02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਗੁਰਦੁਆਰਾ ਭੱਠ ਸਾਹਿਬ ਪੱਟੀ ਵਿਖੇ ਬਾਬਾ ਬਿਧੀ ਚੰਦ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਰੈਣਿ ਸਬਾਈ ਕੀਰਤਨ

ਪੱਟੀ, 1 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿਨ ਸੇਵਕ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਬਲਦੇ ਭੱਠ ਵਿਚ ਬੈਠਣ ਦਾ ਸਲਾਨਾ ਜੋੜ ਮੇਲਾ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਸੱਚਖੰਡ ਵਾਸੀ ਮਹਾਂਪੁਰਸ਼ ਸੰਤ ਬਾਬਾ ਸੋਹਣ ਸਿੰਘ, ਸੰਤ ਬਾਬਾ ਦਯਾ ਸਿੰਘ ਦੀਆਂ ਅਸੀਸਾਂ ਸਦਕਾ ਪੱਟੀ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਬਾਬਾ ਬਿਧੀ ਚੰਦ ਜੀ ਭੱਠ ਸਾਹਿਬ ਪੱਟੀ ਵਿਖੇ ਬਾਬਾ ਬਿੱਧੀ ਚੰਦ ਜੀ ਦੇ 12ਵੇਂ ਜਾਨਸ਼ੀਨ ਅਤੇ ਦਲ ਪੰਥ ਦੇ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਦੀ ਅਗਵਾਈ ’ਚ ਬਲਦੇ ਭੱਠ ਵਿੱਚ ਬੈਠਣ ਦੇ ਸਲਾਨਾ ਜੋੜ ਮੇਲੇ ਦੇ ਮੌਕੇ ਦੇਰ ਰਾਤ ਤੱਕ ਰੈਣਿ ਸਬਾਈ ਕੀਰਤਨ ਹੋਇਆ। ਸਮਾਗਮ ਵਿਚ ਹਜੂਰੀ ਕੀਰਤਨੀ ਜਥਾ, ਗੁਰਦੁਆਰਾ ਭੱਠ ਸਾਹਿਬ, ਉਸਤਾਦ ਜਸਪਾਲ ਸਿੰਘ ਜਵੱਦੀ ਟਕਸਾਲ ਵਾਲੇ, ਡਾ ਈਸ਼ਵਰ ਸਿੰਘ ਲੁਧਿਆਣੇ ਵਾਲੇ, ਰਾਗੀ ਭਾਈ ਗੁਰਪਾਲ ਸਿੰਘ ਤੰਤੀ ਸਾਜ਼ਾਂ ਵਾਲੇ, ਡਾ.

Ad Position 21
No active advertisement
ਕਵੀਸ਼ਰੀ ਜਥੇ ਨੂੰ ਸਨਮਾਨਿਤ ਕਰਦੇ ਹੋਏ ਸੰਤ ਬਾਬਾ ਅਵਤਾਰ ਸਿੰਘ ਅਤੇ ਹਾਜ਼ਰ ਸੰਗਤ। ਤਸਵੀਰਾਂ: ਕਾਲੇਕੇ 02-11-2026
ਪੱਟੀ, 1 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿਨ ਸੇਵਕ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਬਲਦੇ ਭੱਠ ਵਿਚ ਬੈਠਣ ਦਾ ਸਲਾਨਾ ਜੋੜ ਮੇਲਾ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਸੱਚਖੰਡ ਵਾਸੀ ਮਹਾਂਪੁਰਸ਼ ਸੰਤ ਬਾਬਾ ਸੋਹਣ ਸਿੰਘ, ਸੰਤ ਬਾਬਾ ਦਯਾ ਸਿੰਘ ਦੀਆਂ ਅਸੀਸਾਂ ਸਦਕਾ ਪੱਟੀ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਬਾਬਾ ਬਿਧੀ ਚੰਦ ਜੀ ਭੱਠ ਸਾਹਿਬ ਪੱਟੀ ਵਿਖੇ ਬਾਬਾ ਬਿੱਧੀ ਚੰਦ ਜੀ ਦੇ 12ਵੇਂ ਜਾਨਸ਼ੀਨ ਅਤੇ ਦਲ ਪੰਥ ਦੇ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਦੀ ਅਗਵਾਈ ’ਚ ਬਲਦੇ ਭੱਠ ਵਿੱਚ ਬੈਠਣ ਦੇ ਸਲਾਨਾ ਜੋੜ ਮੇਲੇ ਦੇ ਮੌਕੇ ਦੇਰ ਰਾਤ ਤੱਕ ਰੈਣਿ ਸਬਾਈ ਕੀਰਤਨ ਹੋਇਆ। ਸਮਾਗਮ ਵਿਚ ਹਜੂਰੀ ਕੀਰਤਨੀ ਜਥਾ, ਗੁਰਦੁਆਰਾ ਭੱਠ ਸਾਹਿਬ, ਉਸਤਾਦ ਜਸਪਾਲ ਸਿੰਘ ਜਵੱਦੀ ਟਕਸਾਲ ਵਾਲੇ, ਡਾ ਈਸ਼ਵਰ ਸਿੰਘ ਲੁਧਿਆਣੇ ਵਾਲੇ, ਰਾਗੀ ਭਾਈ ਗੁਰਪਾਲ ਸਿੰਘ ਤੰਤੀ ਸਾਜ਼ਾਂ ਵਾਲੇ, ਡਾ. ਅਲੰਕਾਰ ਸਿੰਘ ਪਟਿਆਲੇ ਵਾਲੇ, ਭਾਈ ਪਰਮਿੰਦਰ ਸਿੰਘ ਗੁਰਮਤਿ ਵਿੱਦਿਆਲਾ ਪਟਿਆਲਾ, ਬਾਬਾ ਹਰਜੀਤ ਸਿੰਘ ਪਟਿਆਲੇ ਵਾਲੇ ਦੇ ਕੀਰਤਨੀ ਜਥਿਆਂ ਵਲੋਂ ਸੰਗਤਾਂ ਕੀਰਤਨ ਕਰਕੇ ਗੁਰੂ ਨਾਲ ਜੋੜਿਆ ਗਿਆ। ਇਸ ਦੌਰਾਨ ਬਾਬਾ ਗੁਰਸੇਵਕ ਸਿੰਘ ਝਬਾਲ ਵਾਲੇ, ਬਾਬਾ ਊਧਮ ਸਿੰਘ ਲੱਧੇਵਾਲ ਵਾਲੇ , ਬਾਬਾ ਜੁਗਰਾਜ ਮੱਖੀ ਵਾਲੇ, ਬਾਬਾ ਹਰਦੀਪ ਸਿੰਘ, ਗਿਆਨੀ ਗੁਰਜੰਟ ਸਿੰਘ ਹੈੱਡ ਗ੍ਰੰਥੀ ਦਰਬਾਰ ਸਾਹਿਬ ਤਰਨ ਤਾਰਨ, ਗਿਆਨੀ ਮਹਿੰਦਰ ਸਿੰਘ ਅੰਮ੍ਰਿਤਸਰ ਵਾਲੇ ਨੇ ਹਾਜਰੀ ਭਰੀ। ਸਮਾਪਤੀ ਉਪਰੰਤ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਵੱਲੋਂ ਅਰਦਾਸ ਬੇਨਤੀ ਕੀਤੀ ਗਈ ਅਤੇ ਸੰਤ ਮਹਾਂਪੁਰਖਾਂ ਦਾ ਵਿਸ਼ੇਸ ਤੌਰ ’ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਬਾਬਾ ਪ੍ਰੇਮ ਸਿੰਘ ਸੁਰਸਿੰਘ, ਬਾਬਾ ਚਰਨਜੀਤ ਸਿੰਘ ਸੁਰਸਿੰਘ, ਕੁਲਦੀਪ ਸਿੰਘ ਬੇਗੇਪੁਰ, ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐਸ.ਜੀ.ਪੀ.ਸੀ., ਭੁਪਿੰਦਰ ਸਿੰਘ ਮਿੰਟੂ, ਜਥੇ. ਕਰਤਾਰ ਸਿੰਘ, ਮਹਾਂ ਸਿੰਘ, ਜਗਬੀਰ ਸਿੰਘ ਹਜੂਰੀ ਕਥਾਵਾਚਕ, ਸੂਰਜ ਪ੍ਰਤਾਪ ਸਿੰਘ, ਕੁਲਵਿੰਦਰ ਸਿੰਘ ਬੱਬੂ, ਜੋਗਾ ਸਿੰਘ, ਕਰਤਾਰ ਸਿੰਘ, ਗੁਰਪ੍ਰੀਤ ਸਿੰਘ ਗੋਰਾ ਬੀ.ਬੀ.ਸੀ., ਤੇਜਿੰਦਰ ਸਿੰਘ ਛੀਨਾ, ਹਰਜੀਤ ਸਿੰਘ ਸੈਦੋਂ, ਹਰਜਿੰਦਰ ਸਿੰਘ ਢਿੱਲੋਂ, ਗੁਰਜੰਟ ਸਿੰਘ, ਗੁਰਜੰਟ ਸਿੰਘ ਬੈਂਕਾ, ਕਿਰਪਾਲ ਸਿੰਘ ਬੁੱਟਰ, ਅਰਸ਼ਦੀਪ ਸਿੰਘ, ਬਾਬਾ ਮਹਾਂ ਸਿੰਘ, ਸੁਖਵੰਤ ਸਿੰਘ, ਲਵਪ੍ਰੀਤ ਭੁੱਲਰ, ਕੰਵਲਪ੍ਰੀਤ ਸਿੰਘ ਗਿੱਲ, ਜਥੇਦਾਰ ਨਿਹਾਲ ਸਿੰਘ ਤੋਂ ਇਲਾਵਾ ਦੇਸ਼ਾਂ-ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ’ਤੇ ਗੁਰ ਦੇ ਲੰਗਰ ਅਟੁੱਟ ਵਰਤਾਏ ਗਏ।
Ad Position 22
No active advertisement
ਪਿਛਲੀ ਖ਼ਬਰ ਪਿੰਡ ਗਹਿਰੀ ਦੇ ਖ਼ੇਤਾਂ ਵਿਚੋਂ ਇਕ ਕਿੱਲੋ ਦੇ ਕਰੀਬ ਅਫ਼ੀਮ, ਇਕ ਪਿਸਟਲ ਅਤੇ ਇਕ ਗਲੋਕ ਬਰਾਮਦ ਅਗਲੀ ਖ਼ਬਰ ਪਿੰਡ ਸਭਰਾ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਭਲਕੇ ਸਵ. ਇੰਸਪੈਕਟਰ ਗੁਰਨੇਕ ਸਿੰਘ ਗਿੱਲ ਦੀ ਸਾਲਾਨਾ ਬਰਸੀ ਮੌਕੇ ਗਿੱਲ...
Ad Position 24