14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸਰਹਾਲੀ ਪਹੁੰਚੇ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਅਸਫ਼ਲ ਦੱਸਿਆ

ਸਰਹਾਲੀ ਕਲਾਂ, 13 ਅਕਤੂਬਰ (ਅਜੇ ਸਿੰਘ ਹੁੰਦਲ)— ਪੰਜਾਬ ਵਿਚ ਦਿਨੋਂ ਦਿਨ ਵੱਧ ਰਹੇ ਗੈਂਗਸਟਰਵਾਦ ਅਤੇ ਨਸ਼ਏ ਕਾਰਨ ਪੰਜਾਬ ਵਾਸੀਆਂ ਵਿਚ ਅਸੁਰੱਖਿਅਤ ਡਰ ਅਤੇ ਬੇਚੈਨੀ ਦਾ ਆਲਮ ਦਿਨੋਂ ਦਿਨ ਵਧ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪਿੰਡ ਸਰਹਾਲੀ ਵਿਚ ਸਰਕਲ ਪ੍ਰਧਾਨ ਗੌਰਵ ਦੇਵਗਨ ਦੇ ਘਰ ਕੀਤਾ।

Ad Position 21
No active advertisement
ਸਰਕਲ ਪ੍ਰਧਾਨ ਗੌਰਵ ਦੇਵਗਨ ਦੇ ਘਰ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਹਲਕਾ ਇੰਚਾਰਜ ਹਰਜੀਤ ਸਿੰਘ ਸੰਧੂ ਅਤੇ ਭਾਜਪਾ ਤਰਨ ਤਾਰਨ ਦੇ ਆਗੂਆਂ ਨਾਲ। ਤਸਵੀਰ—ਹੁੰਦਲ 14-10-2026
ਸਰਹਾਲੀ ਕਲਾਂ, 13 ਅਕਤੂਬਰ (ਅਜੇ ਸਿੰਘ ਹੁੰਦਲ)— ਪੰਜਾਬ ਵਿਚ ਦਿਨੋਂ ਦਿਨ ਵੱਧ ਰਹੇ ਗੈਂਗਸਟਰਵਾਦ ਅਤੇ ਨਸ਼ਏ ਕਾਰਨ ਪੰਜਾਬ ਵਾਸੀਆਂ ਵਿਚ ਅਸੁਰੱਖਿਅਤ ਡਰ ਅਤੇ ਬੇਚੈਨੀ ਦਾ ਆਲਮ ਦਿਨੋਂ ਦਿਨ ਵਧ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪਿੰਡ ਸਰਹਾਲੀ ਵਿਚ ਸਰਕਲ ਪ੍ਰਧਾਨ ਗੌਰਵ ਦੇਵਗਨ ਦੇ ਘਰ ਕੀਤਾ। ਇਸ ਮੌਕੇ ਉਨ੍ਹਾਂ ਗੌਰਵ ਦੇਵਗਨ ਸਮੇਤ ਹਲਕਾ ਇੰਚਾਰਜ ਹਰਜੀਤ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਭੁੱਲਰ, ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ ਅਤੇ ਜ਼ਿਲ੍ਹਾ ਤਰਨ ਤਾਰਨ ਦੀ ਭਾਜਪਾ ਟੀਮ ਹਾਜ਼ਰ ਸੀ। ਪੰਜਾਬ ਵਿਚ ਲਗਾਤਾਰ ਹੋ ਰਹੀਆਂ ਕਤਲ ਦੀਆਂ ਵਾਰਦਾਤਾਂ ਅਤੇ ਰੰਗਦਾਰੀਆਂ ਦੇ ਰੁਝਾਨ ’ਤੇ ਬੋਲਦਿਆਂ ਬਿੱਟੂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਲੋਕਾਂ ਨੂੰ ਯੋਗ ਪ੍ਰਸ਼ਾਸਨ ਦੇਣ ਵਿਚ ਬਿਲਕੁਲ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਪੰਜਾਬ ਵਿਚ ਬਨਣ ’ਤੇ ਸਭ ਤੋਂ ਪਹਿਲਾਂ ਨਸ਼ਾ ਅਤੇ ਰੰਗਦਾਰੀਆਂ ਦੇ ਸਿਲਸਿਲੇ ’ਤੇ ਫੌਰੀ ਲਗਾਮ ਲਗਾਈ ਜਾਵੇਗੀ। ਉਨ੍ਹਾਂ ਪੰਜਾਬ ਵਿਚ ਦਿਨੋਂ ਦਿਨ ਭਾਜਪਾ ਦੇ ਗ੍ਰਾਫ ਵਿਚ ਵਾਧੇ ’ਤੇ ਤਸ਼ੱਲੀ ਪ੍ਰਗਟਾਉਂਦਿਆਂ ਸਮੂਹ ਸਰਕਾਰਾਂ ਨੂੰ ਪੰਜਾਬ ਦੇ ਭਲੇ ਲਈ ਕੰਮ ਕਰਨ ’ਤੇ ਜੋਰ ਦਿੱਤਾ। ਇਸ ਮੌਕੇ ਕੈਲਾਸ਼ ਦੇਵਗਨ ਸਰਹਾਲੀ, ਸਰਕਲ ਪ੍ਰਧਾਨ ਹਰਪਾਲ ਸੋਨੀ, ਕਾਰਜ ਸਿੰਘ ਸ਼ਾਹ, ਜਸਬੀਰ ਸਿੰਘ, ਵਿਜੇ ਵਿਨਾਕ (ਸਾਰੇ ਸਰਕਲ ਪ੍ਰਧਾਨ), ਜਨਰਲ ਸਕੱਤਰ ਗੁਰਨੇਕ ਸਿੰਘ ਸੰਧੂ, ਹਰਪਾਲ ਸਿੰਘ, ਜੋਧਬੀਰ ਸ਼ਰਮਾ, ਦਿਲਬਾਗ ਸਿੰਘ, ਵਿਸ਼ਾਲ ਦੇਵਗਨ, ਜਨਕ ਰਾਜ ਦੇਵਗਨ, ਦੀਪਕ ਸ਼ਰਮਾ, ਮਨਜੀਤ ਕੌਰ, ਪ੍ਰਵੀਨ ਕੁਮਾਰੀ, ਸਰਬਜੀਤ ਸਿੰਘ ਸੁਹਾਵਾ, ਅਮਰਜੀਤ ਸ਼ਰਮਾ, ਸਲਵਿੰਦਰ ਸਿੰਘ ਸੁਹਾਵਾ, ਲਵ ਸ਼ਰਮਾ, ਰਾਜ ਸਿੰਘ ਚੌਧਰਪੀ, ਰਵਿੰਦਰ ਸਿੰਘ ਰਵੀ, ਗੁਰਵਿੰਦਰ ਸਿੰਘ ਸੇਰੋਂ, ਸੰਜੀਵ ਕੁਮਾਰ ਮਹਿਤਾ, ਧੀਰਜ ਕੁਮਾਰ, ਸਤਨਾਮ ਸਿੰਘ, ਨਛੱਤਰ ਸਿੰਘ ਬਨਵਾਲੀਪੁਰ ਅਤੇ ਅਸ਼ਵਨੀ ਨਈਅਰ ਸਮੇਤ ਹੋਰ ਭਾਜਪਾ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂ ਸੰਦੀਪ ਸਿੰਘ ਸਮੇਤ ਵੱਖ-ਵੱਖ ਮੁਹਤਬਰਾਂ ਵਲੋਂ ਫ਼ਕੀਰ ਸਿੰਘ ਪੰਨੂ ਨਾਲ ਅਫ਼ਸੋਸ ਪ੍ਰਗਟ ਅਗਲੀ ਖ਼ਬਰ ਘਰ ਵਿਚੋਂ ਨਕਦੀ ਅਤੇ ਗਹਿਣੇ ਚੋਰੀ
Ad Position 24