18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ ਲੁੱਟਣ ਦੀ ਅਸਫ਼ਲ ਕੋਸ਼ਿਸ਼

ਪੱਟੀ, 17 ਅਕਤੂਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰ)– ਸੂਬੇ ਵਿਚ ਜਿੱਥੇ ਅਮਨ ਕਾਨੂੰਨ ਦੀ ਵਿਵਸਥਾ ਦਿਨ ਬ ਦਿਨ ਵਿਗੜ ਰਹੀ ਹੈ, ਉੱਥੇ ਹੀ ਲੋਕਾਂ ਦੀ ਸੁਰੱਖਿਆ ਰੱਬ ਆਸਰੇ ਹੀ ਰਹਿ ਗਈ ਹੈ। ਅੱਜ ਪੱਟੀ ਸ਼ਹਿਰ ਦੇ ਵਾਂਸ ਬਾਜ਼ਾਰ ਵਿਖੇ ਸਥਿਤ ਸੋਨੂ ਜਿਊਲਰਜ਼ ਦੀ ਦੁਕਾਨ ’ਤੇ ਦੁਪਹਿਰ ਸਮੇਂ ਇਕ ਵਿਅਕਤੀ ਵਲੋਂ ਲੁੱਟ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਪਰ ਸ਼ੀਸ਼ੇ ਦਾ ਦਰਵਾਜ਼ਾ ਅੰਦਰੋਂ ਬੰਦ ਹੋਣ ਕਾਰਨ ਇਹ ਘਟਨਾ ਅਸਫਲ ਰਹੀ।

Ad Position 21
No active advertisement
ਅਜੀਤ ਡੈਸਕ 18-10-2026
ਪੱਟੀ, 17 ਅਕਤੂਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰ)– ਸੂਬੇ ਵਿਚ ਜਿੱਥੇ ਅਮਨ ਕਾਨੂੰਨ ਦੀ ਵਿਵਸਥਾ ਦਿਨ ਬ ਦਿਨ ਵਿਗੜ ਰਹੀ ਹੈ, ਉੱਥੇ ਹੀ ਲੋਕਾਂ ਦੀ ਸੁਰੱਖਿਆ ਰੱਬ ਆਸਰੇ ਹੀ ਰਹਿ ਗਈ ਹੈ। ਅੱਜ ਪੱਟੀ ਸ਼ਹਿਰ ਦੇ ਵਾਂਸ ਬਾਜ਼ਾਰ ਵਿਖੇ ਸਥਿਤ ਸੋਨੂ ਜਿਊਲਰਜ਼ ਦੀ ਦੁਕਾਨ ’ਤੇ ਦੁਪਹਿਰ ਸਮੇਂ ਇਕ ਵਿਅਕਤੀ ਵਲੋਂ ਲੁੱਟ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਪਰ ਸ਼ੀਸ਼ੇ ਦਾ ਦਰਵਾਜ਼ਾ ਅੰਦਰੋਂ ਬੰਦ ਹੋਣ ਕਾਰਨ ਇਹ ਘਟਨਾ ਅਸਫਲ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਤਜਿੰਦਰ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਤਰਨ ਤਾਰਨ ਜੋ ਹਰ ਰੋਜ਼ ਤਰਨ ਤਾਰਨ ਤੋਂ ਪੱਟੀ ਆ ਕੇ ਸੋਨੂ ਜਿਊਲਰਜ਼ ਨਾਮ ਦੀ ਦੁਕਾਨ ਵਾਂਸ ਬਾਜਾਰ ਵਿਖੇ ਕਰਦਾ ਹੈ, ਜਦੋਂ ਆਪਣੀ ਦੁਕਾਨ ਉੱਪਰ ਬੈਠਾ ਸੀ ਤਾਂ ਦੁਪਹਿਰ ਲਗਪਗ ਤਿੰਨ ਵਜੇ ਦੇ ਕਰੀਬ ਇਕ ਵਿਅਕਤੀ ਆਇਆ ਜੋ ਸ਼ੀਸ਼ਾ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕਰਨ ਅਤੇ ਹੱਥ ਵਿੱਚ ਪਿਸਤੌਲ ਜੋ ਉਸਨੇ ਕੱਪੜੇ ਨਾਲ ਢੱਕਿਆ ਹੋਇਆ ਸੀ, ਨਾਲ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ ਪਰ ਤਜਿੰਦਰ ਸਿੰਘ ਨੇ ਦਰਵਾਜ਼ਾ ਨਾ ਖੋਲਦਿਆਂ ਦਲੇਰੀ ਦਿਖਾਈ ਅਤੇ ਰੌਲਾ ਪਾ ਦਿੱਤਾ। ਰੌਲਾ ਸੁਣਦਿਆਂ ਹੀ ਉਹ ਵਿਅਕਤੀ ਸਾਹਮਣੇ ਗਲੀ ਵਿਚ ਫਰਾਰ ਹੋ ਗਿਆ। ਇਸ ਸਬੰਧੀ ਥਾਣਾ ਸਿਟੀ ਪੱਟੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿੱਥੋਂ ਪੁਲਿਸ ਮੁਲਾਜ਼ਮ ਇਸ ਘਟਨਾ ਸਬੰਧੀ ਜਾਂਚ ਕਰ ਰਹੇ ਹਨ। ਵਰਨਣਯੋਗ ਹੈ ਕਿ ਪੱਟੀ ਸ਼ਹਿਰ ਵਿਚ ਵੀ ਆਏ ਦਿਨ ਫਿਰੌਤੀ ਦੀਆਂ ਕਾਲਾਂ, ਲੁੱਟਾਂ-ਖੋਹਾਂ, ਚੋਰੀਆਂ ਤੇ ਗੋਲੀਆਂ ਚੱਲਣ ਤੋਂ ਲੋਕ ਦੁਖੀ ਹੋ ਚੁੱਕੇ ਹਨ ਅਤੇ ਕੁਝ ਪਰਿਵਾਰ ਪੱਟੀ ਸ਼ਹਿਰ ਤੋਂ ਹਿਜਰਤ ਕਰਕੇ ਜਾ ਵੀ ਚੁੱਕੇ ਹਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਹਾਈਕਮਾਨ ਦਾ ਸਰਹੱਦੀ ਜ਼ਿਲ੍ਹਾ ਤਰਨ ਤਾਰਨ ’ਤੇ ਵੱਡਾ ਦਾਅ ਅਗਲੀ ਖ਼ਬਰ ਵਿਧਾਇਕ ਲਾਲਪੁਰਾ ਦੇ ਪੀ.ਏ ਹਰਕੀਰਤ ਸਿੰਘ ਨੇ ਆਂਗਣਵਾੜੀ ਹੈਲਪਰ ਨੌਕਰੀ ਦੇ ਨਿਯੁਕਤੀ ਪੱਤਰ ਵੰਡੇ
Ad Position 24