ਲੁਧਿਆਣਾ, 2 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਭਾਜਪਾ ਪੰਜਾਬ ਦੇ ਸੀਨੀਅਰ ਆਗੂ ਅਤੇ ਸਟੂਡੈਂਟਸ ਡੈਮੋਕਰੈਟਿਕ ਫੈਡਰੇਸ਼ਨ ਐਸਡੀਐਫ ਦੇ ਮੁੱਖ ਸੇਵਾਦਾਰ ਸ. ਜਸਪ੍ਰੀਤ ਸਿੰਘ ਹੌਬੀ ਵਲੋਂ ਹਲਕਾ ਲੁਧਿਆਣਾ ਪੱਛਮੀ ਸਥਿਤ ਆਪਣੇ ਮੁੱਖ ਦਫਤਰ ਸਥਾਨਕ ਸਰਾਭਾ ਨਗਰ ਵਿਖੇ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਹਲਕਾ ਪੱਛਮੀ ਦੇ ਮੁੱਦੇ ਵਿਚਾਰੇ ਗਏ | ਇਸ ਦੌਰਾਨ ਆਏ ਹੋਏ ਸਾਥੀ ਵੱਲੋਂ ਨਵੇਂ ਸਾਲ ਦੀ ਆਮਦ ਸਬੰਧੀ ਵੱਖ-ਵੱਖ ਪ੍ਰੋਗਰਾਮ ਉਲੀਕਣ ਅਤੇ ਸਮਾਜ ਸੇਵਾ ਦੇ ਕੰਮਾਂ ਨੂੰ ਹੋਰ ਵੱਧ ਚੜ ਕੇ ਕਰਨ ਲਈ ਆਪਣੇ ਆਪਣੇ ਵਿਚਾਰ ਰੱਖੇ ਗਏ | ਇਸ ਮੌਕੇ ਸ. ਹੌਬੀ ਨੇ ਕਿਹਾ ਕਿ ਕਿ ਸਾਰਿਆਂ ਵਲੋਂ ਪਹਿਲੇ ਦਿਨ ਤੋਂ ਸਮਾਜ ਸੇਵਾ ਪਬਲਿਕ ਦੇ ਕੰਮਾਂ ਨੂੰ ਤਰਜੀਹ ਦੇਣਾ ਅਤੇ ਸੂਬੇ ਅੰਦਰ ਭੈੜੀਆਂ ਕੁਰੀਤੀਆਂ ਦੇ ਖ਼ਿਲਾਫ਼ ਲੜਾਈ ਲੜਨਾ ਵਰਗੇ ਉਦੇਸ਼ਾਂ ਨੂੰ ਮੁੱਖ ਰੱਖ ਕੇ ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਗਿਆ ਹੈ ਅਤੇ ਸਾਰੀ ਟੀਮ ਵਲੋਂ ਪੰਜਾਬ ਸੂਬੇ ਅੰਦਰ ਅਤੇ ਵਿਸ਼ੇਸ਼ ਤੌਰ ਤੇ ਲੁਧਿਆਣਾ ਅੰਦਰ ਜਿੱਥੇ ਵੀ ਕਿਥੇ ਪਬਲਿਕ ਨੂੰ ਕਿਸੇ ਕਾਰਨ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਂਦੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਆ ਰਹੀ ਸਮੱਸਿਆ ਤੋਂ ਨਿਜਾਤ ਕਰਵਾਇਆ ਜਾ ਸਕੇ ਕਿਉਂਕਿ ਸਾਰਿਆਂ ਦਾ ਪਹਿਲਾ ਫਰਜ਼ ਜਨਤਾ ਦੀ ਸੇਵਾ ਕਰਨਾ ਹੈ ਅਤੇ ਉਸੇ ਉਦੇਸ਼ ਨਾਲ ਹੀ ਪਹਿਲੇ ਦਿਨ ਤੋਂ ਸਾਡੀ ਐਨਜੀਓ ਫੀਡ ਫਾਊਾਡੇਸ਼ਨ ਸਟੂਡੈਂਟਸ ਡੇਮੋਕਰੇਟਿਕ ਫੈਡਰੇਸ਼ਨ ਐਸਡੀਐਫ ਅਤੇ ਰਾਜਨੀਤਿਕ ਸਫਰ ਦੌਰਾਨ ਪਬਲਿਕ ਦੇ ਕੰਮਾਂ ਨੂੰ ਤਰਜੀਹ ਦਿੰਦੇ ਹੋਏ ਅੱਜ ਤੱਕ ਸੇਵਾ ਦੀ ਸੋਚ ਦੇ ਆਧਾਰ ਤੇ ਪਹਿਲ ਕਦਮੀ ਹੋ ਕੇ ਵੱਧ ਚੜ ਕੇ ਪਬਲਿਕ ਦੇ ਹਿੱਤਾਂ ਲਈ ਕੰਮ ਕੀਤੇ ਗਏ ਹਨ ਅਤੇ ਇਹੋ ਸੋਚ ਨੂੰ ਅੱਗੇ ਲੈ ਕੇ ਪਬਲਿਕ ਦੀ ਸੇਵਾ ਲਈ ਇਹੋ ਜਿਹੀਆਂ ਸੇਵਾਵਾਂ ਨਿਰੰਤਰ ਜਾਰੀ ਰਹਿਣਗੀਆਂ | ਇਸ ਮੌਕੇ ਸ. ਹੌਬੀ ਨੇ ਕਿਹਾ ਕਿ ਸਮੁੱਚੀ ਟੀਮ ਵੱਲੋਂ ਸੂਬੇ ਦੇ ਨਾਲ ਨਾਲ ਲੁਧਿਆਣਾ ਸ਼ਹਿਰ ਅਤੇ ਵਿਸ਼ੇਸ਼ ਤੌਰ 'ਤੇ ਲੁਧਿਆਣਾ ਹਲਕਾ ਪੱਛਮੀ ਵਿਚ ਪਬਲਿਕ ਨੂੰ ਆ ਰਹੀਆਂ ਮੁਸ਼ਕਲਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਲੋੜ ਪੈਣ ਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਮਦਦ ਲੈ ਕੇ ਲੋਕਾ ਦੀ ਸੇਵਾ ਨੂੰ ਸਮਰਪਿਤ ਸਮੱਸਿਆਵਾਂ ਤੋਂ ਨਿਜ਼ਾਤ ਦੁਵਾਈ ਜਾਵੇਗੀ |