06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਦੀਵਾਲੀ, ਬੰਦੀ ਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀਆਂ ਖ਼ੁਸ਼ੀਆਂ ਵਾਰਡ ਵਾਸੀਆਂ ਨਾਲ ਯੋਧਬੀਰ ਸਿੰਘ ਨੇ ਸਾਂਝੀਆਂ ਕੀਤੀਆਂ

ਪੱਟੀ, 6 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)– ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੇ ਪਵਿੱਤਰ ਤੇ ਖ਼ੁਸ਼ੀ ਭਰੇ ਮੌਕਿਆਂ ਨੂੰ ਮੁੱਖ ਰੱਖਦਿਆਂ ਵਾਰਡ ਨੰਬਰ 16 ਤੋਂ ਨਗਰ ਕੌਂਸਲ ਚੋਣ ਲੜ ਚੁੱਕੇ ਕੈਰੋਂ ਗਰੁੱਪ ਦੇ ਆਗੂ ਯੋਧਬੀਰ ਸਿੰਘ ਵਲੋਂ ਵਾਰਡ ਦੀ ਰੇਗਰ ਕਲੋਨੀ ਵਿਖੇ ਘਰ-ਘਰ ਜਾ ਕੇ ਪਰਿਵਾਰਾਂ ਨੂੰ ਮਠਿਆਈ ਦੇ ਡੱਬੇ ਵੰਡੇ ਗਏ ਅਤੇ ਤਿੰਨਾਂ ਤਿਉਹਾਰਾਂ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਯੋਧਬੀਰ ਸਿੰਘ ਨੇ ਕਿਹਾ ਕਿ ਦਿਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਸਾਨੂੰ ਆਪਸੀ ਪਿਆਰ, ਸਦਭਾਵਨਾ, ਭਾਈਚਾਰਕ ਸਾਂਝ ਅਤੇ ਮਿਲਵਰਤਣ ਦਾ ਸੰਦੇਸ਼ ਦਿੰਦੇ ਹਨ।

Ad Position 21
No active advertisement
ਅਜੀਤ ਡੈਸਕ 07-11-2026
ਪੱਟੀ, 6 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)– ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੇ ਪਵਿੱਤਰ ਤੇ ਖ਼ੁਸ਼ੀ ਭਰੇ ਮੌਕਿਆਂ ਨੂੰ ਮੁੱਖ ਰੱਖਦਿਆਂ ਵਾਰਡ ਨੰਬਰ 16 ਤੋਂ ਨਗਰ ਕੌਂਸਲ ਚੋਣ ਲੜ ਚੁੱਕੇ ਕੈਰੋਂ ਗਰੁੱਪ ਦੇ ਆਗੂ ਯੋਧਬੀਰ ਸਿੰਘ ਵਲੋਂ ਵਾਰਡ ਦੀ ਰੇਗਰ ਕਲੋਨੀ ਵਿਖੇ ਘਰ-ਘਰ ਜਾ ਕੇ ਪਰਿਵਾਰਾਂ ਨੂੰ ਮਠਿਆਈ ਦੇ ਡੱਬੇ ਵੰਡੇ ਗਏ ਅਤੇ ਤਿੰਨਾਂ ਤਿਉਹਾਰਾਂ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਯੋਧਬੀਰ ਸਿੰਘ ਨੇ ਕਿਹਾ ਕਿ ਦਿਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਸਾਨੂੰ ਆਪਸੀ ਪਿਆਰ, ਸਦਭਾਵਨਾ, ਭਾਈਚਾਰਕ ਸਾਂਝ ਅਤੇ ਮਿਲਵਰਤਣ ਦਾ ਸੰਦੇਸ਼ ਦਿੰਦੇ ਹਨ। ਅਜਿਹੇ ਤਿਉਹਾਰ ਸਾਨੂੰ ਜਾਤ-ਪਾਤ ਅਤੇ ਧਰਮਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਇਕ-ਦੂਜੇ ਦੀਆਂ ਖ਼ੁਸ਼ੀਆਂ ਵਿੱਚ ਸ਼ਾਮਲ ਹੋਣ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਹਲਕਾ ਪੱਟੀ ਦੇ ਸਮੂਹ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਦਿਵਾਲੀ ਦਾ ਤਿਉਹਾਰ ਪ੍ਰਦੂਸ਼ਣ ਰਹਿਤ ਅਤੇ ਨਸ਼ਾ ਮੁਕਤ ਢੰਗ ਨਾਲ ਮਨਾਉਣ ਅਤੇ ਸਮਾਜ ਵਿੱਚ ਪਿਆਰ ਤੇ ਸਦਭਾਵਨਾ ਦਾ ਮਾਹੌਲ ਕਾਇਮ ਰੱਖਣ। ਉਨ੍ਹਾਂ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਬੀਬਾ ਪਰਨੀਤ ਕੌਰ ਕੈਰੋਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੇਗਰ ਕਲੋਨੀ ਦੇ ਵਸਨੀਕਾਂ ਨੂੰ ਮਠਿਆਈ ਦੇ ਡੱਬੇ ਵੰਡ ਕੇ ਤਿਉਹਾਰਾਂ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਇਹੋ ਜਿਹਾ ਸਾਂਝ ਅਤੇ ਪਿਆਰ ਦਾ ਰਿਸ਼ਤਾ ਬਣਾਈ ਰੱਖਣਾ ਹੀ ਇਸ ਉਪਰਾਲੇ ਦਾ ਮੁੱਖ ਮਕਸਦ ਹੈ। ਇਸ ਮੌਕੇ ਪ੍ਰੀਤਮ ਸਿੰਘ ਭੁੱਲਰ, ਡਾ. ਵਿਰਸਾ ਸਿੰਘ ਪੰਨੂ, ਜਸਮੀਤ ਸਿੰਘ ਗੋਗੀ, ਕੇਵਲ ਸ਼ਾਹ, ਬਲਵੰਤ ਰਾਏ, ਭਗੀਰਾਮ, ਨਿਸ਼ਾਨ ਸਿੰਘ, ਸੁਭਾਸ਼ ਕੁਮਾਰ, ਦਰਸ਼ਨ ਕੁਮਾਰ , ਮੋਹਨ ਲਾਲ, ਰਵੀ, ਡਾ. ਨਾਥੀ, ਬਿਕਰ ਸਿੰਘ, ਹਰਚੰਦ, ਸਨੀ, ਸਾਹਿਲ, ਹੇਮਰਾਜ ਅਤੇ ਰਾਕੇਸ਼ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੁੱਟਮਾਰ ਕਰ ਕੇ ਵਿਅਕਤੀ ਨੂੰ ਕੀਤਾ ਜ਼ਖ਼ਮੀ, ਮਾਮਲਾ ਦਰਜ ਅਗਲੀ ਖ਼ਬਰ ਇੰਸਪੈਕਟਰ ਕਵਲਜੀਤ ਰਾਏ ਨੇ ਐੱਸ.ਐੱਚ.ਓ. ਖਾਲੜਾ ਦਾ ਅਹੁਦਾ ਸੰਭਾਲਿਆ
Ad Position 24