ਬੀ.ਐਸ.ਐਫ. ਵਲੋਂ ਪਿੰਡ ਭੁਸੇ ਦੇ ਖੇਤਾਂ ਵਿਚੋਂ 4 ਕਿੱਲੋ ਹੈਰੋਇਨ ਬਰਾਮਦ
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)–ਬੀ. ਐਸ.
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)–ਬੀ.ਐਸ.ਐਫ. ਵਲੋਂ ਪਿੰਡ ਭੁਸੇ ਦੇ ਖੇਤਾਂ ਵਿਚੋਂ 4 ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਥਾਣਾ ਸਰਾਂਏ ਅਮਾਨਤ ਖਾਂ ਦੇ ਇੰਸਪੈਕਟਰ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਸ. ਬਿਜੇਂਦਰਾ ਕੁਮਾਰ ਕੋਇ ਕਮਾਂਡਰ ਐਫ ਕੋਇ 181 ਬੀ.ਐਨ. ਬੀ.ਐਸ.ਐਫ. ਬੀ.ਓ.ਪੀ. ਰਾਜਾਤਾਲ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਵਲੋਂ ਪਿੰਡ ਭੁਸੇ ਵਿਖੇ ਇਕ ਖ਼ੇਤ ਵਿਚੋਂ 4 ਕਿੱਲੋ ਹੈਰੋਇਨ ਅਤੇ 500 ਗ੍ਰਾਮ ਪੈਕਿੰਗ ਮਟੀਰੀਅਲ ਬਰਾਮਦ ਹੋਇਆ ਹੈ। ਇਸ ਸੰਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।