ਲੁਧਿਆਣਾ, 3 ਜਨਵਰੀ (ਭੁਪਿੰਦਰ ਸਿੰਘ ਬੈਂਸ)-ਨਵੇਂ ਸਾਲ ਦੇ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਖ਼ਜ਼ਾਨਚੀ ਅਤੇ ਹਲਕਾ ਕੇਂਦਰੀ ਦੇ ਇੰਚਾਰਜ ਗੁਰਦੇਵ ਸ਼ਰਮਾ ਦੇਵੀ ਵਲੋਂ ਆਪਣੇ ਦਫ਼ਤਰ ਵਿਖੇ ਬੁਢਾਪਾ ਪੈਨਸ਼ਨ ਤੇ ਵਿਕਲਾਂਗ ਪੈਨਸ਼ਨ ਸੰਬੰਧੀ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਜਿਨ੍ਹਾਂ ਲਾਭਪਾਤਰੀਆਂ ਦੀ ਪੈਨਸ਼ਨ ਮਨਜ਼ੂਰ ਹੋ ਚੁੱਕੀ ਸੀ | ਉਨ੍ਹਾਂ ਨੰੂ ਸਰਟੀਫਿਕੇਟ ਸੌਂਪੇ ਗਏ | ਇਸ ਮੌਕੇ ਦੇਬੀ ਨੇ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗਾਂ ਨੰੂ ਸਰਕਾਰੀ ਯੋਜਨਾਵਾਂ ਦਾ ਲਾਭ ਸਮੇਂ 'ਤੇ ਮਿਲਣਾ ਯਕੀਨੀ ਬਣਾਉਣਾ ਭਾਜਪਾ ਦੀ ਪਹਿਲ ਹੈ | ਇਸ ਮੌਕੇ ਭਾਜਪਾ ਦੇ ਮੀਤ ਪ੍ਰਧਾਨ ਅਸ਼ਵਨੀ ਟੰਡਨ ਜ਼ਿਲ੍ਹਾ ਸਕੱਤਰ ਸਤਨਾਮ ਸਿੰਘ ਸੇਠੀ, ਮੰਡਲ ਪ੍ਰਧਾਨ ਦੀਪਕ ਜੌਹਰ, ਸੌਰਵ ਕਪੂਰ, ਰਾਜੇਸ਼ ਰਿਸ਼ੀ, ਹਿਮਾਨੀ ਸ਼ਰਮਾ ਮੌਜੂਦ ਸਨ |