ਲੁਧਿਆਣਾ, 24 ਜਨਵਰੀ (ਜਸਵਿੰਦਰ ਸਿੰਘ)-ਬੀਤੇ ਦਿਨੀਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਵਿਚ ਹੋਈ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿਚ ਡਾ. ਮਹੇਸ਼ ਕੁਮਾਰ ਨੂੰ ਵਧੀਕ ਨਿਰਦੇਸ਼ਕ ਖੋਜ (ਭੋਜਨ ਇੰਜੀਨੀਅਰਿੰਗ) ਨਿਯੁਕਤ ਕੀਤਾ ਗਿਆ | ਡਾ. ਮਹੇਸ਼ ਕੁਮਾਰ 25 ਸਾਲ ਤੋਂ ਨਿਰੰਤਰ ਭੋਜਨ ਪ੍ਰੋਸੈਸਿੰਗ ਦੇ ਖੇਤਰ ਵਿਚ ਸਰਗਰਮ ਰਹੇ ਹਨ | ਇਸ ਦÏਰਾਨ ਉਨ੍ਹਾਂ ਨੇ ਕÏਮੀ, ਕÏਮਾਂਤਰੀ ਅਤੇ ਰਾਜ ਪੱਧਰੀ ਏਜੰਸੀਆਂ ਦੁਆਰਾ ਪ੍ਰਯੋਜਿਤ 16 ਵੱਖ-ਵੱਖ ਪ੍ਰੋਜੈਕਟਾਂ ਦਾ ਸਫਲਤਾ ਨਾਲ ਸੰਚਾਲਨ ਕੀਤਾ | ਉਨ੍ਹਾਂ ਦੇ ਸਹਿਯੋਗ ਨਾਲ ਤਲਵਾੜਾ ਅਤੇ ਲਾਂਬੜਾ ਕਾਂਗੜੀ ਸਹਿਕਾਰੀ ਸੁਸਾਇਟੀਆਂ ਵਿਚ ਖੇਤੀ ਪ੍ਰੋਸੈਸਿੰਗ ਕੇਂਦਰ ਸਥਾਪਿਤ ਹੋਏ | ਉਨ੍ਹਾਂ ਨੇ ਨਵੀਂ ਤਰਜ਼ ਦੇ ਗੁੜ ਬਣਾਉਣ ਵਾਲੇ ਵੱਖ-ਵੱਖ ਯੂਨਿਟਾਂ ਦੀ ਸਥਾਪਤੀ ਲਈ ਵਿਸ਼ੇਸ਼ ਯਤਨ ਕਰਨ ਦੇ ਨਾਲ-ਨਾਲ ਅÏਰਤਾਂ ਦੇ ਸਵੈ ਸੇਵੀ ਸਮੂਹਾਂ ਦਾ ਗਠਨ ਕਰਨ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ | ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਦੇ ਤÏਰ ਤੇ ਉਨ੍ਹਾਂ ਨੇ ਕਣਕ ਦਾ ਆਟਾ, ਬਾਸਮਤੀ ਦੇ ਚÏਲ, ਹਲਦੀ ਪਾਊਡਰ, ਕਨੌਲਾ ਸਰ੍ਹੋਂ, ਵੇਸਣ, ਦਾਲਾਂ ਆਦਿ ਦੀ ਪ੍ਰੋਸੈਸਿੰਗ ਲਈ ਵਿਸ਼ੇਸ਼ ਯਤਨ ਕਰਦਿਆਂ ਖੇਤੀ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਨ ਅਤੇ ਯੂਨੀਵਰਸਿਟੀ ਵਿਖੇ ਗੁੜ ਨਿਰਮਾਣ ਦੀ ਨਵੀਨਤਮ ਇਕਾਈ ਦੀ ਸਥਾਪਨਾ ਲਈ ਖ਼ਾਸ ਯੋਗਦਾਨ ਪਾਇਆ | ਦਸ ਸਾਲ ਤੱਕ ਡਾ. ਮਹੇਸ਼ ਕੁਮਾਰ ਪੰਜਾਬ ਹਾਰਟੀਕਲਚਰ ਪੋਸਟ ਹਾਰਵੈਸਟ ਤਕਨਾਲੋਜੀ ਕੇਂਦਰ ਵਿਖੇ ਸੇਵਾ ਨਿਭਾਉਂਦੇ ਰਹੇ | ਨਾਲ ਹੀ ਉਨ੍ਹਾਂ ਨੇ 51 ਖੋਜ ਪੇਪਰ ਅਤੇ 67 ਮਕਬੂਲ ਲੇਖ ਲਿਖੇ | 15 ਐਮ. ਟੈੱਕ ਅਤੇ 4 ਪੀ.ਐਚ.ਡੀ. ਵਿਦਿਆਰਥੀਆਂ ਨੇ ਉਨ੍ਹਾਂ ਦੀ ਅਗਵਾਈ ਵਿਚ ਆਪਣਾ ਕਾਰਜ ਸੰਪੂਰਨ ਕੀਤਾ | ਉਨ੍ਹਾਂ ਦੇ ਸਹਿਯੋਗ ਅਤੇ ਯਤਨ ਸਦਕਾ ਹੀ ਪੀ.ਏ.ਯੂ. ਨੇ ਮੱਕੀ ਸੁਕਾਉਣ ਵਾਲਾ ਛੋਟਾ ਡਰਾਇਰ ਅਤੇ ਮੈਗਨੈਟਿਕ ਫ਼ੀਲਡ ਅਸਿਸਟਟਡ ਫਰੀਜ਼ਿੰਗ ਤਕਨਾਲੋਜੀਆਂ ਦਾ ਨਿਰਮਾਣ ਕੀਤਾ ਜਿਨ੍ਹਾਂ ਨੂੰ ਪੇਟੈਂਟ ਵੀ ਹਾਸਲ ਹੋਏ |