06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਇੰਸਪੈਕਟਰ ਕਵਲਜੀਤ ਰਾਏ ਨੇ ਐੱਸ.ਐੱਚ.ਓ. ਖਾਲੜਾ ਦਾ ਅਹੁਦਾ ਸੰਭਾਲਿਆ

ਖਾਲੜਾ, 6 ਨਵੰਬਰ (ਜੱਜਪਾਲ ਸਿੰਘ ਜੱਜ)– ਭਿੱਖੀਵਿੰਡ ਸਬ ਡਵੀਜ਼ਨ ਅਧੀਨ ਆਉਂਦੇ ਥਾਣਾ ਖਾਲੜਾ ਵਿਖੇ ਇੰਸਪੈਕਟਰ ਕਵਲਜੀਤ ਰਾਏ ਵਲੋਂ ਐੱਸ. ਐੱਚ.

Ad Position 21
No active advertisement
ਥਾਣਾ ਖਾਲੜਾ ਵਿਖੇ ਨਿਯੁਕਤ ਐੱਸ.ਐੱਚ.ਓ. ਇੰਸਪੈਕਟਰ ਕਵਲਜੀਤ ਰਾਏ ਗੱਲਬਾਤ ਕਰਦੇ ਹੋਏ। 07-11-2026
ਖਾਲੜਾ, 6 ਨਵੰਬਰ (ਜੱਜਪਾਲ ਸਿੰਘ ਜੱਜ)– ਭਿੱਖੀਵਿੰਡ ਸਬ ਡਵੀਜ਼ਨ ਅਧੀਨ ਆਉਂਦੇ ਥਾਣਾ ਖਾਲੜਾ ਵਿਖੇ ਇੰਸਪੈਕਟਰ ਕਵਲਜੀਤ ਰਾਏ ਵਲੋਂ ਐੱਸ.ਐੱਚ.ਓ. ਦਾ ਸੰਭਾਲਿਆ ਗਿਆ ਹੈ । ਥਾਣਾ ਖੇਮਕਰਨ ਤੋਂ ਬਦਲ ਕੇ ਆਏ ਇੰਸਪੈਕਟਰ ਕਵਲਜੀਤ ਰਾਏ ਨੇ ਗੱਲਬਾਤ ਕਰਦਿਆਂ ਕਿਹਾ ਕਿ ਥਾਣਾ ਖਾਲੜਾ ਸਰਹੱਦੀ ਥਾਣਾ ਹੋਣ ਕਾਰਨ ਇੱਥੇ ਗੁਆਂਡੀ ਦੇਸ਼ ਵਲੋਂ ਹਮੇਸ਼ਾ ਹੀ ਤਸਕਰੀ ਕੀਤੀ ਜਾਂਦੀ ਹੈ ਜਿਸ ਨੂੰ ਨਕੇਲ ਪਾਉਣ ਲਈ ਸਖਤ ਮਿਹਨਤ ਕੀਤੀ ਜਾਵੇਗੀ। ਉਨ੍ਹਾਂ ਤਸਕਰਾਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਕਿ ਉਹ ਤਸਕਰੀ ਦੇ ਧੰਦੇ ਨੂੰ ਛੱਡ ਦੇਣ ਨਹੀਂ ਤਾਂ ਸਲਾਖਾਂ ਦੇ ਪਿੱਛੇ ਜਾਣ ਲਈ ਤਿਆਰ ਰਹਿਣ। ਉਹਨਾਂ ਕਿਹਾ ਕਿ ਥਾਣਾ ਖਾਲੜਾ ਅਧੀਨ ਆਉਂਦੇ ਏਰੀਏ ਅੰਦਰ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਥਾਣੇ ਆਉਣ ਵਾਲੇ ਹਰੇਕ ਵਿਅਕਤੀ ਨੂੰ ਮਾਨ ਸਤਿਕਾਰ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਦੀਵਾਲੀ, ਬੰਦੀ ਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀਆਂ ਖ਼ੁਸ਼ੀਆਂ ਵਾਰਡ ਵਾਸੀਆਂ ਨਾਲ ਯੋਧਬੀਰ ਸਿੰਘ ਨੇ ਸਾਂਝੀਆਂ ਕੀਤੀਆਂ ਅਗਲੀ ਖ਼ਬਰ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ’ਤੇ 7 ਖ਼ਿਲਾਫ਼ ਮਾਮਲਾ ਦਰਜ
Ad Position 24