ਕਾਰ ਦੀ ਟੱਕਰ ਨਾਲ ਮੋਟਰਸਾਈਕਲ ਨੌਜਵਾਨ ਦੀ ਮੌਤ
ਤਰਨ ਤਾਰਨ, 3 ਨਵੰਬਰ (ਹਰਿੰਦਰ ਸਿੰਘ)—ਥਾਣਾ ਸਦਰ ਤਰਨ ਤਾਰਨਦੀ ਪੁਲਿਸ ਨੇ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ ਵਿਚ ਅਣਪਛਾਤੇ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਦਰ ਤਰਨ ਤਾਰਨ ਵਿਖੇ ਅਕਾਸ਼ਦੀਪ ਸਿੰਘ ਪੁੱਤਰ ਗੁਰਸਾਹਿਬ ਸਿੰਘ ਵਾਸੀ ਪਿੰਡ ਲੱਧੇਵਾਲਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਨੇ ਸ਼ਿਕਾਇਤ ਦਰਜ ਕਰਵਾਈ ਕਿ 11 ਅਕਤੂਬਰ ਨੂੰ ਉਹ ਆਪਣੇ ਨਿੱਜੀ ਕੰਮ ਸਬੰਧੀ ਆਪਣੀ ਗੱਡੀ ਨੰਬਰ ਪੀ.
ਤਰਨ ਤਾਰਨ, 3 ਨਵੰਬਰ (ਹਰਿੰਦਰ ਸਿੰਘ)—ਥਾਣਾ ਸਦਰ ਤਰਨ ਤਾਰਨਦੀ ਪੁਲਿਸ ਨੇ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ ਵਿਚ ਅਣਪਛਾਤੇ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਦਰ ਤਰਨ ਤਾਰਨ ਵਿਖੇ ਅਕਾਸ਼ਦੀਪ ਸਿੰਘ ਪੁੱਤਰ ਗੁਰਸਾਹਿਬ ਸਿੰਘ ਵਾਸੀ ਪਿੰਡ ਲੱਧੇਵਾਲਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਨੇ ਸ਼ਿਕਾਇਤ ਦਰਜ ਕਰਵਾਈ ਕਿ 11 ਅਕਤੂਬਰ ਨੂੰ ਉਹ ਆਪਣੇ ਨਿੱਜੀ ਕੰਮ ਸਬੰਧੀ ਆਪਣੀ ਗੱਡੀ ਨੰਬਰ ਪੀ.ਬੀ.02 ਡੀ.ਡੀ. 7666 ਸਵਿਫਟ ’ਤੇ ਸਵਾਰ ਹੋ ਕੇ ਸ਼ਹਿਰ ਤਰਨ ਤਾਰਨ ਆਇਆ ਹੋਇਆ ਸੀ ਤਾਂ ਉਥੇ ਉਸਦੀ ਮਾਸੀ ਦਾ ਲੜਕਾ ਅਕਾਸ਼ਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਬਾਲੀਆ ਥਾਣਾ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ ਉਸ ਨੂੰ ਮਿਲ ਪਿਆ। ਜਿਸ ਨੇ ਕਿਹਾ ਕਿ ਆਪਾ ਪਿੰਡ ਚੱਲਦੇ ਹਾਂ ਜਿਸ ’ਤੇ ਉਹ ਆਪਣੀ ਗੱਡੀ ਉਕਤ ਅਤੇ ਉਸਦੀ ਮਾਸੀ ਦਾ ਮੁੰਡਾ ਅਕਾਸ਼ਦੀਪ ਸਿੰਘ ਆਪਣੇ ਮੋਟਰ ਸਾਇਕਲ ਨੰਬਰ ਪੀ.ਬੀ. 02 ਸੀ.ਜੈਡ 4259 ’ਤੇ ਸਵਾਰ ਹੋ ਕੇ ਉਸ ਦੇ ਅੱਗੇ ਅੱਗੇ ਜਾ ਰਹੇ ਸੀ ਤੇ ਜਦੋਂ ਉਹ ਨੇੜੇ ਪੈਟਰੋਲ ਪੰਪ ਪਿੰਡ ਖੱਬੇ ਡੋਗਰਾ ਕੋਲ ਪੁੱਜੇ ਤਾਂ ਇਕ ਕਾਰ ਆਈ-20 ਦੇ ਅਣਪਛਾਤੇ ਚਾਲਕ ਨੇ ਸਾਹਮਣੇ ਤੋ ਗਲਤ ਸਾਇਡ ਤੋ ਤੇਜ ਰਫਤਾਰ ਨਾਲ ਲਾਪਰਵਾਹੀ ਨਾਲ ਲਿਆ ਕੇ ਕਾਰ ਨੂੰ ਮੇਰੇ ਮਾਸੀ ਦੇ ਲੜਕੇ ਅਕਾਸ਼ਦੀਪ ਸਿੰਘ ਦੇ ਮੋਟਰਸਾਇਕਲ ਵਿਚ ਮਾਰੀ। ਜਿਸ ਨਾਲ ਮੇਰੇ ਮਾਸੀ ਦਾ ਲੜਕਾ ਸੜਕ ਦੇ ਕਿਨਾਰੇ ਡਿੱਗ ਪਿਆ ਅਤੇ ਗੰਭੀਰ ਸੱਟਾਂ ਲੱਗ ਗਈਆਂ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਜਾਂਚ ਅਧਿਕਾਰੀ ਏ.ਐੱਸ.ਆਈ. ਇੰਦਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।