18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਭਾਜਪਾ ਹਾਈਕਮਾਨ ਦਾ ਸਰਹੱਦੀ ਜ਼ਿਲ੍ਹਾ ਤਰਨ ਤਾਰਨ ’ਤੇ ਵੱਡਾ ਦਾਅ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)–ਪੰਜਾਬ ਭਾਜਪਾ ਦੀ ਕੇਂਦਰੀ ਅਤੇ ਪ੍ਰਦੇਸ਼ ਹਾਈਕਮਾਂਡ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਰਹੱਦੀ ਜ਼ਿਲ੍ਹਿਆਂ ’ਤੇ ਆਪਣਾ ਫੋਕਸ ਤੇਜ਼ ਕਰ ਦਿੱਤਾ ਹੈ। ਇਸੇ ਰਣਨੀਤੀ ਤਹਿਤ ਪੰਥਕ ਅਤੇ ਸਰਹੱਦੀ ਜ਼ਿਲ੍ਹਾ ਤਰਨ ਤਾਰਨ ਦੇ ਤਿੰਨ ਮਹੱਤਵਪੂਰਨ ਹਲਕਿਆਂ ਤੋਂ ਤਿੰਨ ਜ਼ਮੀਨੀ ਅਤੇ ਜਨ-ਆਧਾਰ ਵਾਲੇ ਆਗੂਆਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ।

Ad Position 21
No active advertisement
ਅਜੀਤ ਡੈਸਕ 18-10-2026
ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)–ਪੰਜਾਬ ਭਾਜਪਾ ਦੀ ਕੇਂਦਰੀ ਅਤੇ ਪ੍ਰਦੇਸ਼ ਹਾਈਕਮਾਂਡ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਰਹੱਦੀ ਜ਼ਿਲ੍ਹਿਆਂ ’ਤੇ ਆਪਣਾ ਫੋਕਸ ਤੇਜ਼ ਕਰ ਦਿੱਤਾ ਹੈ। ਇਸੇ ਰਣਨੀਤੀ ਤਹਿਤ ਪੰਥਕ ਅਤੇ ਸਰਹੱਦੀ ਜ਼ਿਲ੍ਹਾ ਤਰਨ ਤਾਰਨ ਦੇ ਤਿੰਨ ਮਹੱਤਵਪੂਰਨ ਹਲਕਿਆਂ ਤੋਂ ਤਿੰਨ ਜ਼ਮੀਨੀ ਅਤੇ ਜਨ-ਆਧਾਰ ਵਾਲੇ ਆਗੂਆਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ।ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਹਾਈਕਮਾਂਡ ਵਲੋਂ ਜਾਰੀ ਸੂਚੀ ਅਨੁਸਾਰ ਖਡੂਰ ਸਾਹਿਬ ਜੋ ਪੰਥਕ ਹਲਕਾ ਹੈ ਤੋਂ ਰਮਨਦੀਪ ਸਿੰਘ ਭਰੋਵਾਲ, ਸਰਹੱਦੀ ਹਲਕਾ ਖੇਮਕਰਨ ਤੋ ਦਲਬੀਰ ਸਿੰਘ ਅਲਗੋਂ ਕੋਠੀ, ਪੱਟੀ ਹਲਕਾ ਤੋਂ ਐਡਵੋਕੇਟ ਜਸਕਰਨ ਸਿੰਘ ਗਿੱਲ ਨੂੰ ਭਾਰਤੀ ਜਨਤਾ ਪਾਰਟੀ ਦੀ ਪ੍ਰਦੇਸ਼ ਕਾਰਜਕਾਰਨੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਸਿਰਫ਼ ਅਹੁਦਿਆਂ ਦੀ ਵੰਡ ਨਹੀਂ, ਸਗੋਂ ਇਕ ਸਿਆਸੀ ਸੰਦੇਸ਼ ਹੈ। ਭਾਜਪਾ ਹਾਈਕਮਾਂਡ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪਾਰਟੀ ਕੋਲ ਹੁਣ ਤਰਨ ਤਾਰਨ ਵਰਗੇ ਸਰਹੱਦੀ ਅਤੇ ਪੰਥਕ ਹਲਕਿਆਂ ਵਿਚ ਵੀ ਅਜਿਹੇ ਚਿਹਰੇ ਹਨ ਜੋ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਮੀਕਰਨ ਵਿਗਾੜ ਸਕਦੇ ਹਨ। ਪਿਛਲੇ ਕਈ ਸਾਲਾਂ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਰਹੱਦੀ ਪੱਟੀ ਵਿਚ ਭਾਜਪਾ ਦਾ ਜਨ-ਆਧਾਰ ਸੀਮਤ ਸੀ ਪਰ ਪਿਛਲੇ ਕੁਝ ਸਮੇਂ ਤੋ ਪਾਰਟੀ ਲੀਡਰਸ਼ਿਪ ਵਲੋਂ ਕੀਤੀ ਜਾ ਰਹੀ ਮਿਹਨਤ ਸਦਕਾ ਪਾਰਟੀ ਹੁਣ ਪਿੰਡਾਂ ’ਚ ਪਕੜ ਬਣਾ ਚੁੱਕੀ ਹੈ। ਇਹਨਾਂ ਤਿੰਨਾਂ ਆਗੂਆਂ ਦੀ ਨਿਯੁਕਤੀ ਨਾਲ ਪਾਰਟੀ ਨੇ ਉਸ ਮਿੱਥ ਨੂੰ ਤੋੜ ਦਿੱਤਾ ਹੈ ਕਿ ਪਾਰਟੀ ਕੋਲ ਆਗੂਆਂ ਦੀ ਕਮੀ ਹੈ ।ਰਮਨਦੀਪ ਸਿੰਘ ਭਰੋਵਾਲ ਖਡੂਰ ਸਾਹਿਬ ਜੋ ਕਿ ਪੰਥਕ ਰਾਜਨੀਤੀ ਦਾ ਗੜ੍ਹ ਮੰਨਿਆ ਜਾਂਦਾ ਹੈ, ਉੱਥੇ ਭਰੋਵਾਲ ਨੇ ਵਪਾਰਿਕ ਆਦਾਰਿਆਂ, ਨੌਜਵਾਨਾਂ, ਕਿਸਾਨਾਂ ਅਤੇ ਧਾਰਮਿਕ ਵਰਗ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੀ ਦਿਨ-ਰਾਤ ਦੀ ਮਿਹਨਤ ਅਤੇ ਹਰ ਦੁੱਖ-ਸੁੱਖ ਵਿਚ ਲੋਕਾਂ ਦੇ ਨਾਲ ਖੜ੍ਹਨ ਹੱਕ ਸੱਚ ਦੀ ਗੱਲ ਕਰਨ ਤੇ ਭੇਦਭਾਵ ਤੋ ਉੱਪਰ ਉਠ ਲੋਕ ਸੇਵਾ ਕਰਨ ਦੀ ਭਾਵਨਾ ਨੇ ਉਨ੍ਹਾਂ ਨੂੰ ਹਲਕੇ ਦਾ ਹਰਮਨ ਪਿਆਰਾ ਆਗੂ ਬਣਾ ਦਿੱਤਾ ਹੈ, ਉਥੇ ਹੀ ਖੇਮਕਰਨ ਦੇਸ਼ ਦੀ ਸਰਹੱਦ ਦਾ ਆਖਰੀ ਹਲਕਾ ਹੈ। ਇੱਥੋਂ ਦਲਬੀਰ ਸਿੰਘ ਅਲਗੋਂ ਕੋਠੀ ਇਕ ਅਜਿਹਾ ਨਾਮ ਹੈ ਜਿਸ ਨੂੰ ਕਿਸਾਨ, ਮਜ਼ਦੂਰ ਅਤੇ ਸਰਹੱਦੀ ਕਿਸਾਨਾਂ ਦੇ ਸਾਥੀ ਵਜੋਂ ਜਾਣਿਆ ਜਾਂਦਾ ਹੈ। ਐਡਵੋਕੇਟ ਜਸਕਰਨ ਸਿੰਘ ਗਿੱਲ ਪੜ੍ਹੇ-ਲਿਖੇ, ਨਿਡਰ ਅਤੇ ਕਾਨੂੰਨ ਦੇ ਮਾਹਿਰ ਆਗੂ ਹਨ। ਸ਼ਹਿਰੀ ਵੋਟਰ, ਵਪਾਰੀ ਵਰਗ ਅਤੇ ਨੌਜਵਾਨਾਂ ਵਿਚ ਉਨ੍ਹਾਂ ਦੀ ਚੰਗੀ ਪਕੜ ਹੈ। ਉਨ੍ਹਾਂ ਦੇ ਆਉਣ ਨਾਲ ਪੱਟੀ ਵਿੱਚ ਭਾਜਪਾ ਨੂੰ ਬੌਧਿਕ ਅਤੇ ਕਾਨੂੰਨੀ ਤੌਰ ’ਤੇ ਹੋਰ ਬਲ ਮਿਲਿਆ ਹੈ ਇਸ ਖ਼ਬਰ ਦੇ ਆਉਂਦਿਆਂ ਹੀ ਪੂਰੇ ਤਰਨਤਾਰਨ ਜ਼ਿਲ੍ਹੇ ਦੇ ਭਾਜਪਾ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਮੰਡਲ ਪ੍ਰਧਾਨਾਂ ਅਤੇ ਸੈਂਕੜੇ ਵਰਕਰਾਂ ਨੇ ਤਿੰਨਾਂ ਆਗੂਆਂ ਨੂੰ ਫੋਨ ਕਰਕੇ ਵਧਾਈਆਂ ਦਿੱਤੀਆਂ। ਜ਼ਿਲ੍ਹਾ ਲੀਡਰਸ਼ਿਪ ਨੇ ਕਿਹਾ ਕਿ ਅਸੀਂ ਕੇਂਦਰੀ ਲੀਡਰਸ਼ਿਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਨਤਿਨ ਨਬੀਨ ਅਤੇ ਪੰਜਾਬ ਇੰਚਾਰਜ ਸਤੀਸ਼ ਪੂਨੀਆ, ਸੰਗਠਨ ਮੰਤਰੀ ਸ਼੍ਰੀ ਨਿਵਾਸਲੂ, ਪ੍ਰਧਾਨ ਕੇਵਲ ਸਿੰਘ ਢਿੱਲੋਂ, ਜਨਰਲ ਸਕੱਤਰ ਜੋਨਲ ਇੰਚਾਰਜ ਰਜੇਸ਼ ਬਾਘਾ ਤੇ ਜਿਲ੍ਹਾ ਇੰਚਾਰਜ ਨਰੇਸ਼ ਸ਼ਰਮਾ, (ਬਾਕੀ ਸਫ਼ਾ 8 ’ਤੇ)
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 7 ਵਿਅਕਤੀ ਗ੍ਰਿਫ਼ਤਾਰ - ਐੱਸ.ਐੱਸ.ਪੀ. ਲਾਂਬਾ ਅਗਲੀ ਖ਼ਬਰ ਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ ਲੁੱਟਣ ਦੀ ਅਸਫ਼ਲ ਕੋਸ਼ਿਸ਼
Ad Position 24