ਇਕ ਵਿਅਕਤੀ ਨਾਲ 98 ਹਜ਼ਾਰ ਦੀ ਆਨਲਾਈਨ ਮਾਰੀ ਠੱਗੀ
ਤਰਨ ਤਾਰਨ, 15 ਨਵੰਬਰ (ਇਕਬਾਲ ਸਿੰਘ ਸੋਢੀ)—ਇਕ ਵਿਅਕਤੀ ਨਾਲ 98 ਹਜ਼ਾਰ ਦੇ ਕਰੀਬ ਆਨਲਾਈਨ ਠੱਗੀ ਮਾਰਨ ’ਤੇ ਸਾਈਬਰ ਕਰਾਈਮ ਤਰਨ ਤਾਰਨ ਦੀ ਪੁਲਿਸ ਵਲੋਂ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਏ.
ਤਰਨ ਤਾਰਨ, 15 ਨਵੰਬਰ (ਇਕਬਾਲ ਸਿੰਘ ਸੋਢੀ)—ਇਕ ਵਿਅਕਤੀ ਨਾਲ 98 ਹਜ਼ਾਰ ਦੇ ਕਰੀਬ ਆਨਲਾਈਨ ਠੱਗੀ ਮਾਰਨ ’ਤੇ ਸਾਈਬਰ ਕਰਾਈਮ ਤਰਨ ਤਾਰਨ ਦੀ ਪੁਲਿਸ ਵਲੋਂ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਏ.ਐਸ.ਆਈ. ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤ ਨੰਬਰ 3251026004 3231 ਮਿਤੀ 29 ਅਕਤੂਬਰ 2026 ਪੋਰਟਲ 1930 ’ਤੇ ਸੁਖਵਿੰਦਰ ਸਿੰਘ ਸਹੋਤਾ ਪੁੱਤਰ ਕਰਤਾਰ ਸਿੰਘ ਵਾਸੀ ਫਤਿਆਬਾਦ ਨੇ ਦੱਸਿਆ ਕਿ ਉਸ ਦੇ ਮੋਬਾਈਲ ਫੋਨ, ਜਿਸ ਵਿਚ ਜੀਓ ਕੰਪਨੀ ਦੀ ਸਿਮ ਚੱਲ ਰਹੀ ਹੈ। ਉਸਦਾ ਇਹ ਮੋਬਾਈਲ ਨੰਬਰ ਉਸ ਦੇ ਬੈਂਕ ਖਾਤਾ, ਐਚ.ਡੀ.ਐਫ.ਸੀ. ਬ੍ਰਾਂਚ ਜੰਡਿਆਲਾ ਰੋਡ ਤਰਨ ਤਾਰਨ ਨਾਲ ਜੁੜਿਆ ਹੈ। ਇਹ ਉਸ ਦਾ ਸੇਵਿੰਗ ਖਾਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮਿਤੀ 29 ਅਕਤੂਬਰ ਨੂੰ ਦੁਪਹਿਰ ਸਮੇਂ ਅਚਾਨਕ ਉਸ ਦੇ ਫੋਨ ਦੀ ਸਕਰੀਨ ਕਾਲੀ ਹੋ ਗਈ ਤੇ ਉਸਦਾ ਫੋਨ ਹੈਂਗ ਹੋ ਗਿਆ ਤੇ ਕੰਮ ਕਰਨਾ ਬੰਦ ਕਰ ਗਿਆ। ਉਹ ਆਪਣੇ ਫੋਨ ਨੂੰ ਰਿਪੇਅਰ ਦੀ ਦੁਕਾਨ ’ਤੇ ਲੈ ਕੇ ਗਿਆ, ਉਸ ਤੋਂ ਬਾਅਦ ਫੋਨ ਚੱਲ ਪਿਆ । ਉਸ ਨੇ ਆਪਣੇ ਬੈਂਕ ਖਾਤੇ ਵਿਚੋਂ ਇਸੇ ਦਿਨ ਹੀ ਏ.ਟੀ.ਐਮ. ਰਾਹੀ 6 ਹਜ਼ਾਰ ਰੁਪਏ ਕਢਵਾਏ ਤਾਂ ਬਕਾਇਆ ਚੈਕ ਕਰਨ ’ਤੇ ਪਤਾ ਲੱਗਾ ਕਿ ਮੇਰੇ ਬੈਂਕ ਖਾਤੇ ਵਿਚੋਂ ਮਿਤੀ 29 ਅਕਤੂਬਰ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਫੋਨ ਹੈਂਗ ਕਰਕੇ ਉਸ ਦੇ ਖਾਤੇ ਵਿਚੋਂ 98 ਰੁਪਏ ਕਢਵਾ ਲਏ, ਜਿਸ ਨਾਲ ਉਸ ਦੀ ਆਨਲਾਈਨ 98 ਹਜ਼ਾਰ ਦੀ ਧੋਖਾਧੜੀ ਹੋਈ ਹੈ। ਇਸ ਸੰਬੰਧੀ ਸਾਈਬਰ ਕਰਾਈਮ ਤਰਨ ਤਾਰਨ ਵਿਖੇ ਆਨਲਾਈਨ ਠੱਗੀ ਮਾਰਨ ਵਾਲੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।