22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਬਾਬਾ ਦੀਪ ਸਿੰਘ ਪਬਲਿਕ ਸਕੂਲ ਦੇ ਐਥਲੀਟਾਂ ਦਾ ਸਕੂਲ ਗੇਮ ਫੈਡਰੇਸ਼ਨ ਆਫ਼ ਇੰਡੀਆ ਵਿਚ ਰਿਹਾ ਸ਼ਾਨਦਾਰ ਪ੍ਰਦਰਸ਼ਨ

ਫਤਿਆਬਾਦ, 21 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)–ਸੰਸਥਾ ਬਾਬਾ ਦੀਪ ਸਿੰਘ ਪਬਲਿਕ ਸਕੂਲ (ਡੇਹਰਾ ਸਾਹਿਬ) ਦੇ ਐਥਲੀਟਾਂ ਨੇ ਸਕੂਲ ਗੇਮ ਫੈਡਰੇਸ਼ਨ ਆਫ ਇੰਡੀਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਕ ਸਿਲਵਰ ਅਤੇ ਤਿੰਨ ਕਾਂਸੇ ਦੇ ਤਗਮੇ ਹਾਸਲ ਕੀਤੇ। ਇਹਨਾਂ ਦੌੜਾਂ ਵਿਚ ਸਕੂਲ ਦੇ ਖਿਡਾਰੀ ਸਰਬੰਸਦੀਪ ਸਿੰਘ (ਅੰਡਰ-17 ਨੇ 400 ਮੀਟਰ ਦੌੜ ਵਿਚੋਂ ਸਿਲਵਰ ਤਮਗਾ, 200 ਮੀਟਰ ਦੌੜ ਵਿਚੋ ਕਾਂਸੇ ਦਾ ਤਗਮਾ ਅਤੇ ਸਕੂਲ ਦੀ ਹੋਣਹਾਰ ਵਿਦਿਆਰਥਣ ਜੈਸਮੀਨ ਕੌਰ ਅੰਡਰ-17 ਦੇ 400 ਮੀਟਰ ਦੌੜ ਵਿਚੋਂ ਕਾਂਸੇ ਦਾ ਤਗਮਾ, 400 ਮੀਟਰ ਦੌੜ ਵਿਚੋਂ ਕਾਂਸੇ ਦਾ ਤਗਮਾ ਹਾਸਲ ਕੀਤਾ ।

Ad Position 21
No active advertisement
ਅਜੀਤ ਡੈਸਕ 22-10-2026
ਫਤਿਆਬਾਦ, 21 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)–ਸੰਸਥਾ ਬਾਬਾ ਦੀਪ ਸਿੰਘ ਪਬਲਿਕ ਸਕੂਲ (ਡੇਹਰਾ ਸਾਹਿਬ) ਦੇ ਐਥਲੀਟਾਂ ਨੇ ਸਕੂਲ ਗੇਮ ਫੈਡਰੇਸ਼ਨ ਆਫ ਇੰਡੀਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਕ ਸਿਲਵਰ ਅਤੇ ਤਿੰਨ ਕਾਂਸੇ ਦੇ ਤਗਮੇ ਹਾਸਲ ਕੀਤੇ। ਇਹਨਾਂ ਦੌੜਾਂ ਵਿਚ ਸਕੂਲ ਦੇ ਖਿਡਾਰੀ ਸਰਬੰਸਦੀਪ ਸਿੰਘ (ਅੰਡਰ-17 ਨੇ 400 ਮੀਟਰ ਦੌੜ ਵਿਚੋਂ ਸਿਲਵਰ ਤਮਗਾ, 200 ਮੀਟਰ ਦੌੜ ਵਿਚੋ ਕਾਂਸੇ ਦਾ ਤਗਮਾ ਅਤੇ ਸਕੂਲ ਦੀ ਹੋਣਹਾਰ ਵਿਦਿਆਰਥਣ ਜੈਸਮੀਨ ਕੌਰ ਅੰਡਰ-17 ਦੇ 400 ਮੀਟਰ ਦੌੜ ਵਿਚੋਂ ਕਾਂਸੇ ਦਾ ਤਗਮਾ, 400 ਮੀਟਰ ਦੌੜ ਵਿਚੋਂ ਕਾਂਸੇ ਦਾ ਤਗਮਾ ਹਾਸਲ ਕੀਤਾ । ਖ਼ੁਸ਼ੀ ਦੀ ਗੱਲ ਇਹ ਹੈ ਕਿ ਸਰਬੰਸਦੀਪ ਸਿੰਘ ਅੰਡਰ-17 ਨੇ 400 ਮੀਟਰ ਦੌੜ ਲਈ ਨੈਸ਼ਨਲ ਐਥਲੈਟਿਕ ਮੀਟ 2026 ਲਈ ਚੋਣ ਕੀਤੀ ਗਈ, ਜੋ ਕਿ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ । ਇਸ ਮੌਕੇ ਸਕੂਲ ਦੇ ਐਮ.ਡੀ. ਗੁਰਪ੍ਰਤਾਪ ਸਿੰਘ ਨੇ ਇਹਨਾਂ ਐਥਲੀਟਾਂ ਦੇ ਮਾਪਿਆਂ, ਕੋਚ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਅਤੇ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਦੌਰਾਨ ਮਾਰੇ ਗਏ ਮਜ਼ਦੂਰਾਂ ਅਤੇ ਜ਼ਖ਼ਮੀਆਂ ਨੂੰ ਯੋਗ ਮੁਆਵਜ਼ਾ ਦੇਣ ਦੀ ਕੀਤੀ ਮੰਗ-ਜਮਾਰਾਏ, ਪੰਡੋਰੀ ਅਗਲੀ ਖ਼ਬਰ ਜ਼ਿਲ੍ਹਾ ਸਿਹਤ ਅਫ਼ਸਰ ਵਲੋਂ ਤਿਉਹਾਰਾਂ ਤੋਂ ਪਹਿਲਾਂ ਵਿਸ਼ੇਸ਼ ਮੁਹਿੰਮ ਜਾਰੀ
Ad Position 24