15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਵੈਟਰਨਰੀ ਯੂਨੀਵਰਸਿਟੀ ਵਿਖੇ ਮਹਿਲਾ ਉੱਦਮਤਾ ਕੇਂਦਰ ਵਿਚ ਕੋਹੋਰਟ 4.0 ਲਾਂਚ <br/>

Ad Position 21
No active advertisement
ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ 4.0 ਲਾਂਚ ਕਰਦੇ ਪ੍ਰਮੁੱਖ ਸ਼ਖ਼ਸੀਅਤਾਂ | ਅਜੀਤ ਤਸਵੀਰ <br/> 25-01-2026
ਲੁਧਿਆਣਾ, 24 ਜਨਵਰੀ (ਜਤਿੰਦਰ ਭੰਬੀ)-ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਨੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਵੈਟੀ ਐਂਡ ਲਾਈਵਸਟਾਕ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਫਾਊਾਡੇਸ਼ਨ ਦੇ ਸਹਿਯੋਗ ਨਾਲ 4.0 ਨੂੰ ਲਾਂਚ ਕਰਦੇ ਹੋਏ ਡਾ. ਜਤਿੰਦਰਪਾਲ ਸਿੰਘ ਗਿੱਲ ਵਾਈਸ ਚਾਂਸਲਰ ਨੇ ਉੱਦਮੀ ਮਾਨਸਿਕਤਾ ਨੂੰ ਉਤਸ਼ਾਹਿਤ ਕਰਨ ਵਿਚ ਅਕਾਦਮਿਕ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ | ਡਾ. ਆਰ.ਐਸ. ਸੇਠੀ, ਡੀਨ ਕਾਲਜ ਆਫ਼ ਐਨੀਮਲ ਬਾਇਉਟੈਕਨਾਲੋਜੀ ਅਤੇ ਪ੍ਰੋਜੈਕਟ ਡਾਇਰੈਕਟਰ ਨੇ ਦੱਸਿਆ ਕਿ (ਸਟਾਰਟਅੱਪ ਹੈਂਡਹੋਲਡਿੰਗ ਐਂਡ ਐਮਪਾਵਰਮੈਂਟ ਫ਼ਾਰ ਵੁਮੈਨ ਐਂਟਰਪ੍ਰਨਿਓਰਜ) ਦਾ ਇਕ ਪ੍ਰਮੁੱਖ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ ਢਾਂਚਾਗਤ ਹੈਂਡਹੋਲਡਿੰਗ, ਸਲਾਹ ਅਤੇ ਫੰਡਿੰਗ ਅਤੇ ਇਨਕਿਊਬੇਸ਼ਨ ਸਹਾਇਤਾ ਤੱਕ ਪਹੁੰਚ ਰਾਹੀਂ ਚਾਹਵਾਨ ਅਤੇ ਮੌਜੂਦਾ ਮਹਿਲਾ ਉੱਦਮੀਆਂ ਨੂੰ ਸਸ਼ਕਤ ਬਣਾਉਣਾ ਹੈ | 4.0 ਨੂੰ ਡਾ. ਜੇ.ਪੀ.ਐਸ. ਗਿੱਲ ਵਾਈਸ ਚਾਂਸਲਰ ਨੇ ਇੰਜੀਨੀਅਰ ਪਿ੍ਤਪਾਲ ਸਿੰਘ ਈ.ਡੀ., ਡਾ. ਦਪਿੰਦਰ ਬਖਸ਼ੀ ਜੇ.ਡੀ., ਡਾ. ਆਰ.ਐਸ. ਸੇਠੀ, ਪ੍ਰੋਜੈਕਟ ਡਾਇਰੈਕਟਰ, ਡਾ. ਆਰ.ਐਸ. ਗਰੇਵਾਲ ਡਾਇਰੈਕਟਰ ਐਕਸਟੈਨਸ਼ਨ ਐਜੂਕੇਸ਼ਨ, ਡਾ. ਸੁਰੇਸ਼ ਸ਼ਰਮਾ ਰਜਿਸਟਰਾਰ, ਡਾ. ਐਸ.ਕੇ. ਉੱਪਲ ਡੀਨ ਪੀ.ਜੀ.ਐਸ., ਡਾ. ਵੀ.ਕੇ. ਦੁਮਕਾ ਕੰਪਟਰੋਲਰ, ਡਾ. ਮੀਰਾ ਡੀ. ਅੰਸਲ, ਡੀਨ, ਫਿਸ਼ਰੀਜ ਕਾਲਜ ਅਤੇ ਡਾ. ਵਰਿੰਦਰ ਉੱਪਲ ਡਾਇਰੈਕਟਰ ਐਚ.ਆਰ.ਐਮ. ਸਮੇਤ ਸੀਨੀਅਰ ਅਧਿਕਾਰੀਆਂ, ਸਿੱਖਿਆ ਸ਼ਾਸਤਰੀਆਂ, ਮਹਿਲਾ ਨਵੀਨਤਾਕਾਰਾਂ ਅਤੇ ਵਿਦਿਆਰਥੀਆਂ ਦੀ ਮੌਜੂਦਗੀ ਵਿਚ ਲਾਂਚ ਕੀਤਾ | ਪੀ.ਐਸ.ਸੀ.ਐਸ.ਟੀ. ਦੇ ਈ.ਡੀ. ਇੰਜੀਨੀਅਰ ਪਿ੍ਤਪਾਲ ਸਿੰਘ ਨੇ ਇਨ੍ਹਾਂ ਯੋਜਨਾਵਾਂ ਤੋਂ ਲਾਭ ਪ੍ਰਾਪਤ ਕਰਨ ਵਾਲੇ ਉੱਦਮੀਆਂ ਦੀਆਂ ਉਦਾਹਰਨਾਂ ਸਾਂਝੀਆਂ ਕੀਤੀਆਂ | ਡਾ. ਦਪਿੰਦਰ ਬਖਸ਼ੀ ਜੇ.ਡੀ. ਪੀ.ਐਸ.ਸੀ.ਐਸ.ਟੀ. ਨੇ ਸਟਾਰਟਅੱਪਸ ਲਈ ਮੌਜੂਦਾ ਪਾੜੇ ਅਤੇ ਉੱਭਰ ਰਹੇ ਮੌਕਿਆਂ 'ਤੇ ਚਰਚਾ ਕੀਤੀ | ਡਾ. ਮੀਰਾ ਡੀ. ਅੰਸਲ ਡੀਨ, ਕਾਲਜ ਆਫ਼ ਫਿਸ਼ਰੀਜ ਨੇ ਸਾਰੇ ਖੇਤਰਾਂ ਵਿਚ ਮਹਿਲਾ ਉੱਦਮੀਆਂ ਨੂੰ ਪਾਲਣ-ਪੋਸ਼ਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਐਮ.ਬੀ.ਸੀ.ਆਈ.ਈ. ਦੇ ਡਾਇਰੈਕਟਰ ਅਤੇ ਲੁਧਿਆਣਾ ਏਾਜਲਸ ਨੈੱਟਵਰਕ ਦੇ ਸੀ.ਈ.ਓ. ਸਬਿਨੰਦ ਦਾਸ ਦੁਆਰਾ ਮਹਿਲਾ ਉਦਮਤਾ 'ਤੇ ਇਕ ਵਿਸ਼ੇਸ਼ ਸੈਸ਼ਨ ਦਿੱਤਾ ਗਿਆ | ਡਾ. ਵਰਿੰਦਰ ਉੱਪਲ ਡਾਇਰੈਕਟਰ ਨੇ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਐਸ. ਡੀ. ਪੀ. ਕਾਲਜ ਫ਼ਾਰ ਵੁਮੈਨ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਕੇਂਦਰੀ ਜੇਲ੍ਹ ਵਿਚੋਂ ਮੋਬਾਈਲ ਬਰਾਮਦ <br/>
Ad Position 24