15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਲਾਈਫ਼ ਲਾਈਨ ਸੁਪਰ ਸਪੈਸ਼ਲਿਟੀ ਹਸਪਤਾਲ ਗਿੱਲ ਰੋਡ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਅੱਜ

Ad Position 21
No active advertisement
ਅਜੀਤ ਡੈਸਕ 25-01-2026
ਲੁਧਿਆਣਾ, 24 ਜਨਵਰੀ (ਡਾ. ਤਰਲੋਚਨ ਸਿੰਘ)-ਲਾਈਫ਼ ਲਾਈਨ ਸੁਪਰ ਸਪੈਸ਼ਲਿਟੀ ਹਸਪਤਾਲ, ਗਿੱਲ ਰੋਡ ਦੇ ਗੈਸਟਰੋ ਅਤੇ ਹੈਪੇਟੋਬਿਲਰੀ ਸਰਜਨ ਡਾ. ਗੌਰਵ ਮਹੇਸ਼ਵਰੀ, ਗੋਲਡ ਮੈਡਲਿਸਟ, ਐਮ. ਐਸ., ਐਫ. ਆਰ. ਸੀ. ਐਸ. (ਇੰਗਲੈਂਡ) ਦੌਰੇ ਤੋਂ ਵਾਪਸ ਲੁਧਿਆਣਾ ਪਹੁੰਚੇ ਹਨ, ਜੋ 25 ਜਨਵਰੀ ਦਿਨ ਐਤਵਾਰ ਨੂੰ ਸਵੇਰੇ 9.00 ਤੋਂ ਸ਼ਾਮ 4.00 ਵਜੇ ਤੱਕ ਲੱਗਣ ਵਾਲੇ ਕੈਂਪ ਵਿਚ ਲੀਵਰ ਦੇ ਮਰੀਜ਼ਾਂ ਦੀ ਜਾਂਚ ਕਰਨਗੇ | ਜਾਣਕਾਰੀ ਦਿੰਦਿਆਂ ਹਸਪਤਾਲ ਦੇ ਡਾਇਰੈਕਟਰ ਡਾ.ਆਰ.ਐਸ. ਮਹੇਸ਼ਵਰੀ ਨੇ ਦੱਸਿਆ ਕਿ ਡਾ. ਗੌਰਵ ਮਹੇਸ਼ਵਰੀ ਨੇ ਕਿਹਾ ਕਿ ਪੁਰਾਣੇ ਮਰੀਜ਼ ਵੀ ਕੈਂਪ ਵਿਚ ਆ ਕੇ ਆਪਣੇ ਇਲਾਜ, ਰਿਪੋਰਟਾਂ ਅਤੇ ਸਮੱਸਿਆਵਾਂ ਬਾਰੇ ਗੱਲਬਾਤ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਲੀਵਰ ਨਾਲ ਸੰਬੰਧਿਤ ਬਿਮਾਰੀਆਂ ਜਿਨ੍ਹਾਂ ਵਿਚ ਸ਼ਰਾਬ ਕਾਰਨ ਲੀਵਰ ਨੂੰ ਨੁਕਸਾਨ, ਕਾਲਾ ਪੀਲੀਆ, ਚਿੱਟਾ ਪੀਲੀਆ, ਸੀਰੋਸਿਸ ਆਫ ਲੀਵਰ, ਫੈਂਟੀ ਲੀਵਰ, ਭੋਜਨ ਪਚਾਉਣ ਵਿਚ ਮੁਸ਼ਕਿਲ, ਸ਼ਰਾਬ ਸੇਵਨ ਨਾਲ ਲੀਵਰ ਦਾ ਖ਼ਰਾਬ ਹੋਣਾ, ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਨਾਲ ਪੀੜਤ ਮਰੀਜ਼ ਵੀ ਇਸ ਮੌਕੇ ਦਾ ਫ਼ਾਇਦਾ ਉਠਾ ਸਕਦੇ ਹਨ | ਡਾ. ਮਹੇਸ਼ਵਰੀ ਨੇ ਦੱਸਿਆ ਕਿ ਇਸ ਦਿਨ ਫਾਈਬਰੋ-ਸਕੈਨ, ਲੀਵਰ ਫੰਕਸ਼ਨ ਟੈਸਟ, ਲੀਵਰ ਸਕੈਨ (ਅਲਟਰਾਸਾੳਾੂਡ), ਕਿਡਨੀ ਫੰਕਸ਼ਨ ਟੈੱਸਟ, ਥਾਈਰਾਇਡ ਸਕੈਨ, ਮਾਹਿਰ ਡਾਕਟਰ ਨਾਲ ਸਲਾਹ, ਵਾਇਰਲ ਮਾਰਕਰ, ਹੈਪਟਾਈਟਿਸ-ਬੀ, ਸੀ ਅਤੇ ਪੀ.ਟੀ, ਆਈ .ਐਨ .ਆਰ. ਟੈੱਸਟ ਵੀ ਵਾਜਬ ਦਰਾਂ 'ਤੇ ਕੀਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਬੇਨਕਾਬ ਆਰ. ਟੀ. ਈ. ਐਕਟ ਤਹਿਤ ਪੰਜਾਬ ਦੇ 50 ਫ਼ੀਸਦੀ ਨਿੱਜੀ ਸਕੂਲ ਅਜੇ ਵੀ... ਅਗਲੀ ਖ਼ਬਰ ਐਸ. ਡੀ. ਪੀ. ਕਾਲਜ ਫ਼ਾਰ ਵੁਮੈਨ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/>
Ad Position 24