੀਆਂਵਿੰਡ, 11 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)-ਸਵ. ਜਥੇਦਾਰ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਦੀ ਮੌਤ ਦਾ ਅਫਸੋਸ ਪ੍ਰਗਟ ਕਰਨ ਪ੍ਰਿੰਸੀਪਲ ਰਾਜਵੀਰ ਸਿੰਘ ਜਲਾਲਾਬਾਦ ਅਤੇ ਹੋਰ ਵੱਖ-ਵੱਖ ਪਿੰਡਾਂ ਦੇ ਪਤਵੰਤੇ ਪਿੰਡ ਭਲਾਈਪੁਰ ਪੁੱਜੇ।

Ad Position 21
No active advertisement
ਅਜੀਤ ਡੈਸਕ 12-10-2026
ਮੀਆਂਵਿੰਡ, 11 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ)-ਸਵ. ਜਥੇਦਾਰ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਦੀ ਮੌਤ ਦਾ ਅਫਸੋਸ ਪ੍ਰਗਟ ਕਰਨ ਪ੍ਰਿੰਸੀਪਲ ਰਾਜਵੀਰ ਸਿੰਘ ਜਲਾਲਾਬਾਦ ਅਤੇ ਹੋਰ ਵੱਖ-ਵੱਖ ਪਿੰਡਾਂ ਦੇ ਪਤਵੰਤੇ ਪਿੰਡ ਭਲਾਈਪੁਰ ਪੁੱਜੇ। ਜਿੱਥੇ ਉਨ੍ਹਾਂ ਜਥੇਦਾਰ ਦੇ ਪੁੱਤਰ ਫ਼ਕੀਰ ਸਿੰਘ ਸੋਨਾ, ਪੋਤਰੇ ਅੰਗਦ ਪੰਨੂ, ਪਰਿਵਾਰਕ ਮੈਂਬਰ ਸਾਬਕਾ ਸਰਪੰਚ ਕੁਲਵੰਤ ਸਿੰਘ ਭਲਾਈਪੁਰ, ਤੇਜਬੀਰ, ਭਤੀਜੇ ਬਲਰਾਜ ਸਿੰਘ ਅਤੇ ਪਰਿਵਾਰ ਦੇ ਨੇੜ੍ਹਲੇ ਸਾਥੀਆਂ ਸਰਕਲ ਪ੍ਰਧਾਨ ਰਜਿੰਦਰ ਸਿੰਘ ਬਿੱਲਾ ਵੈਰੋਵਾਲ, ਜਨਰਲ ਕੌਂਸਲ ਮੈਂਬਰ ਕਸ਼ਮੀਰ ਸਿੰਘ ਗਗੜੇਵਾਲ ਆਦਿ ਨਾਲ ਦੁੱਖ ਪ੍ਰਗਟ ਕੀਤਾ। ਇਸ ਮੌਕੇ ਪ੍ਰਿੰਸੀਪਲ ਰਾਜਬੀਰ ਸਿੰਘ ਨੇ ਕਿਹਾ ਕਿ ਜਥੇਦਾਰ ਭਲਾਈਪੁਰ ਬਹੁਤ ਹੀ ਸਾਊ ਸੁਭਾਅ ਦੇ ਮਾਲਕ ਸਨ। ਉਨ੍ਹਾਂ ਦੀ ਘਾਟ ਇਲਾਕਾ ਨਿਵਾਸੀਆਂ ਨੂੰ ਕਦੇ ਵੀ ਪੂਰੀ ਨਹੀਂ ਹੋਵੇਗੀ। ਇਸ ਮੌਕੇ ਸਰਕਲ ਪ੍ਰਧਾਨ ਸਤਪਾਲ ਸਿੰਘ ਨੱਥੋਕੇ, ਸਰਕਲ ਪ੍ਰਧਾਨ ਪੂਰਨ ਸਿੰਘ ਖਲਚੀਆਂ, ਸਰਕਲ ਪ੍ਰਧਾਨ ਨਿਰਮਲ ਬਿੱਲੂ ਧੂਲਕਾ, ਕੌਂਸਲਰ ਹਰਪ੍ਰੀਤ ਸਿੰਘ ਹੈਪੀ ਰਈਆ, ਕਿਰਪਾਲ ਸਿੰਘ ਖਾਲਸਾ ਰਈਆ, ਕਸ਼ਮੀਰ ਸਿੰਘ ਜਲਾਲਾਬਾਦ , ਕੁਲਦੀਪ ਸਿੰਘ ਜਲਾਲਾਬਾਦ, ਸੁਖਜੀਤ ਸਿੰਘ ਜਲਾਲਾਬਾਦ, ਵੱਸਣ ਸਿੰਘ ਭਲੋਜਲਾ, ਪੂਰਨ ਸਿੰਘ ਭਲੋਜਲਾ, ਤਰਸੇਮ ਸਿੰਘ ਰਈਆ, ਅਨੋਖ ਸਿੰਘ ਸਿੰਘ ਭਲਾਈਪੁਰ ਕਨੇਡਾ, ਨਵਰੂਪ ਸਿੰਘ ਰਈਆ ਆਦਿ ਵਲੋਂ ਜਥੇਦਾਰ ਭਲਾਈਪੁਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ-ਪੈਨਸ਼ਨਰਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਸਰਕਾਰ ਦੇ ਨੱਕ ਵਿਚ ਦਮ ਕਰ ਦੇਵਾਂਗੇ - ਫ਼ਤਿਹ ਚੱਕ ਅਗਲੀ ਖ਼ਬਰ ਦੁਕਾਨਦਾਰ ‘ਮੇਰੀ ਦੁਕਾਨ, ਮੇਰੇ ਨਾਮ’ ਸਕੀਮ ਦਾ ਲਾਭ ਲੈਣ-ਚੇਅ. ਹਰਮਨਦੀਪ ਸਿੰਘ ਮੈਣੀ
Ad Position 24