11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਅਕਾਲੀ ਦਲ ਦੀ ਸਰਕਾਰ ਬਣਨ ’ਤੇ ਨਸ਼ਾ ਵੇਚਣ ਵਾਲਿਆਂ ਨੂੰ 10 ਸਾਲ ਦੀ ਸਜ਼ਾ ਦਿਵਾਉਣ ਲਈ ਲਿਆਂਦਾ ਜਾਵੇਗਾ ਸਖ਼ਤ ਕਾਨੂੰਨ-ਹਰਸਿਮਰਤ ਕੌਰ ਬਾਦਲ

ਅਜਨਾਲਾ, 11 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਇੰਚਾਰਜ ਸ. ਜੋਧ ਸਿੰਘ ਸਮਰਾ ਦੀ ਅਗਵਾਈ ਹੇਠ ਅਜਨਾਲਾ ’ਚ ‘ਮਾਵਾਂ-ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਪਾਰ’ ਮੁਹਿੰਮ ਤਹਿਤ ਕਰਵਾਈ ਵਿਸ਼ਾਲ ਰੈਲੀ ਕਰਵਾਈ ਗਈ, ਜਿਸ ਵਿਚ ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਹਲਕਾ ਅਜਨਾਲਾ ਨਾਲ ਸੰਬੰਧਿਤ ਵੱਡੀ ਗਿਣਤੀ ’ਚ ਮਹਿਲਾਵਾਂ ਨੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 12-11-2026
ਅਜਨਾਲਾ, 11 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਇੰਚਾਰਜ ਸ. ਜੋਧ ਸਿੰਘ ਸਮਰਾ ਦੀ ਅਗਵਾਈ ਹੇਠ ਅਜਨਾਲਾ ’ਚ ‘ਮਾਵਾਂ-ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਪਾਰ’ ਮੁਹਿੰਮ ਤਹਿਤ ਕਰਵਾਈ ਵਿਸ਼ਾਲ ਰੈਲੀ ਕਰਵਾਈ ਗਈ, ਜਿਸ ਵਿਚ ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਹਲਕਾ ਅਜਨਾਲਾ ਨਾਲ ਸੰਬੰਧਿਤ ਵੱਡੀ ਗਿਣਤੀ ’ਚ ਮਹਿਲਾਵਾਂ ਨੇ ਸ਼ਿਰਕਤ ਕੀਤੀ। ਰੈਲੀ ਦੌਰਾਨ ਮਹਿਲਾਵਾਂ ਦੇ ਹੋਏ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਾਂਗਰਸ ਸਰਕਾਰ ਵਾਂਗ ‘ਆਪ’ ਸਰਕਾਰ ਵੀ ਪਿਛਲੇ ਪੰਜ ਸਾਲਾਂ ਦੌਰਾਨ ਨਸ਼ਿਆਂ ਦਾ ਕਾਰੋਬਾਰ ਰੋਕਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਪੁਲਿਸ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿਚ ਹੈ ਅਤੇ ਸਰਕਾਰ ਦੀ ਮਿਲੀਭੁਗਤ ਤੋਂ ਬਿਨਾਂ ਇੰਨੇ ਵੱਡੇ ਪੱਧਰ ’ਤੇ ਨਸ਼ਿਆਂ ਦਾ ਕਾਰੋਬਾਰ ਚੱਲਣਾ ਸੰਭਵ ਨਹੀਂ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ-ਨਾਲ ਪਿਛਲੀ ਕਾਂਗਰਸ ਸਰਕਾਰ ਨੂੰ ਵੀ ਨਿਸ਼ਾਨੇ ’ਤੇ ਲੈਂਦਿਆਂ ਸਵਾਲ ਕੀਤਾ ਕਿ ਇਨ੍ਹਾਂ ਸਰਕਾਰਾਂ ਨੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਕਿਹੜੀ ਠੋਸ ਕਾਰਵਾਈ ਕੀਤੀ ਹੈ ਅਤੇ ਨਸ਼ਾ ਬਣਾਉਣ ਵਾਲੀਆਂ ਫ਼ੈਕਟਰੀਆਂ ਖ਼ਿਲਾਫ਼ ਕੀ ਕਦਮ ਚੁੱਕੇ ਹਨ। ਇਸ ਮੌਕੇ ਬੀਬਾ ਬਾਦਲ ਨੇ ਵੱਡਾ ਐਲਾਨ ਕੀਤਾ ਕਿ 2027 ’ਚ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਦੀ ਹੈ ਤਾਂ ਨਸ਼ਾ ਵੇਚਣ ਵਾਲਿਆਂ ਨੂੰ 10 ਸਾਲ ਦੀ ਸਜ਼ਾ ਦਿਵਾਉਣ ਲਈ ਸਖ਼ਤ ਕਾਨੂੰਨ ਲਿਆਂਦਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਮਹਿਲਾਵਾਂ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਜਾਣਗੀਆਂ ਅਤੇ ਹਰ ਹਲਕੇ ਵਿਚ ਇਕ ਮਹਿਲਾ ਆਗੂ ਨੂੰ ਇਸ ਮੁਹਿੰਮ ਦੀ ਅਗਵਾਈ ਸੌਂਪੀ ਜਾਵੇਗੀ। ਇਸ ਮੌਕੇ ਹਲਕਾ ਇੰਚਾਰਜ ਸ. ਜੋਧ ਸਿੰਘ ਸਮਰਾ, ਉਨ੍ਹਾਂ ਦੀ ਧਰਮਪਤਨੀ ਰਾਜਵੀਰ ਕੌਰ ਸਮਰਾ ਅਤੇ ਹੋਰਨਾਂ ਮਹਿਲਾ ਆਗੂਆਂ ਵਲੋਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਸਵਰਨ ਕੌਰ ਤੇੜਾ, ਅਕਾਲੀ ਦਲ ਜ਼ਿਲ੍ਹਾ ਦੇਹਾਤੀ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ, ਬੀਬੀ ਵਜਿੰਦਰ ਕੌਰ ਵੇਰਕਾ, ਸ਼੍ਰੋਮਣੀ ਅਕਾਲੀ ਦਲ ਬੀ.ਸੀ ਵਿੰਗ ਮਾਝਾ ਜ਼ੋਨ ਦੇ ਪ੍ਰਧਾਨ ਭਾਈ ਜ਼ੋਰਾਵਰ ਸਿੰਘ, ਸ਼੍ਰੋਮਣੀ ਅਕਾਲੀ ਦਲ ਪੀ.ਏ.ਸੀ ਕਮੇਟੀ ਮੈਂਬਰ ਨੰਬਰਦਾਰ ਸੁਰਜੀਤ ਸਿੰਘ ਗ੍ਰੰਥਗੜ, ਐਡਵੋਕੇਟ ਮਨਜੀਤ ਸਿੰਘ ਨਿੱਝਰ ਤੇ ਰੁਪਿੰਦਰ ਸਿੰਘ ਰੂਬੀ, ਜਨਰਲ ਕੌਂਸਲ ਮੈਂਬਰ ਗੁਰਚਰਨਜੀਤ ਸਿੰਘ ਰਾਜੂ ਅਵਾਣ, ਦਲਬੀਰ ਸਿੰਘ ਚੱਕਡੋਗਰਾਂ, ਬ੍ਰਹਮ ਸਿੰਘ ਝੰਡੇਰ ਤੇ ਸੁਰਿੰਦਰਪਾਲ ਕਾਲੀਆ, ਸੂਬਾ ਮੀਤ ਪ੍ਰਧਾਨ ਨਵਚੰਦ ਸਿੰਘ ਹਰੜ, ਗੁਰਪ੍ਰੀਤ ਸਿੰਘ ਵਡਾਲੀ, ਸੀਨੀਅਰ ਆਗੂ ਠੇਕੇਦਾਰ ਵਰਿਆਮ ਸਿੰਘ ਨੰਗਲ, ਸਾਬਕਾ ਡਾਇਰੈਕਟਰ ਸੁਖਦੇਵ ਸਿੰਘ ਸੁਧਾਰ, ਪ੍ਰਧਾਨ ਸਵਿੰਦਰ ਸਿੰਘ ਸਿੰਦ ਸਹਿੰਸਰਾ, ਸੱਤਿਆਵਰਣਜੀਤ ਸਿੰਘ ਸੱਤ ਕੰਦੋਵਾਲੀ, ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਤੇੜਾ ਰਾਜਪੂਤਾਂ, ਪ੍ਰਧਾਨ ਹਰਕਮਲ ਸਿੰਘ ਭੂਰੇਗਿੱਲ, ਬਲਵਿੰਦਰ ਸਿੰਘ ਕੋਟ ਗੁਰਬਖ਼ਸ਼, ਸਾਬਕਾ ਸਰਪੰਚ ਕੁਲਜੀਤ ਕੌਰ ਗ੍ਰੰਥਗੜ੍ਹ, ਸਰਪੰਚ ਉਂਕਾਰ ਸਿੰਘ ਕੋਟ ਰਜ਼ਾਦਾ, ਸਤਵਿੰਦਰ ਕੌਰ ਅਜਨਾਲਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵਿੰਦਰ ਕੌਰ ਹਰੜ, ਸਰਪੰਚ ਮਨਜੀਤ ਸਿੰਘ ਮੰਨਾ ਲਸ਼ਕਰੀ ਨੰਗਲ, ਪ੍ਰਧਾਨ ਰਜਨੀ ਬਾਲਾ ਅਜਨਾਲਾ, ਪ੍ਰਧਾਨ ਰਾਜਵਿੰਦਰ ਕੌਰ, ਸਾਰਧਾ ਰਾਣੀ ਰਮਦਾਸ, ਬੀਬੀ ਗੁਰਮੀਤ ਕੌਰ ਰਮਦਾਸ, ਐਡਵੋਕੇਟ ਗੁਰਸਪੂਤਰੀ ਕੌਰ, ਅਮਨਪ੍ਰੀਤ ਕੌਰ ਵਿਛੋਆ, ਸਾਬਕਾ ਸਰਪੰਚ ਬਲਜੀਤ ਸਿੰਘ ਭਲਾ ਪਿੰਡ, ਗੁਰਲਾਲ ਸਿੰਘ ਵਿਛੋਆ, ਅਕਾਸ਼ਦੀਪ ਸਿੰਘ ਭੂਰੇਗਿੱਲ, ਪ੍ਰਧਾਨ ਗੁਰਜੰਟ ਸਿੰਘ ਅਜਨਾਲਾ, ਸਾਬਕਾ ਸਰਪੰਚ ਗੁਰਚਰਨ ਸਿੰਘ ਫੱਤੇਵਾਲ, ਰਜਿੰਦਰ ਸਿੰਘ ਨਿੱਝਰ, ਜਸਮੇਰ ਸਿੰਘ ਜੱਸੜ, ਸਵਰਨ ਸਿੰਘ ਗੁਲਾਬ, ਇੰਦਰਜੀਤ ਸਿੰਘ ਨਿੱਸੋਕੇ, ਬਲਾਕ ਸੰਮਤੀ ਮੈਂਬਰ ਮੰਨੂੰ ਕਿਆਮਪੁਰਾ, ਪੀ.ਏ ਗੁਰਭੇਜ ਸਿੰਘ ਭੱਟੀ , ਕੌਂਸਲਰ ਤਰਿੰਦਰਸ਼ੁਰ ਸਿੰਘ ਸ਼ੇਰਾ, ਰਛਪਾਲ ਸਿੰਘ ਕਾਲੀ, ਧਰਮਿੰਦਰ ਸਿੰਘ ਫੁੱਲੇਚੱਕ, ਰਾਜਬੀਰ ਸਿੰਘ ਬਾਉਲੀ, ਸੋਨਾ ਪਛੀਆ, ਪਰਮਜੀਤ ਸਿੰਘ ਘੋਨੇਵਾਲਾ, ਡਾ: ਬਲਰਾਜ ਸਿੰਘ ਜਗਦੇਵ ਖ਼ੁਰਦ, ਹਰਜਿੰਦਰ ਸਿੰਘ ਮਹਿਤਾ, ਗੁਰਪ੍ਰੀਤ ਸਿੰਘ ਗੁਰਾਲਾ, ਗੁਰਵੇਲ ਸਿੰਘ ਨਾਨੋਕੇ, ਮੰਨੂੰ ਹੁੰਦਲ, ਕਮਲ ਥੋਬਾ, ਕਿਰਤ ਨਿੱਝਰ, ਪਰਗਟ ਸਿੰਘ ਚੱਕਬਾਲਾ, ਇਕਬਾਲ ਸਿੰਘ ਸਿੰਟੂ ਚਾਵਲਾ, ਬਲਜੀਤ ਸਿੰਘ ਮਿੰਟੂ ਕਾਮਲਪੁਰਾ, ਗੁਰਵਿੰਦਰ ਸਿੰਘ ਤੇੜਾ, ਤਲਵਿੰਦਰ ਸਿੰਘ ਪੁਰਬਾ, ਪਿੱਪਲ ਸਿੰਘ ਗੱਗੋਮਾਹਲ, ਸੁੱਚਾ ਸਿੰਘ ਗੱਗੋਮਾਹਲ, ਬਲਵਿੰਦਰ ਸਿੰਘ ਜੱਟਾ, ਅਰਵਿੰਦਰ ਸਿੰਘ ਭਲਾ ਪਿੰਡ, ਮੈਡਮ ਉਰਮਲਾ ਅਜਨਾਲਾ, ਯੁੱਧਵੀਰ ਸਿੰਘ ਭੱਖਾ, ਅਮਰ ਸਿੰਘ ਫੱਤੇਵਾਲ, ਗੁਰਨਾਮ ਸਿੰਘ ਸੱਲੋਦੀਨ, ਸਤਨਾਮ ਸਿੰਘ ਕੋਟ ਗੁਰਬਖ਼ਸ਼, ਵਿੱਕੀ ਅਜਨਾਲਾ, ਬੇਅੰਤ ਸਿੰਘ ਡੱਲਾ, ਰਛਪਾਲ ਸਿੰਘ ਤੇੜਾ ਸਮੇਤ ਵੱਡੀ ਗਿਣਤੀ ‘ਚ ਮਹਿਲਾਵਾਂ ਤੇ ਅਕਾਲੀ ਆਗੂ ਹਾਜ਼ਰ ਸਨ। ਅੰਤ ਵਿਚ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਵੱਲੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਯੁਵਾ ਮੋਰਚਾ ਨੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਅਗਲੀ ਖ਼ਬਰ ਰੇਲਗੱਡੀ ’ਚ ਚੜ੍ਹਦੇ ਸਮੇਂ ਯਾਤਰੀ ਜ਼ਖ਼ਮੀ * ਹੈਲਪ ਡੈਸਕ ’ਤੇ ਤਾਇਨਾਤ ਟੀਮ ਨੇ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ
Ad Position 24