ਕਲਾ ਸੁਮਨ ਨੇ ਰਾਸ਼ਟਰੀ ਏਕਤਾ ਦਿਵਸ ’ਤੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਤਰਨ ਤਾਰਨ, 1 ਨਵੰਬਰ (ਪਰਮਜੀਤ ਜੋਸ਼ੀ)-ਕਲਾ ਸੁਮਨ ਰੰਗ ਮੰਚ ਵਲੋਂ ਰਾਸ਼ਟ੍ਰੀਯ ਏਕਤਾ ਦਿਵਸ ਮੌਕੇ ਵੱਖ ਵੱਖ ਮੁਕਾਬਲਿਆਂ ਵਿਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਨ.
ਤਰਨ ਤਾਰਨ, 1 ਨਵੰਬਰ (ਪਰਮਜੀਤ ਜੋਸ਼ੀ)-ਕਲਾ ਸੁਮਨ ਰੰਗ ਮੰਚ ਵਲੋਂ ਰਾਸ਼ਟ੍ਰੀਯ ਏਕਤਾ ਦਿਵਸ ਮੌਕੇ ਵੱਖ ਵੱਖ ਮੁਕਾਬਲਿਆਂ ਵਿਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਨ.ਜੀ.ਓ. ਕਲਾ ਸੁਮਨ ਰੰਗਮੰਚ ਦੇ ਡਾਇਰੈਕਟਰ ਰਮੇਸ਼ ਸਿੰਘ ਚੰਦੇਲ ਨੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਦਾ ਸੁਝਾਅ ਸੰਨ੍ਹ 1947 ਵਿਚ ਮੰਨ ਲਿਆ ਗਿਆ ਹੁੰਦਾ ਤਾਂ ਅੱਜ ਪਾਕਿਸਤਾਨ ਦੇ ਕਬਜੇ ਵਾਲਾ ਕਸ਼ਮੀਰ ਵੀ ਸੱਚੇ ਮਾਇਨੇ ’ਚ ਭਾਰਤ ਦੇਸ਼ ਦਾ ਅਭਿੰਨ ਹਿੱਸਾ ਬਣਿਆ ਹੁੰਦਾ। ਸਰਦਾਰ ਪਟੇਲ ਧੀਰਜ, ਏਕਤਾ, ਸਾਹਸ ਅਤੇ ਆਦਰਸ਼ਾਂ ’ਤੇ ਸਾਨੂੰ ਭਾਰਤੀਆਂ ਨੂੰ ਮਾਣ ਹੈ। ਇਸੇ ਕਰਕੇ ਭਾਰਤ ਸਰਕਾਰ ਨੇ ‘ਰਾਸ਼ਟ੍ਰੀਯ ਏਕਤਾ ਦਿਵਸ’ ਘੋਸ਼ਿਤ ਕੀਤਾ। ਇਸ ਮੌਕੇ ਉਨ੍ਹਾਂ ਵਲੋਂ ਮਾਤਾ ਗੰਗਾ ਕਾਲਜੀਏਟ ਗਰਲਜ਼ ਸੀ. ਸੈ. ਸਕੂਲ ਵਿਖੇ ਵੱਖੋ-ਵੱਖ ਮੁਕਾਬਲਿਆਂ ਵਿਚ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਵੀਰ ਕੌਰ, ਰੇਖਾ ਕੁੰਦਰਾ, ਸਾਨੀਆ ਸ਼ਰਮਾ, ਸਕੂਲ ਅਧਿਆਪਕ ਕਰਨਪ੍ਰੀਤ ਕੌਰ, ਸਿਮਰਨਜੀਤ ਕੌਰ, ਰਮਨਦੀਪ ਕੌਰ, ਕੋਮਲਪ੍ਰੀਤ ਕੌਰ ਆਦਿ ਨੇ ਗੀਤ, ਭਾਸ਼ਣ ਆਦਿ ਦੇ ਮੁਕਾਬਲਿਆਂ ’ਚੋਂ ਜਿੱਤ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।