15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮਾਂ ਬਗਲਾਮੁਖੀ ਧਾਮ ਵਿਖੇ ਹੋਣ ਵਾਲੇ 243 ਘੰਟੇ ਦੇ ਅਖੰਡ ਯੱਗ ਲਈ ਡੀ. ਜੀ. ਪੀ. ਨੂੰ ਦਿੱਤਾ ਸੱਦਾ ਪੱਤਰ <br/>

Ad Position 21
No active advertisement
ਮਾਂ ਬਗਲਾਮੁਖੀ ਧਾਮ ਵਿਖੇ ਹੋਣ ਵਾਲੇ 243 ਘੰਟੇ ਦੇ ਅਖੰਡ ਯੱਗ ਲਈ ਡੀ.ਜੀ.ਪੀ. ਪੰਜਾਬ ਗÏਰਵ ਯਾਦਵ ਨੂੰ ਸੱਦਾ ਪੱਤਰ ਦਿੰਦੇ ਹੋਏ ਧਾਮ ਦੇ ਮਹੰਤ ਪ੍ਰਵੀਨ ਚÏਧਰੀ, ਸੇਵਕ ਮਨਪ੍ਰੀਤ ਸਿੰਘ ਛੱਤਵਾਲ ਤੇ ਹੋਰ | ਅਜੀਤ ਤਸਵੀਰ <br/> 25-01-2026
ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੱਖੋਵਾਲ ਰੋਡ ਸਥਿਤ ਮਾਂ ਬਗਲਾਮੁਖੀ ਧਾਮ ਵਿਖੇ 11 ਤੋਂ 21 ਫਰਵਰੀ ਤੱਕ ਹੋਣ ਵਾਲੇ 243 ਘੰਟੇ ਦੇ ਅਖੰਡ ਯੱਗ ਲਈ ਡੀ.ਜੀ.ਪੀ. ਪੰਜਾਬ ਗÏਰਵ ਯਾਦਵ ਨੂੰ ਸੱਦਾ ਪੱਤਰ ਸੌਂਪਿਆ ਗਿਆ¢ ਡੀ.ਜੀ.ਪੀ. ਨੇ ਮਹੰਤ ਪ੍ਰਵੀਨ ਚÏਧਰੀ, ਸੇਵਕ ਮਨਪ੍ਰੀਤ ਸਿੰਘ ਛੱਤਵਾਲ, ਕਰਨ ਸ਼ਾਂਡੀਲਿਆ, ਮੋਹਿਤ ਸੂਦ ਅਤੇ ਰਾਣਾ ਰਣਜੀਤ ਸਿੰਘ ਦੁਆਰਾ ਦਿੱਤੇ ਗਏ ਸੱਦੇ ਨੂੰ ਖ਼ੁਸ਼ੀ ਨਾਲ ਸਵੀਕਾਰ ਕਰ ਲਿਆ | ਉਨ੍ਹਾਂ ਯੱਗ ਵਿਚ ਸ਼ਾਮਿਲ ਹੋਣ ਦੇ ਆਪਣੇ ਪਰਿਵਾਰ ਦੇ ਇਰਾਦੇ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਹ ਮਾਂ ਬਗਲਾਮੁਖੀ ਦੇ ਚਰਨਾਂ ਵਿਚ ਭੇਟਾ ਚੜ੍ਹਾਉਣਗੇ ਅਤੇ ਨਸ਼ਾ ਮੁਕਤ ਪੰਜਾਬ ਲਈ ਪ੍ਰਾਰਥਨਾ ਕਰਨਗੇ | ਉਨ੍ਹਾਂ ਪੰਜਾਬ ਪੁਲਿਸ ਵਲੋਂ ਅਖੰਡ ਯੱਗ ਦÏਰਾਨ ਧਾਮ ਪ੍ਰਬੰਧਨ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਦਾ ਭਰੋਸਾ ਵੀ ਦਿੱਤਾ¢ ਪ੍ਰਵੀਨ ਚÏਧਰੀ ਨੇ ਡੀ.ਜੀ.ਪੀ. ਨੂੰ ਯੱਗ ਦੇ ਸਾਰੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 243 ਘੰਟੇ ਚੱਲਣ ਵਾਲਾ ਇਹ ਯੱਗ 11 ਫਰਵਰੀ ਨੂੰ ਸ਼ੁਰੂ ਹੋਵੇਗਾ, ਜਿਸਦੀ ਅੰਤਿਮ ਭੇਟ 21 ਫਰਵਰੀ ਨੂੰ ਹੋਵੇਗੀ¢ ਦੇਸ਼ ਭਰ ਦੇ ਪ੍ਰਸਿੱਧ ਭਜਨ ਗਾਇਕ ਅਤੇ ਸ਼ਰਧਾਲੂ, ਜਿਨ੍ਹਾਂ ਵਿਚ ਮਨਪ੍ਰੀਤ ਸਿੰਘ ਛੱਤਵਾਲ, ਕਰਨ ਸ਼ਾਂਡੀਲਿਆ, ਮੋਹਿਤ ਸੂਦ ਅਤੇ ਰਾਣਾ ਰਣਜੀਤ ਸਿੰਘ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਸ਼ੁਰੂ <br/> ਅਗਲੀ ਖ਼ਬਰ ਮਾਡਲ ਟਾਊਨ ਵਿਚ ਗੁੰਡਾਗਰਦੀ <br/>
Ad Position 24