24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸਰਕਾਰ ਦੀਆਂ ਨੀਤੀਆਂ ਦੀ ਭੇਟ ਚੜਿ੍ਹਆ 6000 ਤਨਖਾਹ ਵਾਲਾ ਕੱਚਾ ਅਧਿਆਪਕ <br/>

Ad Position 21
No active advertisement
ਅਜੀਤ ਡੈਸਕ 02-01-2026
ਲੁਧਿਆਣਾ, 1 ਜਨਵਰੀ (ਭੁਪਿੰਦਰ ਸਿੰਘ ਬੈਂਸ)-ਦਸ ਸਾਲ ਸਰਵਿਸ ਪੂਰੀ ਕਰ ਚੁੱਕੇ ਕੱਚੇ ਅਧਿਆਪਕ ਯੂਨੀਅਨ ਪੰਜਾਬ ਨਾਲ ਜੁੜੇ ਕੱਚੇ ਅਧਿਆਪਕ ਗੌਰਵ ਹਾਂਡਾ (ਜਲਾਲਾਬਾਦ) ਦਾ ਨਵੇਂ ਸਾਲ ਦੇ ਦਿਨ ਦਿਹਾਂਤ ਹੋ ਗਿਆ | ਉਹ ਪਿਛਲੇ 12-13 ਸਾਲਾਂ ਤੋਂ ਸਰਕਾਰੀ ਸਕੂਲ ਵਿਚ ਸਿਰਫ 6000 ਰੁਪਏ ਮਾਮੂਲੀ ਤਨਖਾਹ 'ਤੇ ਸੇਵਾ ਨਿਭਾ ਰਿਹਾ ਸੀ ਅਤੇ ਲੰਬੇ ਸਮੇਂ ਤੋ ਮਾਨਸਿਕ ਤਨਾਅ ਵਿਚ ਸੀ | ਕੱਚੇ ਅਧਿਆਪਕ ਯੂਨੀਅਨ ਪੰਜਾਬ ਪ੍ਰਧਾਨ ਜਸਪਾਲ ਸਿੰਘ ਨੇ ਕਿਹਾ ਕਿ ਘੱਟ ਤਨਖਾਹ ਅਤੇ ਸਰਕਾਰੀ ਆਰਡਰ ਨਾ ਮਿਲਣ ਕਾਰਨ ਕਈ ਅਧਿਆਪਕ ਮਾਨਸਿਕ ਤਣਾਅ ਦਾ ਸ਼ਿਕਾਰ ਹਨ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਗੌਰਵ ਹਾਂਡਾ ਦੇ ਪਰਿਵਾਰ ਨੰੂ ਤੁਰੰਤ ਮਾਲੀ ਮਦਦ ਅਤੇ ਇਕ ਮੈਂਬਰ ਨੰੂੰ ਸਰਕਾਰੀ ਨੌਕਰੀ ਦਿੱਤੀ ਜਾਵੇ | ਇਸ ਮੌਕੇ ਯੂਨੀਅਨ ਮੈਂਬਰ ਬਲਜਿੰਦਰ, ਨੀਲਮ ਰਾਣੀ, ਮਮਤਾ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਇੰਟਕ ਵਲੋਂ ਕੀਤਾ ਗਿਆ ਨਵੇਂ ਵਰ੍ਹੇ ਦਾ ਕਲੰਡਰ ਜਾਰੀ <br/> ਅਗਲੀ ਖ਼ਬਰ ਪੀ.ਏ.ਯੂ. ਵਿਚ ਨਵੇਂ ਸਾਲ ਦੀ ਡਾਇਰੀ ਤੇ ਕੈਲੰਡਰ ਵਾਈਸ ਚਾਂਸਲਰ ਨੇ ਰਿਲੀਜ਼ ਕੀਤੇ <br/>
Ad Position 24