ਲੁਧਿਆਣਾ, 3 ਜਨਵਰੀ (ਜਸਵਿੰਦਰ ਸਿੰਘ)-ਸਰਕਾਰੀ ਕਾਲਜ ਲੜਕੀਆਂ ਲਈ ਇਹ ਬੇਹੱਦ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ 26 ਜਨਵਰੀ 2026 ਨੂੰ ਨਵੀਂ ਦਿੱਲੀ ਵਿਖੇ ਹੋਣ ਜਾ ਰਹੀ ਗਣਤੰਤਰ ਦਿਵਸ ਪਰੇਡ ਲਈ ਇਸ ਕਾਲਜ ਦੀ ਬੀ.ਏ. ਭਾਗ ਦੂਜਾ ਦੀ ਵਿਦਿਆਰਥਣ ਮੁਸਕਾਨ, ਜੋ ਕਿ ਐਨ.ਐਸ.ਐਸ. ਵਲੰਟੀਅਰ ਹੈ, ਨੂੰ ਚੁਣਿਆ ਗਿਆ | ਉਸ ਦੀ ਚੋਣ ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਵਿਖੇ ਲੱਗੇ 10 ਦਿਨਾਂ ਪ੍ਰੀ-ਆਰ.ਡੀ. ਕੈਂਪ ਵਿਚ ਚੰਗੇ ਪ੍ਰਦਰਸ਼ਨ ਦੇ ਆਧਾਰ 'ਤੇ ਹੋਈ ਹੈ | 1 ਜਨਵਰੀ 2026 ਤੋਂ 30 ਜਨਵਰੀ 2026 ਤੱਕ ਉਹ ਦਿੱਲੀ ਵਿਖੇ ਆਰ.ਡੀ. ਪਰੇਡ ਕੈਂਪ ਲਗਾਉਣ ਜਾ ਰਹੀ ਹੈ | ਰਾਸ਼ਟਰ ਪੱਧਰ 'ਤੇ ਕਾਲਜ ਅਤੇ ਐਨ.ਐਸ.ਐਸ. ਯੂਨਿਟ ਦੀ ਨੁਮਾਇੰਦਗੀ ਕਰਨ 'ਤੇ ਪਿ੍ੰਸੀਪਲ ਸੁਮਨ ਲਤਾ ਨੇ ਮੁਸਕਾਨ ਨੂੰ ਵਧਾਈ ਦਿੱਤੀ ਅਤੇ ਐਨ.ਐਸ.ਐਸ. ਪ੍ਰੋਗਰਾਮ ਇੰਚਾਰਜ ਡਾ. ਚਰਨਜੀਤ ਸਿੰਘ ਦੇ ਯੋਗ ਮਾਰਗਦਰਸ਼ਨ ਦੀ ਸ਼ਲਾਘਾ ਕੀਤੀ | ਇਸ ਸਮੇਂ ਪ੍ਰੋਗਰਾਮ ਅਫ਼ਸਰ ਡਾ. ਜਸਪ੍ਰੀਤ ਕੌਰ ਮੌਜੂਦ ਸਨ | ਪੂਰਾ ਕਾਲਜ ਮੁਸਕਾਨ ਦੀ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦਾ ਹੈ |