ਅਕਾਲ ਅਕੈਡਮੀ ਰਾਮਪੁਰ ਨਰੋਤਮਪੁਰ ਦੀਆਂ ਸਾਲਾਨਾ ਖੇਡਾਂ ਯਾਦਗਾਰੀ ਹੋ ਨਿਬੜੀਆਂ
ਖਡੂਰ ਸਾਹਿਬ, 6 ਨਵੰਬਰ (ਰਸ਼ਪਾਲ ਸਿੰਘ ਕੁਲਾਰ)- ਬੜੂ ਸਾਹਿਬ ਜੀ ਦੀ ਨਾਮਵਰ ਸੰਸਥਾ ਅਕਾਲ ਅਕਾਦਮੀ ਰਾਮਪੁਰ ਨਰੋਤਮਪੁਰ ਵਿਖੇ ਸਲਾਨਾ ਖੇਡਾਂ ਕਰਵਾਈਆਂ ਗਈਆਂ। ਜਿਸ ਵਿਚ ਨਰਸਰੀ ਤੋਂ ਬਾਰ੍ਹਵੀਂ ਤੱਕ ਦੇ ਖਿਡਾਰੀਆਂ ਨੇ ਭਾਗ ਲਿਆ।
ਖਡੂਰ ਸਾਹਿਬ, 6 ਨਵੰਬਰ (ਰਸ਼ਪਾਲ ਸਿੰਘ ਕੁਲਾਰ)- ਬੜੂ ਸਾਹਿਬ ਜੀ ਦੀ ਨਾਮਵਰ ਸੰਸਥਾ ਅਕਾਲ ਅਕਾਦਮੀ ਰਾਮਪੁਰ ਨਰੋਤਮਪੁਰ ਵਿਖੇ ਸਲਾਨਾ ਖੇਡਾਂ ਕਰਵਾਈਆਂ ਗਈਆਂ। ਜਿਸ ਵਿਚ ਨਰਸਰੀ ਤੋਂ ਬਾਰ੍ਹਵੀਂ ਤੱਕ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਦਿਨ ਵਿਦਿਆਰਥੀਆਂ ਦੇ ਹਾਊਸ ਵਾਈਜ਼ ਖੇਡ ਮੁਕਾਬਲੇ ਕਰਵਾਏ ਗਏ ਜਿਵੇਂ ਅਜੇ, ਅਬੈ, ਅਮੁਲ, ਅਤੇ ਅਤੁਲ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਅਕੈਡਮੀ ਵਿਚ ਵੱਖ-ਵੱਖ ਖੇਡਾਂ ਜਿਵੇਂ 50 ਮੀਟਰ 100 ਮੀਟਰ 200 ਮੀਟਰ 400 ਮੀਟਰ ਦੌੜ, ਰਲੇਅ, ਲੌਂਗ ਜੰਪ,ਹਾਈ ਜੰਪ, ਫਰੋਗ ਰੇਸ, ਥ੍ਰੀ ਲੈੱਗ ਰੇਸ, ਅਤੇ ਹੋਰ ਛੋਟੀਆਂ ਛੋਟੀਆਂ ਮਨੋਰੰਜਨ ਖੇਡਾਂ ਦੌਰਾਨ ਵਿਦਿਆਰਥੀਆਂ ਨੇ ਪੁਜੀਸਨਾ ਹਾਂਸਲ ਕੀਤੀਆਂ। ਇਸ ਮੌਕੇ ਨੰਨੇ ਮੁੰਨੇ ਬੱਚਿਆਂ ਦੀਆਂ ਖੇਡਾਂ ਨੇ ਸਭ ਦਾ ਮਨ ਮੋਹ ਲਿਆ ਜਦ ਕਿ ਵੱਡੀਆਂ ਜਮਾਤਾਂ ਦੇ ਖਿਡਾਰੀਆਂ ਨੇ ਆਪਣੀ ਖੇਡ ਪ੍ਰਤੀ ਸਰੀਰਕ ਸਮਰੱਥਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਹਾਊਸ ਵਾਈਜ ਇਕ ਹੀ ਪੁਜੀਸ਼ਨ ਕੱਢੀ ਗਈ ਜਿਸ ਵਿਚੋਂ ਪਹਿਲੇ ਸਥਾਨ ਤੇ ਅਤੁੱਲ ਰਿਹਾ। ਇਸ ਮੌਕੇ ਅਕੈਡਮੀ ਦੇ ਪ੍ਰਿੰਸੀਪਲ ਨਵਨੀਤ ਕੌਰ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਸਰੀਰਕ ਅਤੇ ਮਨ ਦੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਹੈ ।