14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

3 ਨਵੰਬਰ ਨੂੰ ਮੁਖ ਮੰਤਰੀ ਦੇ ਹਲਕੇ ਧੂਰੀ ਵਿਚ ਕਿਰਤੀਆਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਹਜ਼ਾਰਾਂ ਦੀ ਗਿਣਤੀ ਵਿਚ ਸੀਟੂ ਵਰਕਰ ਸ਼ਾਮਿਲ ਹੋਣਗੇ -ਕਾਮਰੇਡ ਰੋੜੀ, ਕਾਮਰੇਡ ਅਜਨਾਲਾ

ਤਰਨ ਤਾਰਨ, 13 ਅਕਤੂਬਰ (ਹਰਿੰਦਰ ਸਿੰਘ)– ਰਾਮਗੜ੍ਹੀਆ ਬੁੰਗਾ ਤਰਨ ਤਾਰਨ ਵਿਖੇ ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਤੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦਾ ਡੈਲੀਗੇਟ ਅਜਲਾਸ ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲੇ, ਕਾਮਰੇਡ ਪਾਲ ਸਿੰਘ ਜਾਮਾਰਾਏ, ਕਾਮਰੇਡ ਜਸਵਿੰਦਰ ਸਿੰਘ ਮਾਨੋਚਾਹਲ, ਕਾਮਰੇਡ ਬਲਦੇਵ ਸਿੰਘ ਗੋਹਲਵੜ, ਕਾਮਰੇਡ ਦਵਿੰਦਰ ਸਿੰਘ ਪੱਖੋਕੇ ਆਦਿ ਆਗੂਆਂ ਦੀ ਸਾਂਝੀ ਪ੍ਰਧਾਨਗੀ ਹੇਠ ਹੋਇਆ। ਇਸ ਮੌਕੇ ਡੈਲੀਗੇਟਾ ਨੂੰ ਸੰਬੋਧਨ ਕਰਦਿਆਂ ਸੀਟੂ ਪੰਜਾਬ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਮਹਾ ਸਿੰਘ ਰੋੜੀ, ਸੂਬਾ ਮੀਤ ਪ੍ਰਧਾਨ ਕਾਮਰੇਡ ਸੁੱਚਾ ਸਿੰਘ ਅਜਨਾਲਾ, ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਅਮਰ ਨਾਥ ਕੂਮਕਲਾ, ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਸੁਖਦੇਵ ਸਿੰਘ ਗੋਹਲਵੜ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਰਤੀਆਂ ਦੀਆਂ ਹੱਕੀ ’ਤੇ ਜਾਇਜ ਮੰਗਾਂ ਨੂੰ ਲੈ ਕੇ ਜਿਵੇਂ ਵਰਕਰ ਨੂੰ ਪ੍ਰਤੀ ਮਹੀਨਾ 42 ਹਜ਼ਾਰ ਰੁਪਏ ਦਿੱਤਾ ਜਾਵੇ, ਆਸ਼ਾ ਵਰਕਰ, ਆਂਗਨਵਾੜੀ ਵਰਕਰ, ਹੈਲਪਰ,ਮਿਡ ਡੇ ਮੀਲ ਵਰਕਰ, ਪੇਂਡੂ ਚੌਕੀਦਾਰ ਵਗੈਰਾ ਸਕੀਮ ਵਰਕਰਾਂ ਨੂੰ ਘੱਟੋਂ -ਘੱਟ ਉਜਰਤਾਂ ਦੇ ਘੇਰੇ ਵਿਚ ਲਿਆਦਾ ਜਾਵੇ, ਰੈਗੂਲਰ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ, ਨਿਰਮਾਣ ਮਜ਼ਦੂਰ, ਮਨਰੇਗਾ ਮਜ਼ਦੂਰ ਦੀਆਂ ਮੰਗਾਂ ਨੂੰ ਲੈ ਕੇ 3 ਨਵੰਬਰ ਨੂੰ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੰਗਰੂਰ ਧੂਰੀ ਹਲਕੇ ਵਿਚ ਰੋਸ ਧਰਨਾਾ ਦਿੱਤਾ ਜਾਵੇਗਾ।

Ad Position 21
No active advertisement
ਰਾਮਗੜ੍ਹੀਆ ਬੁੰਗਾ ਤਰਨ ਤਾਰਨ ਵਿਖੇ ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਤੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਦੇ ਡੈਲੀਗੇਟ ਅਜਲਾਸ ਦਾ ਦਿ੍ਸ਼। ਤਸਵੀਰ–ਲਵਲੀ 14-10-2026
ਤਰਨ ਤਾਰਨ, 13 ਅਕਤੂਬਰ (ਹਰਿੰਦਰ ਸਿੰਘ)– ਰਾਮਗੜ੍ਹੀਆ ਬੁੰਗਾ ਤਰਨ ਤਾਰਨ ਵਿਖੇ ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਤੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦਾ ਡੈਲੀਗੇਟ ਅਜਲਾਸ ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲੇ, ਕਾਮਰੇਡ ਪਾਲ ਸਿੰਘ ਜਾਮਾਰਾਏ, ਕਾਮਰੇਡ ਜਸਵਿੰਦਰ ਸਿੰਘ ਮਾਨੋਚਾਹਲ, ਕਾਮਰੇਡ ਬਲਦੇਵ ਸਿੰਘ ਗੋਹਲਵੜ, ਕਾਮਰੇਡ ਦਵਿੰਦਰ ਸਿੰਘ ਪੱਖੋਕੇ ਆਦਿ ਆਗੂਆਂ ਦੀ ਸਾਂਝੀ ਪ੍ਰਧਾਨਗੀ ਹੇਠ ਹੋਇਆ। ਇਸ ਮੌਕੇ ਡੈਲੀਗੇਟਾ ਨੂੰ ਸੰਬੋਧਨ ਕਰਦਿਆਂ ਸੀਟੂ ਪੰਜਾਬ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਮਹਾ ਸਿੰਘ ਰੋੜੀ, ਸੂਬਾ ਮੀਤ ਪ੍ਰਧਾਨ ਕਾਮਰੇਡ ਸੁੱਚਾ ਸਿੰਘ ਅਜਨਾਲਾ, ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਅਮਰ ਨਾਥ ਕੂਮਕਲਾ, ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਸੁਖਦੇਵ ਸਿੰਘ ਗੋਹਲਵੜ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਰਤੀਆਂ ਦੀਆਂ ਹੱਕੀ ’ਤੇ ਜਾਇਜ ਮੰਗਾਂ ਨੂੰ ਲੈ ਕੇ ਜਿਵੇਂ ਵਰਕਰ ਨੂੰ ਪ੍ਰਤੀ ਮਹੀਨਾ 42 ਹਜ਼ਾਰ ਰੁਪਏ ਦਿੱਤਾ ਜਾਵੇ, ਆਸ਼ਾ ਵਰਕਰ, ਆਂਗਨਵਾੜੀ ਵਰਕਰ, ਹੈਲਪਰ,ਮਿਡ ਡੇ ਮੀਲ ਵਰਕਰ, ਪੇਂਡੂ ਚੌਕੀਦਾਰ ਵਗੈਰਾ ਸਕੀਮ ਵਰਕਰਾਂ ਨੂੰ ਘੱਟੋਂ -ਘੱਟ ਉਜਰਤਾਂ ਦੇ ਘੇਰੇ ਵਿਚ ਲਿਆਦਾ ਜਾਵੇ, ਰੈਗੂਲਰ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ, ਨਿਰਮਾਣ ਮਜ਼ਦੂਰ, ਮਨਰੇਗਾ ਮਜ਼ਦੂਰ ਦੀਆਂ ਮੰਗਾਂ ਨੂੰ ਲੈ ਕੇ 3 ਨਵੰਬਰ ਨੂੰ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੰਗਰੂਰ ਧੂਰੀ ਹਲਕੇ ਵਿਚ ਰੋਸ ਧਰਨਾਾ ਦਿੱਤਾ ਜਾਵੇਗਾ। ਇਸ ਰੋਸ ਧਰਨੇ ਵਿਚ ਪੰਜਾਬ ਵਿਚੋਂ ਹਜਾਰਾਂ ਦੀ ਗਿਣਤੀ ਵਿਚ ਸੀਟੂ ਵਰਕਰ ਸ਼ਾਮਿਲ ਹੋਣਗੇ ।ਉਕਤ ਆਗੂਆਂ ਨੇ ਕਿਹਾ ਕਿ ਸਮੇ -ਸਮੇ ਦੀਆ ਸਰਕਾਰਾਂ ਨੇ ਮਜ਼ਦੂਰਾਂ ਨੂੰ ਸਬਜਬਾਗ ਵਿਖਾ ਕੇ ਵੋਟਾਂ ਬਟੋਰ ਕੇ ਸਤਾ ਹਾਸਲ ਕਰਕੇ ਮਜ਼ਦੂਰਾਂ ਨੂੰ ਲਾਰਿਆਂ ਤੋ ਸਿਵਾਏ ਕੁਝ ਨਹੀਂ ਦਿੱਤਾ। ਇਸ ਮੌਕੇ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਕਰਮ ਸਿੰਘ ਲਾਲਪੁਰਾ, ਜ਼ਿਲ੍ਹਾ ਸਕੱਤਰ ਅਜਮੇਰ ਸਿੰਘ ਤਰਨ ਤਾਰਨ, ਕਾਮਰੇਡ ਨਰਿੰਦਰ ਸਿੰਘ ਬਘਿਆੜੀ ਆਦਿ ਆਗੂਆਂ ਨੇ ਸਫਲ ਅਜਲਾਸ ਦੀ ਵਧਾਈ ਦਿੱਤੀ। ਇਸ ਉਪਰੰਤ ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੀ ਕਮੇਟੀ ਦਾ ਪੈਨਲ ਕਾਮਰੇਡ ਅਮਰ ਨਾਥ ਕੂਮਕਲਾ ਨੇ ਪੇਸ਼ ਕੀਤਾ। ਜਿਸ ਵਿਚ ਪ੍ਰਧਾਨ ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਸਕੱਤਰ ਕਾਮਰੇਡ ਪਾਲ ਸਿੰਘ ਜਾਮਾਰਾਏ, ਵਿੱਤ ਸਕੱਤਰ ਕਾਮਰੇਡ ਗੁਰਮੀਤ ਕੌਰ ਰਟੌਲ, ਸੀਨੀਅਰ ਮੀਤ ਪ੍ਰਧਾਨ ਕਾਮਰੇਡ ਮਹਿੰਦਰ ਸਿੰਘ ਪੱਟੀ, ਮੀਤ ਪ੍ਰਧਾਨ ਨਿੰਦਰ ਸਿੰਘ ਖਡੂਰ ਸਾਹਿਬ, ਕਾਮਰੇਡ ਕੁਲਵੰਤ ਸਿੰਘ ਛਾਪਾ, ਕਾਮਰੇਡ ਕੁਲਵੰਤ ਸਿੰਘ ਜਾਮਾਰਾਏ, ਚਰਨ ਕੌਰ ਆਦਿ ਆਗੂ ਚੁਣੇ ਗਏ। ਇਸ ਤਰਾ ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ ਸੀਟੂ ਦੀ ਜ਼ਿਲ੍ਹਾ ਕਮੇਟੀ 19 ਮੈਬਰੀ ਕਮੇਟੀ ਦਾ ਪੈਨਲ ਕਾਮਰੇਡ ਸੁਖਦੇਵ ਸਿੰਘ ਗੋਹਲਵੜ ਨੇ ਪੇਸ਼ ਕੀਤਾ। ਜਿਸ ਵਿਚ ਪ੍ਰਧਾਨ ਕਾਮਰੇਡ ਦਵਿੰਦਰ ਸਿੰਘ ਪੱਖੋਕੇ, ਜਨਰਲ ਸਕੱਤਰ ਕਾਮਰੇਡ ਬਲਦੇਵ ਸਿੰਘ ਗੋਹਲਵੜ, ਵਿੱਤ ਸਕੱਤਰ ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਅੰਗਰੇਜ਼ ਸਿੰਘ ਰਟੌਲ,. ਮਨਪ੍ਰੀਤ ਸਿੰਘ ਕੋਟਲੀ, ਕੰਵਲਜੀਤ ਕੌਰ ਕਲਸੀਆਂ ਕਲਾ, ਸਾਰੇ ਮੀਤ ਪ੍ਰਧਾਨ, ਹੁਸਨ ਸਿੰਘ ਦੇਉ, ਸੁਰਜੀਤ ਸਿੰਘ ਝਾਮਕਾ, ਜੁਆਇੰਟ ਸਕੱਤਰ, ਰਣਜੀਤ ਕੌਰ ਨਿੰਦਰ ਕੌਰ, ਜਸਵਿੰਦਰ ਕੌਰ, ਪਰਮਜੀਤ ਸਿੰਘ, ਗੁਰਨਾਮ ਸਿੰਘ ਕੋਟਲੀ, ਹਰਪ੍ਰੀਤ ਕੌਰ ਪੱਖੋਕੇ, ਹਰਪ੍ਰੀਤ ਸਿੰਘ ਸੇਖਚੱਕ, ਕੁਲਵੰਤ ਕੌਰ ਬਾਠ, ਪਰਮਜੀਤ ਕੌਰ, ਗੁਰਜੀਤ ਕੌਰ, ਬਲਜੀਤ ਕੌਰ, ਰਜਵੰਤ ਕੌਰ, ਸਰਬਜੀਤ ਸਿੰਘ ਰਟੌਲ, ਕਾਮਰੇਡ ਬਿੰਦੋ ਕੌਰ ਚੂਸਲੇਵੜ ਆਦਿ ਕਮੇਟੀ ਮੈਂਬਰ ਚੁਣੇ ਗਏ ਦੋਵੇਂ ਕਮੇਟੀਆਂ ਸਰਬਸੰਮਤੀ ਨਾਲ ਡੈਲੀਗੇਟਾ ਵਲੋਂ ਨਾਰਿਆ ਦੀ ਗੂਜ ਨਾਲ ਧਾਸ ਕੀਤੀਆਂ ਗਈਆਂ। ਇਸ ਉਪਰੰਤ ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲੇ ਨੇ ਆਏ ਹੋਏ ਡੈਲੀਗੇਟਾ ਧੰਨਵਾਦ ਦਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵਰਲਡ ਬੈਂਕ ਦੀ ਟੀਮ ਵਲੋਂ ਸਕੂਲ ਆਫ਼ ਐਮੀਨੈਂਸ ਖਡੂਰ ਸਾਹਿਬ ਦਾ ਦੌਰਾ ਅਗਲੀ ਖ਼ਬਰ ਸਿਟੀਜ਼ਨ ਕੌਂਸਲ ਨੇ ਸੋਨ ਤਗਮਾ ਜੇਤੂ ਹਾਕੀ ਖਿਡਾਰਨ ਬਲਜੀਤ ਕੌਰ ਨੂੰ ਕੀਤਾ ਸਨਮਾਨਿਤ
Ad Position 24