15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਐਸ. ਡੀ. ਪੀ. ਕਾਲਜ ਫ਼ਾਰ ਵੁਮੈਨ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/>

Ad Position 21
No active advertisement
ਐਸ. ਡੀ. ਪੀ. ਕਾਲਜ ਫ਼ਾਰ ਵੁਮੈਨ ਵਿਖੇ ਬਸੰਤ ਪੰਚਮੀ ਮੌਕੇ ਮਾਤਾ ਸਰਸਵਤੀ ਦੀ ਪੂਜਾ ਕਰਦੇ ਪ੍ਰਬੰਧਕ | ਅਜੀਤ ਤਸਵੀਰ <br/> 25-01-2026
ਲੁਧਿਆਣਾ, 24 ਜਨਵਰੀ (ਜਤਿੰਦਰ ਭੰਬੀ)-ਐਸ.ਡੀ.ਪੀ. ਸਭਾ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਰਾਜ ਕੁਮਾਰ ਭਸੀਨ ਦੀ ਅਗਵਾਈ ਹੇਠ ਸੰਗੀਤ ਵਿਭਾਗ ਦੁਆਰਾ ਗ੍ਰਹਿ ਵਿਗਿਆਨ ਵਿਭਾਗ, ਐਸ.ਡੀ.ਪੀ. ਕਾਲਜ ਫ਼ਾਰ ਵੁਮੈਨ ਦੇ ਸਹਿਯੋਗ ਨਾਲ ਬਸੰਤ ਪੰਚਮੀ ਪੂਰੀ ਜੋਸ਼ ਅਤੇ ਉਤਸ਼ਾਹ ਨਾਲ ਮਨਾਈ ਗਈ | ਜਸ਼ਨ ਦੀ ਸ਼ੁਰੂਆਤ ਦੀਪ ਪ੍ਰਜਵਲਨ, ਗਿਆਨ, ਬੁੱਧੀ ਅਤੇ ਕਲਾ ਦੇ ਪ੍ਰਤੀਕ ਦੀ ਦੇਵੀ ਸਰਸਵਤੀ ਦੇ ਆਸ਼ੀਰਵਾਦ ਨਾਲ ਹੋਈ | ਇਸ ਤੋਂ ਬਾਅਦ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਬਸੰਤ ਰੁੱਤ ਦੀ ਸ਼ੁਰੂਆਤ ਦੇ ਮੌਕੇ 'ਤੇ 'ਵੀਣਾ ਵਾਦੀਨੀ ਵਰ ਦੇ' ਸੁਰੀਲੇ ਗੀਤ ਪੇਸ਼ ਕੀਤੇ ਗਏ | ਤਿਉਹਾਰ ਦੀ ਭਾਵਨਾ ਨੂੰ ਵਧਾਉਂਦੇ ਹੋਏ ਇਕ ਪਤੰਗ ਬਣਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਆਪਣੀ ਰਚਨਾਤਮਿਕਤਾ ਅਤੇ ਉਤਸ਼ਾਹ ਦਾ ਪ੍ਰਦਰਸ਼ਨ ਕਰਦੇ ਹੋਏ ਜੀਵੰਤ ਅਤੇ ਰੰਗੀਨ ਪਤੰਗਾਂ ਬਣਾਈਆਂ | ਡਾ. ਰੰਜਨਾ ਸੂਦ ਆਫ. ਪਿ੍ੰਸੀਪਲ ਨੇ ਪ੍ਰੋਗਰਾਮ ਦੇ ਸਫਲ ਪ੍ਰਬੰਧ ਲਈ ਸੰਗੀਤ ਅਤੇ ਗ੍ਰਹਿ ਵਿਗਿਆਨ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ | ਡਾ. ਰੰਜਨਾ ਸੂਦ ਆਫ਼ ਪਿ੍ੰਸੀਪਲ ਨੇ ਦੇਵੀ ਸਰਸਵਤੀ ਅੱਗੇ ਸਾਰਿਆਂ ਦੀ ਤੰਦਰੁਸਤੀ, ਖੁਸ਼ਹਾਲੀ ਅਤੇ ਅਕਾਦਮਿਕ ਸਫਲਤਾ ਲਈ ਪ੍ਰਾਰਥਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਲਾਈਫ਼ ਲਾਈਨ ਸੁਪਰ ਸਪੈਸ਼ਲਿਟੀ ਹਸਪਤਾਲ ਗਿੱਲ ਰੋਡ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਅੱਜ ਅਗਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਵਿਖੇ ਮਹਿਲਾ ਉੱਦਮਤਾ ਕੇਂਦਰ ਵਿਚ ਕੋਹੋਰਟ 4.0 ਲਾਂਚ <br/>
Ad Position 24