ਡਾਬਾ/ਲੁਹਾਰਾ, 3 ਜਨਵਰੀ (ਕੁਲਵੰਤ ਸਿੰਘ ਸੱਪਲ)-ਗੁਰਦੁਆਰਾ ਸ੍ਰੀ ਗੁਰੂ ਕਲਗ਼ੀਧਰ ਸਾਹਿਬ ਗਲੀ ਨੰ: 5, ਮੁਹੱਲਾ ਗੋਬਿੰਦ ਨਗਰ ਨੇੜੇ ਨੇੜੇ ਮੈੜ ਦੀ ਚੱਕੀ ਸ਼ਿਮਲਾਪੁਰੀ ਦੀ ਪ੍ਰਬੰਧ ਕਮੇਟੀ, ਸੁਖਮਨੀ ਸਾਹਿਬ ਸੇਵਾ ਸੋਸਾਇਟੀ ਅਤੇ ਕਲਗ਼ੀਧਰ ਸੇਵਕ ਜਥਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਗਮਨ ਪੁਰਬ ਦੀ ਖ਼ੁਸ਼ੀ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਰਹਿਨੁਮਾਈ ਹੇਠ ਅੱਜ 4 ਜਨਵਰੀ ਦਿਨ ਐਤਵਾਰ ਨੂੰ ਸਵੇਰੇ 8.00 ਵਜੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਸੇਵਾਦਾਰ ਭੁਪਿੰਦਰ ਸਿੰਘ ਦਿਉਲ ਨੇ ਦੱਸਿਆ ਕਿ ਨਗਰ ਕੀਰਤਨ ਵਿਚ ਕੀਰਤਨੀ ਜਥੇ, ਬਰਾਸ ਬੈਂਡ ਅਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਾਲੀਆਂ ਬੀਬੀਆਂ ਦੇ ਕੀਰਤਨੀ ਜਥੇ ਸ਼ਾਮਲ ਹੋ ਕੇ ਹਰ ਜੱਸ ਗਾਉਣਗੇ | ਗੁਰਦੁਆਰਾ ਕਲਗ਼ੀਧਰ ਸਾਹਿਬ ਤੋਂ ਚੱਲ ਕੇ ਮੈੜ ਦੀ ਚੱਕੀ ਤੋਂ, ਜੈਡ ਮੋੜ ਤੋਂ ਗਲੀ ਨੰ. 8 ਤੋਂ, ਗਲੀ ਨੰ. 6 ਤੋਂ, ਗਲੀ ਨੰ. 52 ਕਲਗ਼ੀਧਰ ਮਾਰਗ ਤੋਂ ਹੁੰਦਾ ਹੋਇਆ ਮੰਦਰ ਵਾਲੀ ਗਲੀ ਤੋਂ ਹੁੰਦਾ ਹੋਇਆ ਟਾਵਰ ਵਾਲੀ ਗਲੀ ਤੋਂ ਫ਼ੌਜੀ ਡਾਬਾ ਤੋਂ ਗਲੀ ਨੰ. 3 ਤੋਂ ਹੋ ਕੇ ਗਲੀ ਨੰ. 23 ਵਿਚ ਹੋ ਕੇ ਗਲੀ ਨੰ. 51 ਤੋਂ, ਗਲੀ ਨੰ. 4/2 ਚੌਕ ਤੋਂ ਦਿਉਲ ਮਾਰਕੀਟ ਤੋਂ ਗਲੀ ਨੰ. 4 ਤੋਂ ਪਰਗਟ ਇੰਡਸਟੀਜ ਤੋਂ ਗਲੀ ਨੰ. 4/2 ਤੋਂ ਲੰਗਰ ਕਮੇਟੀ ਵਾਲੀ ਗਲੀ ਤੋਂ ਹੋ ਕੇ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਚ ਵਾਪਸ ਆਵੇਗਾ |