29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਵਿਧਾਨ ਸਭਾ ਹਲਕਾ ਖੇਮਕਰਨ ’ਚ ਬਣੇ ਵੱਖਰੇ ਗਰੁੱਪ ਦੀ ਦੂਸਰੀ ਇਕੱਤਰਤਾ ਪਿੰਡ ਅਲਗੋਂ ਕੋਠੀ ’ਚ ਹੋਈ ਪ੍ਰਧਾਨ ਮੰਤਰੀ ਪੰਜਾਬ ਫੇਰੀ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਤੇ ਕਰਤਾਰਪੁਰ ਲਾਂਘੇ ’ਤੇ ਵਿਚਾਰ ਵਟਾਂਦਰਾ ਕਰਨ - ਮਨਾਵਾਂ ਤੇ ਸਿੱਧੂ

ਖੇਮਕਰਨ/ਅਮਰਕੋਟ, 28 ਨਵੰਬਰ (ਰਾਕੇਸ਼ ਕੁਮਾਰ ਬਿੱਲਾ, ਗੁਰਚਰਨ ਸਿੰਘ ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਵਿਚ ਪੰਜਾਬ ਤੇ ਸਿੱਖ ਕੌਮ ਸੰਬੰਧੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਬਣੇ ਇਕ ਨਵੇਂ ਵੱਖਰੇ ਪ੍ਰੈਸ਼ਰ ਗਰੁੱਪ ਦੀ ਦੂਸਰੀ ਇਕੱਤਰਤਾ ਪਿੰਡ ਅਲਗੋਂ ਕੋਠੀ ਵਿਚ ਸੇਵਾ ਮੁਕਤ ਏ. ਡੀ.

Ad Position 21
No active advertisement
ਅਜੀਤ ਡੈਸਕ 30-11-2026
ਖੇਮਕਰਨ/ਅਮਰਕੋਟ, 28 ਨਵੰਬਰ (ਰਾਕੇਸ਼ ਕੁਮਾਰ ਬਿੱਲਾ, ਗੁਰਚਰਨ ਸਿੰਘ ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਵਿਚ ਪੰਜਾਬ ਤੇ ਸਿੱਖ ਕੌਮ ਸੰਬੰਧੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਬਣੇ ਇਕ ਨਵੇਂ ਵੱਖਰੇ ਪ੍ਰੈਸ਼ਰ ਗਰੁੱਪ ਦੀ ਦੂਸਰੀ ਇਕੱਤਰਤਾ ਪਿੰਡ ਅਲਗੋਂ ਕੋਠੀ ਵਿਚ ਸੇਵਾ ਮੁਕਤ ਏ.ਡੀ.ਸੀ. ਬੁੱਧੀ ਰਾਜ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਹੋਈ। ਇਸ ਮੌਕੇ ਪੰਥਕ ਆਗੂ ਜਥੇ. ਸਤਨਾਮ ਸਿੰਘ ਮਨਾਵਾ, ਜ਼ਿਲ੍ਹਾ ਕਿਸਾਨ ਆਗੂ ਜਥੇ. ਕਿੱਕਰ ਸਿੰਘ ਚੱਠੂ, ਸਤਨਾਮ ਸਿੰਘ ਚੱਠੂ, ਕਸ਼ਮੀਰ ਸਿੰਘ ਅਲਗੋਂ ਸਮੇਤ ਕਾਫ਼ੀ ਤਦਾਦ ’ਚ ਇਲਾਕੇ ਦੇ ਪਤਵੰਤੇ ਸ਼ਾਮਿਲ ਹੋਏ। ਦੱਸਣਯੋਗ ਹੈ ਕਿ ਬੁੱਧੀਰਾਜ ਸਿੰਘ ਸਿੱਧੂ ਦੇ ਪਿਤਾ ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਸਿੱਧੂ ਵੀ ਇਸ ਇਲਾਕੇ ’ਚ ਸਰਗਰਮ ਅਕਾਲੀ ਆਗੂ ਸਨ। ਉਨ੍ਹਾਂ ਨੇ ਅਕਾਲੀ ਦਲ (ਬਾਦਲ) ਦੀ ਟਿਕਟ ’ਤੇ ਸੰਨ੍ਹ 2002 ਦੀਆਂ ਵਿਧਾਨ ਸਭਾ ਚੋਣਾਂ ’ਚ ਖੇਮਕਰਨ ਹਲਕੇ ਤੋਂ ਚੋਣ ਵੀ ਲੜੀ ਸੀ। ਇਸ ਪਰਿਵਾਰ ਦੀ ਕੈਰੋਂ ਪਰਿਵਾਰ ਨਾਲ ਕਾਫ਼ੀ ਨੇੜ੍ਹਤਾ ਜੱਗ ਜਾਹਰ ਹੈ। ਇਸ ਇਕੱਤਰਤਾ ’ਚ ਪੰਜਾਬ ਤੇ ਖਾਸ ਕਰਕੇ ਹਲਕਾ ਖੇਮਕਰਨ ’ਚ ਦਰਪੇਸ਼ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਪੰਥਕ ਆਗੂ ਜਥੇਦਾਰ ਮਨਾਵਾ, ਸਾਬਕਾ ਏ.ਡੀ.ਸੀ. ਬੁੱਧੀ ਰਾਜ ਸਿੰਘ ਸਿੱਧੂ ਸਮੇਤ ਉੱਕਤ ਸਮੂਹ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਈਆਂ ਜਾਣ ਤੇ ਖਾਸ ਕਰਕੇ ਸ੍ਰੀ ਕਰਤਾਰਪੁਰ ਲਾਘਾ ਤੁਰੰਤ ਖੋਲ੍ਹਿਆ ਜਾਵੇ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਲੇ ਮਹੀਨੇ ਦੀ ਆਪਣੀ ਪੰਜਾਬ ਦੀ ਫੇਰੀ ਤੋਂ ਪਹਿਲਾਂ ਇਨ੍ਹਾਂ ਮੁੱਦਿਆਂ ’ਤੇ ਵਿਚਾਰ ਕਰਨ ਦੀ ਲੋੜ ਹੈ। ਜੇਕਰ ਸੂਬੇ ’ਚ ਗਠਿਤ ਅਕਾਲੀ ਭਾਜਪਾ ਗਠਜੋੜ ਇਨ੍ਹਾਂ ਮੁੱਦਿਆਂ ’ਤੇ ਗੰਭੀਰ ਨਾ ਹੋਇਆ ਤਾਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ ’ਚ ਪੰਜਾਬ ਵਾਸੀ ਗਠਜੋੜ ਦਾ ਡੱਟ ਕੇ ਵਿਰੋਧ ਕਰਨਗੇ। ਉਲ੍ਹਾਂ ਪੰਜਾਬ ਦੀ ਭਗਵੰਤ ਸਿੰਘ ਮਾਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਬੰਦੀ ਸਿੰਘਾ ਦੀ ਰਿਹਾਈ ਲਈ ਕੇਂਦਰ ਨੂੰ ਪੱਤਰ ਲਿਖਣ ਤੋਂ ਪਹਿਲਾਂ ਬੰਦੀ ਸਿੰਘਾ ਨੂੰ ਪੈਰੋਲ ਦੇਣੀ ਚਾਹੀਦੀ ਹੈ, ਪਰ ਅਫ਼ਸੋਸ ਮੁੱਖ ਮੰਤਰੀ ਵੀ ਇੰਨਾਂ ਗੰਭੀਰ ਮੁੱਦਿਆਂ ’ਤੇ ਰਾਜਨੀਤੀ ਕਰਨ ਵਿਚ ਲੱਗੇ ਹੋਏ ਹਨ। ਇਸ ਇਕੱਤਰਤਾ ’ਚ ਆਗੂਆਂ ਨੇ ਮੁੜ ਦੁਹਰਾਇਆ ਕਿ ਜਿਹੜੀ ਪਾਰਟੀ ਉੱਕਤ ਮੁੱਦਿਆਂ ’ਤੇ ਕੰਮ ਕਰੇਗੀ। ਉਸ ਦੀ ਚੋਣਾਂ ’ਚ ਮਦਦ ਕੀਤੀ ਜਾਵੇਗੀ ਜਾਂ ਇਸ ਗਰੁੱਪ ਵਲੋਂ ਵੀ ਚੋਣ ਲੜੀ ਜਾਵੇਗੀ। ਇਸ ਦੇ ਨਾਲ ਹੀ ਗਰੁੱਪ ਵਲੋਂ ਖਾਸ ਕਰਕੇ ਹਲਕੇ ਦੇ ਪਿੰਡ-ਪਿੰਡ ਵਿਚ ਮੀਟਿੰਗਾਂ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਅਮਰੀਕ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਕਰਮ ਸਿੰਘ ਪ੍ਰਧਾਨ ਆੜ੍ਹਤੀ ਯੂਨੀਅਨ, ਸਾਬਕਾ ਸਰਪੰਚ ਮਿਲਖਾ ਸਿੰਘ, ਸਾਬਕਾ ਸਰਪੰਚ ਬਲਵਿੰਦਰ ਸਿੰਘ ਅਲਗੋਂ, ਘੁੱਲਾ ਸਿੰਘ ਆੜ੍ਹਤੀ, ਸੁਖਦੇਵ ਸਿੰਘ ਆੜ੍ਹਤੀ, ਪ੍ਰੀਤਮ ਸਿੰਘ ਭੁੱਲਰ, ਕਸ਼ਮੀਰ ਸਿੰਘ ਰੱਬ, ਸੁਰੇਸ਼ ਕੁਮਾਰ ਪਿੰਕਾ ਸਾਬਕਾ ਸਰਪੰਚ, ਪੰਮੇ ਸ਼ਾਹ ਕਰਿਆਨੇ ਵਾਲਾ, ਗੁਰਜੰਟ ਸਿੰਘ ਅਲਗੋਂ ਖੁਰਦ, ਤੇਜਿੰਦਰ ਸਿੰਘ ਜਿੰਦਾ, ਤਰਸੇਮ ਸਿੰਘ ਮੰਗਾ ਲੀਲ, ਜਰਨੈਲ ਸਿੰਘ ਲੀਲ, ਮੰਗਲ ਸਿੰਘ ਡਿੱਬੀਪੁਰਾ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਸੰਵਿਧਾਨ ਬਦਲਣ ਦੀਆਂ ਕਾਰਵਾਈਆਂ ਸਹਿਣ ਨਹੀਂ ਕੀਤੀਆਂ ਜਾਣਗੀਆਂ- ਦੇਵੀ ਕੁਮਾਰੀ 3 ਦਸੰਬਰ ਨੂੰ ਵੱਡੀ ਗਿਣਤੀ ਵਿਚ ਖੇਤ ਮਜ਼... ਅਗਲੀ ਖ਼ਬਰ ਸਿੰਘ ਸਾਹਿਬ ਗਿਆਨੀ ਬੁੱਟਰ ਦੀ ਮਾਤਾ ਦੇ ਅਕਾਲ ਚਲਾਣੇ ’ਤੇ ਜਥੇਦਾਰ 96 ਕਰੋੜੀ ਵਲੋਂ ਦੁੱਖ ਦਾ ਇਜ਼ਹਾਰ
Ad Position 24