14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਨਵੇਂ ਵਰ੍ਹੇ ਦੇ ਪਹਿਲੇ ਦਿਨ ਪਏ ਮੀਂਹ ਨੇ ਕਿਸਾਨਾਂ ਦੇ ਚਿਹਰੇ 'ਤੇ ਲਿਆਂਦੀਆਂ ਰÏਣਕਾਂ

Ad Position 21
No active advertisement
ਅਜੀਤ ਡੈਸਕ 03-01-2026
ਲੁਧਿਆਣਾ, 2 ਜਨਵਰੀ (ਜਸਵਿੰਦਰ ਸਿੰਘ)-ਪਿਛਲੇ ਵਰੇ੍ਹ ਤੋਂ ਪੈ ਰਹੀ ਸੁੱਕੀ ਠੰਢ ਨੇ ਹਰ ਆਮ ਅਤੇ ਖ਼ਾਸ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਸੀ¢ ਸੁੱਕੀ ਠੰਢ ਕਾਰਨ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਸਨ, ਪਰ ਨਵੇਂ ਵਰੇ੍ਹ ਦੇ ਪਹਿਲੇ ਦਿਨ ਹੀ ਪਈ ਕੁੱਝ ਘੰਟਿਆਂ ਦੀ ਬਰਸਾਤ ਨਾਲ ਦਿਨ ਦੇ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ | ਮੀਂਹ ਪੈਣ ਨਾਲ ਅਤੇ ਸੂਬੇ ਵਿਚ ਚੱਲ ਰਹੀ ਸ਼ੀਤ ਲਹਿਰ ਕਾਰਨ ਰਾਤਾਂ ਹੋਰ ਵੀ ਠੰਢੀਆਂ ਹੋ ਗਈਆਂ ਹਨ¢ ਪਹਾੜੀ ਇਲਾਕਿਆਂ ਦੇ ਵਿਚ ਵੀ ਵੱਡੀ ਮਾਤਰਾ ਦੇ ਵਿਚ ਬਰਫ਼ਬਾਰੀ ਹੋਈ ਹੈ¢ ਪੰਜਾਬ ਦੇ ਪਠਾਨਕੋਟ ਦੇ ਵਿਚ ਸਭ ਤੋਂ ਜ਼ਿਆਦਾ ਅਤੇ ਮਹਾਂਨਗਰ ਲੁਧਿਆਣਾ ਦੇ ਵਿਚ ਲਗਭਗ ਸੱਤ ਮਿਲੀਮੀਟਰ ਮੀਂਹ ਪਿਆ ਹੈ¢ ਸਾਲ ਦੇ ਪਹਿਲੇ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਰÏਣਕ ਲਿਆਂਦੀ ਹੈ¢ ਮੀਂਹ ਪੈਣ ਨਾਲ ਜਿੱਥੇ ਲੋਕਾਂ ਨੂੰ ਸੁੱਕੀ ਠੰਢ ਤੋਂ ਰਾਹਤ ਮਿਲੀ ਹੈ, ਉਥੇ ਇਹ ਮੀਂਹ ਕਣਕ ਦੀ ਫ਼ਸਲ ਲਈ ਬਹੁਤ ਹੀ ਲਾਹੇਵੰਦ ਹੈ¢
Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਮਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਾਰਡ ਨੰ. 86 'ਚ ਨਵੇਂ ਕਮਿਊਨਿਟੀ ਸੈਂਟਰ ਦਾ ਉਦਘਾਟਨ <br/> ਅਗਲੀ ਖ਼ਬਰ ਮੀਟਿੰਗ ਦਾ ਸਮਾਂ ਮਿਲਣ 'ਤੇ ਜੁਆਇੰਟ ਐਕਸ਼ਨ ਕਮੇਟੀ ਵਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਮੁਲਤਵੀ : ਬਲਦੇਵ ਧੁੱਗਾ
Ad Position 24