13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਮੁੱਖ ਰਸਤੇ ਤੇ ਸੁੰਦਰ ਦਿੱਖ ਵਾਲੇ ਬੂਟੇ ਲਗਾਏ

ਗੋਇੰਦਵਾਲ ਸਾਹਿਬ, 13 ਅਕਤੂਬਰ (ਸਕੱਤਰ ਸਿੰਘ ਅਟਵਾਲ)-ਗੋਇੰਦਵਾਲ ਸਾਹਿਬ ਦੇ ਸੁੰਦਰੀਕਰਨ ਨੂੰ ਮੁੱਖ ਰੱਖਦਿਆਂ ਸਮੂਹ ਨਗਰਵਾਸੀਆਂ ਦੇ ਸਹਿਯੋਗ ਨਾਲ ਪ੍ਰਵੇਸ਼ ਦੁਆਰ ਤੋਂ ਲੈ ਕੇ ਗੁਰਦੁਆਰਾ ਬਾਉਲੀ ਸਾਹਿਬ ਨੂੰ ਜਾਣ ਵਾਲੇ ਮੁੱਖ ਰਸਤੇ ਦੇ ਦੋਵੇਂ ਪਾਸੇ ਸੁੰਦਰ ਦਿੱਖ ਵਾਲੇ 350 ਪਾਮ ਦੇ ਦਰੱਖਤ ਲਗਾਏ ਗਏ। ਇਸ ਮੌਕੇ ਬਾਵਾ ਹਰਪ੍ਰੀਤ ਸਿੰਘ ਮਿੰਨਾ ਤੇ ਬਾਵਾ ਗੁਰਮੁੱਖ ਸਿੰਘ ਗੁਰੀ ਨੇ ਆਪਣੀ ਨੇਕ ਕਮਾਈ ਵਿਚੋਂ 50 ਹਜ਼ਾਰ ਰੁਪਏ ਵੱਖਰੇ ਤੌਰ ’ਤੇ ਦੇਣ ਦਾ ਐਲਾਨ ਕੀਤਾ।

Ad Position 21
No active advertisement
ਅਜੀਤ ਡੈਸਕ 14-10-2026
ਗੋਇੰਦਵਾਲ ਸਾਹਿਬ, 13 ਅਕਤੂਬਰ (ਸਕੱਤਰ ਸਿੰਘ ਅਟਵਾਲ)-ਗੋਇੰਦਵਾਲ ਸਾਹਿਬ ਦੇ ਸੁੰਦਰੀਕਰਨ ਨੂੰ ਮੁੱਖ ਰੱਖਦਿਆਂ ਸਮੂਹ ਨਗਰਵਾਸੀਆਂ ਦੇ ਸਹਿਯੋਗ ਨਾਲ ਪ੍ਰਵੇਸ਼ ਦੁਆਰ ਤੋਂ ਲੈ ਕੇ ਗੁਰਦੁਆਰਾ ਬਾਉਲੀ ਸਾਹਿਬ ਨੂੰ ਜਾਣ ਵਾਲੇ ਮੁੱਖ ਰਸਤੇ ਦੇ ਦੋਵੇਂ ਪਾਸੇ ਸੁੰਦਰ ਦਿੱਖ ਵਾਲੇ 350 ਪਾਮ ਦੇ ਦਰੱਖਤ ਲਗਾਏ ਗਏ। ਇਸ ਮੌਕੇ ਬਾਵਾ ਹਰਪ੍ਰੀਤ ਸਿੰਘ ਮਿੰਨਾ ਤੇ ਬਾਵਾ ਗੁਰਮੁੱਖ ਸਿੰਘ ਗੁਰੀ ਨੇ ਆਪਣੀ ਨੇਕ ਕਮਾਈ ਵਿਚੋਂ 50 ਹਜ਼ਾਰ ਰੁਪਏ ਵੱਖਰੇ ਤੌਰ ’ਤੇ ਦੇਣ ਦਾ ਐਲਾਨ ਕੀਤਾ। ਇਸੇ ਦੌਰਾਨ ਸਮਾਜ ਸੇਵੀ ਹਰਦੇਵ ਸਿੰਘ ਮੱਲ੍ਹੀ ਵਲੋਂ ਨਗਰ ਦੇ ਸੁੰਦਰੀਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਗੁਰੂ ਅਮਰਦਾਸ ਸਪੋਰਟਸ ਕਲੱਬ ਦੇ ਪ੍ਰਧਾਨ ਫਤਿਹ ਸਿੰਘ ਬਾਠ ਅਤੇ ਦਿਲਬਾਗ ਸਿੰਘ ਤੁੜ ਨੇ ਕਲੱਬ ਵਲੋਂ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ । ਇਸ ਮੌਕੇ ਸੋ੍ਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਜਥੇਦਾਰ ਪ੍ਰੇਮ ਸਿੰਘ ਪੰਨੂੰ, ਸਰਪੰਚ ਨਿਰਮਲ ਸਿੰਘ ਢੋਟੀ ਨੇ ਸਾਂਝੇ ਤੌਰ ’ਤੇ ਕਿਹਾ ਕਿ ਇਤਿਹਾਸਕ ਨਗਰ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਇਹ ਉਪਰਾਲਾ ਕੀਤਾ ਗਿਆ ਹੈ। ਇਨ੍ਹਾਂ ਦਰੱਖਤਾਂ ਨਾਲ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਨੂੰ ਸੁੰਦਰ ਦਿੱਖ ਪ੍ਰਦਾਨ ਹੋਵੇਗੀ। ਨਗਰ ਨੂੰ ਹੋਰ ਸੁੰਦਰ ਬਣਾਉਣ ਲਈ ਸਮੂਹ ਗ੍ਰਾਮ ਪੰਚਾਇਤ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦਾ ਅਹਿਮ ਯੋਗਦਾਨ ਹੈ, ਜਿਨ੍ਹਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਗਰ ਦੇ ਸੁੰਦਰੀਕਰਨ ਲਈ ਇਹ ਉਪਰਾਲਾ ਸਾਂਝੇ ਤੌਰ ’ਤੇ ਕੀਤਾ ਹੈ। ਇਸ ਮੌਕੇ ਅਜੀਤ ਸਿੰਘ ਲਹੌਰੀਆ, ਅੰਗਰੇਜ਼ ਸਿੰਘ ਝੰਡੇਰੀਆਂ, ਹਰਦਿਆਲ ਸਿੰਘ ਕੰਗ, ਕੈਪ. ਅਨੋਖ ਸਿੰਘ, ਕੰਵਲਜੀਤ ਸਿੰਘ, ਸੋਨੂੰ ਜੱਟਾ, ਜੋਬਨਜੀਤ ਸਿੰਘ, ਮਨਦੀਪ ਖ਼ਵਾਸਪੁਰ, ਅਰਸ਼, ਸੁਰਿੰਦਰ ਸਿੰਘ ਢੋਟੀ, ਮੱਖਣ ਸਿੰਘ ਢੋਟੀ, ਬਚਿੱਤਰ ਸਿੰਘ ਢੋਟੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਚ ਮਹਿਲਾਵਾਂ ਦੀ ਸਿਹਤ ਅਤੇ ਕੈਂਸਰ ਜਾਗਰੂਕਤਾ ਸੰਬੰਧੀ ਵਿਸ਼ੇਸ਼ ਸੈਮੀਨ... ਅਗਲੀ ਖ਼ਬਰ ਪੰਜਾਬ ਦੇ ਮਸਲਿਆਂ ਨੂੰ ਕੇਂਦਰ ਸਰਕਾਰ ਪਾਸੋਂ ਹੱਲ ਕਰਵਾਉਣ ਲਈ ਸਮੂਹ ਪਾਰਟੀਆਂ ਇਕਜੁੱਟ ਹੋਣ - ਜਥੇ. ਪੱਖੋਕੇ
Ad Position 24